ਚੰਡੀਗੜ੍ਹ, 05 ਫਰਵਰੀ 2025: Pat Cummins News: ਆਈਸੀਸੀ ਚੈਂਪੀਅਨਜ਼ ਟਰਾਫੀ 2025 (Champions Trophy 2025) ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਦਾ ਉਦਘਾਟਨੀ ਮੈਚ 19 ਫਰਵਰੀ ਨੂੰ ਖੇਡਿਆ ਜਾਣਾ ਹੈ। ਇਸ ਤੋਂ ਪਹਿਲਾਂ ਸਾਰੀਆਂ 8 ਟੀਮਾਂ ਨੂੰ 12 ਫਰਵਰੀ ਤੱਕ ਆਪਣੀਆਂ ਅੰਤਿਮ ਟੀਮਾਂ ਦਾ ਐਲਾਨ ਕਰਨਾ ਹੋਵੇਗਾ, ਪਰ ਇਸ ਤੋਂ ਪਹਿਲਾਂ ਕੁਝ ਜ਼ਖਮੀ ਖਿਡਾਰੀਆਂ ਨੇ ਕੁਝ ਟੀਮਾਂ ਦੀ ਚਿੰਤਾ ਵਧਾ ਦਿੱਤੀ ਹੈ। ਇਨ੍ਹਾਂ ਟੀਮਾਂ ‘ਚੋਂ ਇੱਕ ਹੈ ਵਨਡੇ ਵਿਸ਼ਵ ਕੱਪ ਚੈਂਪੀਅਨ ਆਸਟ੍ਰੇਲੀਆ ਵੀ ਸ਼ਾਮਲ ਹੈ |
ਆਸਟ੍ਰੇਲੀਆ ਕ੍ਰਿਕਟ ਟੀਮ ਦੇ ਮੁੱਖ ਕੋਚ ਐਂਡਰਿਊ ਮੈਕਡੋਨਲਡ ਨੇ SEN ਨਾਲ ਗੱਲਬਾਤ ਵਿੱਚ ਖੁਲਾਸਾ ਕੀਤਾ ਕਿ ਕਪਤਾਨ ਪੈਟ ਕਮਿੰਸ (Pat Cummins) ਦੇ ਚੈਂਪੀਅਨਜ਼ ਟਰਾਫੀ ‘ਚ ਖੇਡਣ ਦੀ ਬਹੁਤ ਘੱਟ ਸੰਭਾਵਨਾ ਹੈ। ਇਸ ਦੇ ਨਾਲ ਹੀ ਜੋਸ਼ ਹੇਜ਼ਲਵੁੱਡ (Josh Hazlewood) ਵੀ ਸੱਟ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਅਜਿਹੀ ਸਥਿਤੀ ‘ਚ ਆਸਟ੍ਰੇਲੀਆਈ ਟੀਮ ਤਿੰਨ ਖਿਡਾਰੀਆਂ ਦੀ ਭਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੇਜ਼ਲਵੁੱਡ ਦੀ ਮੈਡੀਕਲ ਰਿਪੋਰਟ ਅਗਲੇ ਕੁਝ ਦਿਨਾਂ ‘ਚ ਆ ਜਾਵੇਗੀ, ਜਿਸ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ।
ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਲਈ ਚੈਂਪੀਅਨਜ਼ ਟਰਾਫੀ ‘ਚ ਖੇਡਣਾ ਮੁਸ਼ਕਿਲ ਜਾਪਦਾ ਹੈ। ਕਮਿੰਸ ਗਿੱਟੇ ਦੀ ਸੱਟ ਤੋਂ ਪੀੜਤ ਹੈ। ਕਮਿੰਸ ਦੀ ਗੈਰਹਾਜ਼ਰੀ ‘ਚ ਸਟੀਵ ਸਮਿਥ ਜਾਂ ਟ੍ਰੈਵਿਸ ਹੈੱਡ ਕੰਗਾਰੂ ਟੀਮ ਦੀ ਕਪਤਾਨੀ ਕਰ ਸਕਦੇ ਹਨ।
ਟੀਮ ਦੇ ਕੋਚ ਐਂਡਰਿਊ ਮੈਕਡੋਨਲਡ ਨੇ ਬੁੱਧਵਾਰ ਨੂੰ ਕਿਹਾ ਕਿ ‘ਕਮਿੰਸ ਅਜੇ ਗੇਂਦਬਾਜ਼ੀ ਸ਼ੁਰੂ ਨਹੀਂ ਕਰ ਸਕੇ ਹਨ।’ ਉਹਨਾਂ ਨੂੰ ਖੇਡਣਾ ਲਗਭਗ ਅਸੰਭਵ ਹੈ। ਅਜਿਹੀ ਸਥਿਤੀ ‘ਚ ਸਾਨੂੰ ਇੱਕ ਕਪਤਾਨ ਦੀ ਲੋੜ ਹੈ। ਸਟੀਵ ਸਮਿਥ ਅਤੇ ਟ੍ਰੈਵਿਸ ਹੈੱਡ ਦੋ ਖਿਡਾਰੀ ਹਨ ਜਿਨ੍ਹਾਂ ਦੀ ਅਸੀਂ ਅਗਵਾਈ ਲਈ ਭਾਲ ਕਰਾਂਗੇ। ਜੋਸ਼ ਹੇਜ਼ਲਵੁੱਡ ਦੀ ਸੱਟ ‘ਤੇ ਕੋਚ ਨੇ ਕਿਹਾ, ‘ਉਹ ਸਮੇਂ ਸਿਰ ਵਾਪਸੀ ਕਰਨ ਲਈ ਵੀ ਸੰਘਰਸ਼ ਕਰ ਰਿਹਾ ਹੈ।’ ਹੇਜ਼ਲਵੁੱਡ ਭਾਰਤ ਦੇ ਆਸਟ੍ਰੇਲੀਆ ਦੌਰੇ ਦੌਰਾਨ ਜ਼ਖਮੀ ਹੋ ਗਿਆ ਸੀ।
ਚੈਂਪੀਅਨਜ਼ ਟਰਾਫੀ 2025 ਦੀ ਮੇਜ਼ਬਾਨੀ ਪਾਕਿਸਤਾਨ 19 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ 9 ਮਾਰਚ ਤੱਕ ਚੱਲੇਗੀ। ਪੈਟ ਕਮਿੰਸ ਦੀ ਕਪਤਾਨੀ ਹੇਠ ਆਸਟ੍ਰੇਲੀਆ ਨੇ ਹਾਲ ਹੀ ‘ਚ ਭਾਰਤ ਵਿਰੁੱਧ ਬਾਰਡਰ-ਗਾਵਸਕਰ ਟਰਾਫੀ (BGT) 3-1 ਨਾਲ ਜਿੱਤੀ। ਕਮਿੰਸ ਬੀਜੀਟੀ ‘ਚ ਟੀਮ ਦੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਸਨ।
ਪੈਟ ਕਮਿੰਸ ਆਪਣੇ ਦੂਜੇ ਬੱਚੇ ਦੇ ਜਨਮ ਕਾਰਨ ਸ਼੍ਰੀਲੰਕਾ ਵਿਰੁੱਧ ਦੂਜਾ ਟੈਸਟ ਨਹੀਂ ਖੇਡ ਸਕੇ ਸਨ ਚੈਂਪੀਅਨਜ਼ ਟਰਾਫੀ ‘ਚ ਆਸਟ੍ਰੇਲੀਆ ਦਾ ਪਹਿਲਾ ਮੈਚ 22 ਫਰਵਰੀ ਨੂੰ ਪਾਕਿਸਤਾਨ ਵਿਰੁੱਧ ਹੋਵੇਗਾ। ਆਸਟ੍ਰੇਲੀਆਈ ਟੀਮ ਨੂੰ ਇੰਗਲੈਂਡ, ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਦੇ ਨਾਲ ਗਰੁੱਪ-2 ਵਿੱਚ ਰੱਖਿਆ ਹੈ।
Read More: AUS vs SL: ਸਟੀਵ ਸਮਿਥ ਦੇ ਨਾਂ ਦਰਜ ਹੋਇਆ ਇਤਿਹਾਸਕ ਰਿਕਾਰਡ, ਸਚਿਨ ਤੇ ਬ੍ਰਾਇਨ ਲਾਰਾ ਨੂੰ ਛੱਡਿਆ ਪਿੱਛੇ