ਚੰਡੀਗੜ੍ਹ, 06 ਫਰਵਰੀ 2025: Chandrayaan Mission-4 Date: ਭਾਰਤੀ ਪੁਲਾੜ ਏਜੰਸੀ ਇਸਰੋ ਦੇ ਨਾਂ ਇੱਕ ਹੋਰ ਉਪਲਬੱਧੀ ਜੋੜਨ ਦੀ ਤਿਆਰੀਆਂ ਹਨ, ਦਰਅਸਲ ਭਾਰਤ ਨੇ ਚੰਦਰਯਾਨ 4 ਲਾਂਚ ਕਰਨ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਚੰਦਰਯਾਨ ਮਿਸ਼ਨ-4 2027 ‘ਚ ਲਾਂਚ ਕੀਤਾ ਜਾਵੇਗਾ।
ਚੰਦਰਯਾਨ ਮਿਸ਼ਨ-4 ਇਸ ਮਿਸ਼ਨ ਰਾਹੀਂ ਚੰਦਰਮਾ ਦੀਆਂ ਚੱਟਾਨਾਂ ਦੇ ਨਮੂਨੇ ਧਰਤੀ ‘ਤੇ ਲਿਆਂਦੇ ਜਾਣਗੇ। ਉਨ੍ਹਾਂ ਕਿਹਾ ਕਿ ਚੰਦਰਯਾਨ-4 ਨੂੰ ਦੋ ਵੱਖ-ਵੱਖ ਲਾਂਚਾਂ ‘ਚ ਪੰਜ ਵੱਖ-ਵੱਖ ਹਿੱਸਿਆਂ ਨੂੰ ਲੈ ਕੇ ਇੱਕ ਉੱਚ-ਸਮਰੱਥਾ ਵਾਲੇ LVM-3 ਰਾਕੇਟ ਦੁਆਰਾ ਪੰਧ ਵਿੱਚ ਲਿਜਾਇਆ ਜਾਵੇਗਾ। ਇਹਨਾਂ ਨੂੰ ਧਰਤੀ ਦੇ ਪੰਧ ਵਿੱਚ ਇਕੱਠਾ ਕੀਤਾ ਜਾਵੇਗਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਚੰਦਰਯਾਨ 4 ਮਿਸ਼ਨ (Chandrayaan Mission-4) ਦਾ ਉਦੇਸ਼ ਚੰਦਰਮਾ ਦੀ ਸਤ੍ਹਾ ਤੋਂ ਨਮੂਨੇ ਇਕੱਠੇ ਕਰਨਾ ਅਤੇ ਉਨ੍ਹਾਂ ਨੂੰ ਧਰਤੀ ‘ਤੇ ਵਾਪਸ ਲਿਆਉਣਾ ਹੈ। ਗਗਨਯਾਨ ਮਿਸ਼ਨ ਅਗਲੇ ਸਾਲ ਲਾਂਚ ਕੀਤਾ ਜਾਵੇਗਾ। ਇਸ ‘ਚ ਭਾਰਤੀ ਪੁਲਾੜ ਯਾਤਰੀਆਂ ਨੂੰ ਇੱਕ ਵਿਸ਼ੇਸ਼ ਵਾਹਨ ‘ਚ ਪੁਲਾੜ ‘ਚ ਧਰਤੀ ਦੇ ਹੇਠਲੇ ਪੰਧ ‘ਚ ਭੇਜਿਆ ਜਾਵੇਗਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਧਰਤੀ ‘ਤੇ ਵਾਪਸ ਲਿਆਂਦਾ ਜਾਵੇਗਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ 2026 ‘ਚ ਸਮੁੰਦਰਯਾਨ ਵੀ ਲਾਂਚ ਕਰੇਗਾ। ਇਸ ‘ਚ ਤਿੰਨ ਵਿਗਿਆਨੀ ਸਮੁੰਦਰ ਦੇ ਤਲ ਦੀ ਖੋਜ ਕਰਨ ਲਈ ਇੱਕ ਪਣਡੁੱਬੀ ਵਿੱਚ ਛੇ ਹਜ਼ਾਰ ਮੀਟਰ ਦੀ ਡੂੰਘਾਈ ਤੱਕ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਭਾਰਤ ਦੇ ਇਤਿਹਾਸਕ ਮਿਸ਼ਨਾਂ ਦੀ ਸਮਾਂ-ਸੀਮਾ ਨਿਰਧਾਰਤ ਕਰੇਗੀ, ਜਿਸ ‘ਚ ਗਗਨਯਾਨ ਪੁਲਾੜ ਮਿਸ਼ਨ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੁਤੰਤਰਤਾ ਦਿਵਸ ਭਾਸ਼ਣ ‘ਚ ਸਮੁੰਦਰਾਇਣ ਮਿਸ਼ਨ ਬਾਰੇ ਵੀ ਗੱਲ ਕੀਤੀ।
ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਸਮੁੰਦਰਯਾਨ ਰਾਹੀਂ ਮਹੱਤਵਪੂਰਨ ਖਣਿਜਾਂ, ਦੁਰਲੱਭ ਧਾਤਾਂ ਅਤੇ ਅਣਜਾਣ ਸਮੁੰਦਰੀ ਜੈਵ ਵਿਭਿੰਨਤਾ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਸ ਸਾਲ ਗਗਨਯਾਨ ਪ੍ਰੋਜੈਕਟ ਦਾ ਮਨੁੱਖ ਰਹਿਤ ਮਿਸ਼ਨ ਵੀ ਭੇਜਿਆ ਜਾਵੇਗਾ। ਇਸ ‘ਚ ਰੋਬੋਟ ਵਿਓਮ ਮਿੱਤਰਾ ਵੀ ਸ਼ਾਮਲ ਹੈ।
Read More: Chandrayaan-3: ਚੰਦਰਯਾਨ ਨੇ ਲੈਂਡਰ ਇਮੇਜਰ ਕੈਮਰੇ ਨਾਲ ਧਰਤੀ ਅਤੇ ਚੰਦਰਮਾ ਦੀ ਭੇਜੀ ਤਸਵੀਰ