Haryana School Education

D.L.Ed ਦੇ ਪਹਿਲੇ ਤੇ ਦੂਜੇ ਸਾਲ ਦੀ ਰੀ-ਅਪੀਅਰ ਪ੍ਰੀਖਿਆ ਸੰਬੰਧੀ ਤਾਰੀਖ਼ ‘ਚ ਕੀਤੀ ਸੋਧ

ਚੰਡੀਗੜ੍ਹ, 3 ਫਰਵਰੀ 2025: ਹਰਿਆਣਾ ਸਕੂਲ ਸਿੱਖਿਆ ਬੋਰਡ (Haryana School Education Board) ਨਾਲ ਸਬੰਧਤ ਡੀ.ਐਲ.ਐਡ. ਪਹਿਲੇ ਅਤੇ ਦੂਜੇ ਸਾਲ (ਰੀ-ਅਪੀਅਰ) ਪ੍ਰੀਖਿਆ ਫਰਵਰੀ/ਮਾਰਚ ਦੇ ਤਾਰੀਖ਼-ਪੱਤਰ ‘ਚ ਕੁੱਝ ਸੋਧ ਕੀਤਾ ਹੈ। ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਮੁਤਾਬਕ ਰਾਜਸਥਾਨ ਅਧਿਆਪਕ ਪਾਤਰਤਾ ਪ੍ਰੀਖਿਆ (REET)-2024 ਦੇ ਮੱਦੇਨਜਰ ਸਿੱਖਿਆ ਬੋਰਡ ਨੇ 27 ਫਰਵਰੀ 2025 ਨੂੰ ਕਰਵਾਈ ਜਾਣ ਵਾਲੀ ਡੀ.ਐਲ.ਐਡ ਦੀ DE-101 Childhood and Development of Children ਵਿਸ਼ੇ ਦੀ ਪ੍ਰੀਖਿਆ ਹੁਣ 22 ਮਾਰਚ 2025 ਨੂੰ ਕਰਵਾਈ ਜਾਵੇਗੀ।

ਇਸ ਸੰਬੰਧੀ ਜਨਤਕ ਸੂਚਨਾ ਬੋਰਡ ਦੀ ਅਧਿਕਾਰਿਕ ਵੈੱਬਸਾਈਟ www.bseh.org.in ‘ਤੇ ਅਪਲੋਡ ਕੀਤੀ ਹੈ। ਇਸਦੇ ਨਾਲ ਹੀ ਬਾਕੀ ਪ੍ਰੀਖਿਆਵਾਂ ਦੀ ਤਾਰੀਖ਼ ਪਹਿਲਾਂ ਵਾਂਗ ਹੀ ਰਹਿਣਗੀਆਂ।

Scroll to Top