Sky Force 100 Crore Films: ਅਕਸ਼ੇ ਕੁਮਾਰ ਦੀ ਫਿਲਮ ਨੇ ਬਾਕਸ ‘ਤੇ ਕੀਤੀ ਕਮਾਲ, ਸਲਮਾਨ ਖਾਨ ਨੂੰ ਵੀ ਛੱਡਿਆ ਪਿੱਛੇ

4 ਫਰਵਰੀ 2025: ਅਕਸ਼ੇ ਕੁਮਾਰ ਦੀ ਸਕਾਈ (Akshay Kumar’s Sky Force) ਫੋਰਸ ਬਾਕਸ ਆਫਿਸ ‘ਤੇ ਕਮਾਲ ਕਰ ਰਹੀ ਹੈ। ਲੰਬੇ ਸਮੇਂ ਤੋਂ ਬਾਅਦ ਅਕਸ਼ੇ ਕੁਮਾਰ ਦੀ ਕੋਈ ਵੀ ਫਿਲਮ ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ ਅਤੇ ਲੋਕਾਂ ‘ਚ ਇਸ ਦੀ ਚਰਚਾ ਵੀ ਹੋ ਰਹੀ ਹੈ।

ਜਾਣਕਾਰੀ ਮੁਤਾਬਿਕ ਜੇਕਰ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਅਕਸ਼ੈ ਕੁਮਾਰ ਨੇ ਸਕਾਈ ਫੋਰਸ ਨਾਲ ਇਕ ਹੋਰ ਰਿਕਾਰਡ ਨੂੰ ਛੂਹ ਲਿਆ ਹੈ। ਸਕਾਈ (Sky Force) ) ਫੋਰਸ ਉਨ੍ਹਾਂ ਦੀ 17ਵੀਂ ਫਿਲਮ ਹੈ ਜਿਸ ਨੇ ਬਾਕਸ ਆਫਿਸ ‘ਤੇ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਦਾ ਅੰਕੜਾ ਪਾਰ ਕੀਤਾ ਹੈ। ਜੇਕਰ ਬਾਲੀਵੁੱਡ ਦੀ ਗੱਲ ਕਰੀਏ ਤਾਂ ਹੁਣ ਤੱਕ ਸਲਮਾਨ ਖਾਨ ਹੀ ਅਜਿਹੇ ਸਿਤਾਰੇ ਸਨ ਜਿਨ੍ਹਾਂ ਦੀਆਂ 17 ਤੋਂ ਵੱਧ ਫਿਲਮਾਂ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਚੁੱਕੀਆਂ ਹਨ।

ਕੋਵਿਡ ਯੁੱਗ ਤੋਂ ਬਾਅਦ, ਅਕਸ਼ੇ ਕੁਮਾਰ ਦੀਆਂ ਸਿਰਫ ਦੋ ਫਿਲਮਾਂ ਹੀ 100 ਕਰੋੜ ਦੇ ਅੰਕੜੇ ਤੱਕ ਪਹੁੰਚ ਸਕੀਆਂ ਹਨ। 2021 ਵਿੱਚ ਸਿਰਫ਼ ਸੂਰਿਆਵੰਸ਼ੀ ਅਤੇ 2023 ਵਿੱਚ OMG2 ਨੇ 100 ਕਰੋੜ ਰੁਪਏ ਨੂੰ ਪਾਰ ਕੀਤਾ। ਸਕਾਈ ਫੋਰਸ ਅਕਸ਼ੇ ਕੁਮਾਰ ਦੀ 17ਵੀਂ ਫਿਲਮ ਸਾਬਤ ਹੋ ਰਹੀ ਹੈ ਜੋ ਬਾਕਸ ਆਫਿਸ ‘ਤੇ 100 ਕਰੋੜ ਦੇ ਕਲੱਬ ‘ਚ ਐਂਟਰੀ ਕਰ ਚੁੱਕੀ ਹੈ।

ਅਕਸ਼ੇ ਪਹਿਲੀ ਵਾਰ ਸੌ ਕਰੋੜ ਕਲੱਬ ‘ਚ ਕਦੋਂ ਪਹੁੰਚੇ?

ਅਕਸ਼ੇ ਕੁਮਾਰ 2012 ‘ਚ ਪਹਿਲੀ ਵਾਰ 100 ਕਰੋੜ ਰੁਪਏ ਕਮਾਉਣ ਵਾਲੇ ਕਲੱਬ (club) ‘ਚ ਪਹੁੰਚੇ ਸਨ। ਉਸ ਸਮੇਂ ਉਨ੍ਹਾਂ ਦੀ ਫਿਲਮ ਹਾਊਸਫੁੱਲ 2 ਨੇ ਕਮਾਲ ਕਰ ਦਿੱਤਾ ਸੀ। ਇਸ ਤੋਂ ਬਾਅਦ ਦੇਸ਼ ਭਗਤੀ ਵਾਲੀ ਫਿਲਮ ਹੋਲੀਡੇ-ਏ ਸੋਲਜਰ ਇਜ਼ ਨੇਵਰ ਆਫ ਡਿਊਟੀ ਨੇ ਵੀ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਇਹ ਫਿਲਮ 2014 ਵਿੱਚ ਰਿਲੀਜ਼ ਹੋਈ ਸੀ।

ਹੁਣ ਤੱਕ ਸਲਮਾਨ ਖਾਨ ਇਕੱਲੇ ਹੀ ਰਾਜ ਕਰ ਰਹੇ ਸਨ

ਹੁਣ ਤੱਕ ਸਲਮਾਨ ਖਾਨ 100 ਕਰੋੜ ਦੇ ਕਲੱਬ (club) ‘ਤੇ ਇਕੱਲੇ ਹੀ ਰਾਜ ਕਰ ਰਹੇ ਸਨ। ਉਸ ਦੀਆਂ ਸਿਰਫ਼ 17 ਫ਼ਿਲਮਾਂ ਹੀ 100 ਕਰੋੜ ਦੇ ਕਲੱਬ ਵਿੱਚ ਸਨ, ਬਾਕੀ ਸਿਤਾਰਿਆਂ ਕੋਲ ਇੰਨੀਆਂ ਫ਼ਿਲਮਾਂ ਨਹੀਂ ਸਨ। ਉਸਦਾ ਟਾਈਗਰ 3 ਵੀ 2023 ਵਿੱਚ ਇਸ ਕਲੱਬ ਵਿੱਚ ਪਹੁੰਚਿਆ ਸੀ। ਜੇਕਰ ਅਸੀਂ ਇਸ ਅੰਕੜੇ ਨੂੰ ਵੇਖੀਏ ਤਾਂ ਉਸਨੇ 448 ਦਿਨ ਰਾਜ ਕੀਤਾ। ਹੁਣ ਅਕਸ਼ੇ ਕੁਮਾਰ ਦੀਆਂ ਵੀ 17 ਫਿਲਮਾਂ ਹਨ ਜੋ ਬਾਕਸ ਆਫਿਸ ‘ਤੇ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਚੁੱਕੀਆਂ ਹਨ।

Read More: ਸਾਲਾਂ ਬਾਅਦ ਅਕਸ਼ੈ ਨੂੰ ਮਿਲੀ 100 ਕਰੋੜ ਦੀ ਫਿਲਮ, ਜਾਣੋ ਹੁਣ ਤੱਕ ਕਿੰਨੀ ਹੋਈ ਕਲੈਕਸ਼ਨ

Scroll to Top