Rahul Gandhi

ਰਾਹੁਲ ਗਾਂਧੀ ਨੇ ਮਹਾਰਾਸ਼ਟਰ ਚੋਣਾਂ ਦਾ ਮੁੱਦਾ ਚੁੱਕਿਆ, ਕਿਹਾ-“ਅਚਾਨਕ ਲਗਭਗ 70 ਲੱਖ ਨਵੇਂ ਵੋਟਰ ਸਾਹਮਣੇ ਆਏ”

ਚੰਡੀਗੜ੍ਹ, 03 ਫਰਵਰੀ 2025: ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ (Rahul Gandhi) ਨੇ ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ਦੌਰਾਨ ਮਹਾਰਾਸ਼ਟਰ ਚੋਣਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਹਿਮਾਚਲ ਪ੍ਰਦੇਸ਼ ਦੀ ਪੂਰੀ ਆਬਾਦੀ ਨੂੰ ਵੋਟਰ ਸੂਚੀ ਨਾਲ ਜੋੜਿਆ ਗਿਆ ਸੀ।

ਰਾਹੁਲ ਗਾਂਧੀ ਨੇ ਕਿਹਾ ਕਿ ’ਮੈਂ’ਤੁਸੀਂ ਇਸ ਸਦਨ ਦੇ ਧਿਆਨ ‘ਚ ਮਹਾਰਾਸ਼ਟਰ ਚੋਣਾਂ ਸੰਬੰਧੀ ਕੁਝ ਅੰਕੜੇ ਅਤੇ ਜਾਣਕਾਰੀ ਲਿਆਉਣਾ ਚਾਹੁੰਦਾ ਹਾਂ।’ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਿਚਕਾਰ ਹਿਮਾਚਲ ਪ੍ਰਦੇਸ਼ ਦੀ ਵੋਟਰ ਆਬਾਦੀ ਨੂੰ ਮਹਾਰਾਸ਼ਟਰ ਦੀ ਵੋਟਰ ਸੂਚੀ ‘ਚ ਜੋੜਿਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਅਚਾਨਕ ਲਗਭਗ 70 ਲੱਖ ਨਵੇਂ ਵੋਟਰ ਸਾਹਮਣੇ ਆਏ।

ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਸਾਰੇ ਲੋਕ ਸਭਾ ਅਤੇ ਵਿਧਾਨ ਸਭਾ ਵੋਟਰਾਂ ਦੇ ਨਾਮ, ਪਤੇ ਅਤੇ ਵੋਟਰ ਕੇਂਦਰ ਦੇ ਵੇਰਵੇ ਪ੍ਰਦਾਨ ਕੀਤੇ ਜਾਣ ਤਾਂ ਜੋ ਅਸੀਂ ਇਹ ਗਿਣਤੀ ਕਰ ਸਕੀਏ ਕਿ ਇਹ ਨਵੇਂ ਵੋਟਰ ਕੌਣ ਹਨ। ਉਨ੍ਹਾਂ ਕਿਹਾ ਕਿ ਦਿਲਚਸਪ ਗੱਲ ਇਹ ਹੈ ਕਿ ਨਵੇਂ ਵੋਟਰ ਜ਼ਿਆਦਾਤਰ ਉਨ੍ਹਾਂ ਹਲਕਿਆਂ ‘ਚ ਹਨ ਜਿੱਥੇ ਭਾਜਪਾ ਨੇ ਜਿੱਤ ਪ੍ਰਾਪਤ ਕੀਤੀ ਹੈ। ਮੈਂ ਇਸ ਵੇਲੇ ਕੋਈ ਦੋਸ਼ ਨਹੀਂ ਲਗਾ ਰਿਹਾ। ਮੈਂ ਸਦਨ ਨੂੰ ਦੱਸ ਰਿਹਾ ਹਾਂ ਕਿ ਚੋਣ ਕਮਿਸ਼ਨ ਨੂੰ ਅੰਕੜੇ ਮੁਹੱਈਆ ਕਰਵਾਉਣੇ ਪੈਣਗੇ। ਮੈਨੂੰ ਪੂਰਾ ਭਰੋਸਾ ਹੈ ਕਿ ਚੋਣ ਕਮਿਸ਼ਨ ਸਾਨੂੰ ਇਹ ਜਾਣਕਾਰੀ ਦੇਵੇਗਾ।

ਇਸਦੇ ਨਾਲ ਹੀ ਰਾਹੁਲ ਗਾਂਧੀ (Rahul Gandhi) ਨੇ ਕਿਹਾ, ਸਾਡੇ ਫੌਜ ਮੁਖੀ ਨੇ ਕਿਹਾ ਹੈ ਕਿ ਚੀਨ ਸਾਡੀ ਜ਼ਮੀਨ ‘ਚ ਘੁਸਪੈਠ ਕੀਤੀ ਹੈ। ਇਹ ਇੱਕ ਤੱਥ ਹੈ। ਹੁਣ ਇਹ ਜਾਣਨਾ ਮਹੱਤਵਪੂਰਨ ਹੈ ਕਿ ਚੀਨੀ ਸਾਡੀ ਧਰਤੀ ‘ਤੇ ਦਾਖਲ ਹੋ ਗਏ ਹਨ। ਮੇਕ ਇਨ ਇੰਡੀਆ ਫੇਲ੍ਹ ਹੋਣ ਕਰਕੇ ਚੀਨੀ ਸਾਡੇ ਦੇਸ਼ ‘ਚ ਦਾਖਲ ਹੋਏ ਹਨ। ਚੀਨੀ ਸਾਡੇ ਦੇਸ਼ ‘ਚ ਇਸ ਲਈ ਬੈਠੇ ਹਨ ਕਿਉਂਕਿ ਭਾਰਤ ਆਪਣੇ ਉਤਪਾਦ ਬਣਾਉਣ ਤੋਂ ਇਨਕਾਰ ਕਰ ਰਿਹਾ ਹੈ।

ਇਸ ‘ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ, ਤੁਹਾਨੂੰ ਸਦਨ ‘ਚ ਜੋ ਕਹਿ ਰਹੇ ਹੋ, ਉਸ ਦਾ ਸਬੂਤ ਦੇਣਾ ਪਵੇਗਾ। ਇਸ ‘ਤੇ ਰਾਹੁਲ ਗਾਂਧੀ ਨੇ ਕਿਹਾ, ਸਾਡੇ ਫੌਜ ਮੁਖੀ ਨੇ ਕਿਹਾ ਹੈ ਕਿ ਚੀਨੀ ਸਾਡੇ ਖੇਤਰ ਦੇ ਅੰਦਰ ਹਨ, ਇਹ ਇੱਕ ਤੱਥ ਹੈ।

Read More: ਰਾਹੁਲ ਗਾਂਧੀ ਨੇ ਲੋਕ ਸਭਾ ‘ਚ ਫਿਰ ਚੁੱਕਿਆ ਜਾਤੀ ਜਨਗਣਨਾ ਮੁੱਦਾ, AI ‘ਤੇ ਦਿੱਤਾ ਵੱਡਾ ਬਿਆਨ

Scroll to Top