Abhishek Sharma

ਮੇਰੀ ਬੱਲੇਬਾਜ਼ੀ ਨਾਲ ਮੇਰੇ ਮੈਂਟਰ ਯੁਵਰਾਜ ਸਿੰਘ ਬਹੁਤ ਖੁਸ਼ ਹੋਣਗੇ: ਅਭਿਸ਼ੇਕ ਸ਼ਰਮਾ

ਚੰਡੀਗੜ੍ਹ, 03 ਫਰਵਰੀ 2025: india vs england: ਐਤਵਾਰ ਨੂੰ ਇੰਗਲੈਂਡ ਖ਼ਿਲਾਫ਼ ਪੰਜਵੇਂ ਟੀ-20 ਅੰਤਰਰਾਸ਼ਟਰੀ ਮੈਚ ‘ਚ ਰਿਕਾਰਡ ਸੈਂਕੜਾ ਲਗਾਉਣ ਵਾਲੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ (Abhishek Sharma) ਨੇ ਕਿਹਾ ਕਿ ਭਾਰਤੀ ਕੋਚ ਅਤੇ ਕਪਤਾਨ ਉਨ੍ਹਾਂ ਤੋਂ ਅਜਿਹੇ ਰਵੱਈਏ ਨਾਲ ਬੱਲੇਬਾਜ਼ੀ ਕਰਨ ਦੀ ਉਮੀਦ ਕਰਦੇ ਹਨ।

ਪੰਜਵੇਂ ਟੀ-20 ਮੈਚ ‘ਚ ‘ਪਲੇਅਰ ਆਫ਼ ਦ ਮੈਚ’ ਅਭਿਸ਼ੇਕ ਦੀਆਂ 54 ਗੇਂਦਾਂ ‘ਤੇ 135 ਦੌੜਾਂ ਦੀ ਬਦੌਲਤ ਭਾਰਤ ਨੇ ਨੌਂ ਵਿਕਟਾਂ ‘ਤੇ 247 ਦੌੜਾਂ ਬਣਾਈਆਂ ਅਤੇ ਫਿਰ ਇੰਗਲੈਂਡ ਨੂੰ 10.3 ਓਵਰਾਂ ‘ਚ ਸਿਰਫ਼ 97 ਦੌੜਾਂ ‘ਤੇ ਆਊਟ ਕਰਕੇ 150 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ। ਅਭਿਸ਼ੇਕ ਨੇ ਆਪਣੀ ਪਾਰੀ ‘ਚ 13 ਛੱਕੇ ਲਗਾਏ, ਜੋ ਕਿ ਭਾਰਤ ਲਈ ਟੀ-20 ਅੰਤਰਰਾਸ਼ਟਰੀ ਦੀ ਇੱਕ ਪਾਰੀ ‘ਚ ਸਭ ਤੋਂ ਵੱਧ ਛੱਕਿਆਂ ਦਾ ਰਿਕਾਰਡ ਹੈ।

ਅਭਿਸ਼ੇਕ (Abhishek Sharma) ਨੇ ਕਿਹਾ ਕਿ ਉਨ੍ਹਾਂ ਦੇ ਮੈਂਟਰ (ਸਲਾਹਕਾਰ) ਮਹਾਨ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਉਸਦੀ ਪਾਰੀ ਤੋਂ ਖੁਸ਼ ਹੋਣਗੇ। ਉਨ੍ਹਾਂ ਕਿਹਾ, ‘ਯੁਵਰਾਜ ਸਿੰਘ ਸ਼ਾਇਦ ਖੁਸ਼ ਹੋਣਗੇ।’ ਉਹ ਹਮੇਸ਼ਾ ਚਾਹੁੰਦੇ ਸੀ ਕਿ ਮੈਂ 15ਵੇਂ, 20ਵੇਂ ਓਵਰ ਤੱਕ ਬੱਲੇਬਾਜ਼ੀ ਕਰਾਂ ਅਤੇ ਮੈਂ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਰਅਸਲ, ਯੁਵਰਾਜ ਨੇ ਟਵੀਟ ਕਰਕੇ ਲਿਖਿਆ- ‘ਅਭਿਸ਼ੇਕ ਨੇ ਕਿੰਨਾ ਸ਼ਾਨਦਾਰ ਖੇਡ ਖੇਡਿਆ!’ ਇਹੀ ਮੈਂ ਤੁਹਾਨੂੰ ਕਰਦੇ ਦੇਖਣਾ ਚਾਹੁੰਦਾ ਹਾਂ। ਮੈਨੂੰ ਤੁਹਾਡੇ ‘ਤੇ ਮਾਣ ਹੈ।

ਭਾਰਤ ਲਈ ਇਸ ਫਾਰਮੈਟ ‘ਚ ਸਭ ਤੋਂ ਵੱਡੀ ਵਿਅਕਤੀਗਤ ਪਾਰੀ ਖੇਡਣ ਤੋਂ ਬਾਅਦ ਉਨ੍ਹਾਂ ਨੇ ਕਿਹਾ, ‘ਇਹ ਮੇਰਾ ਦਿਨ ਸੀ ਇਸ ਲਈ ਮੈਂ ਪਹਿਲੀ ਗੇਂਦ ਤੋਂ ਹੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ।’ ਮੈਂ ਕੋਚ ਅਤੇ ਕਪਤਾਨ ਦਾ ਮੇਰੇ ਖੇਡਣ ਦੇ ਤਰੀਕੇ ਦਾ ਸਮਰਥਨ ਕਰਨ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। “ਉਹ ਮੇਰੇ ਤੋਂ ਵੀ ਇਸੇ ਤਰ੍ਹਾਂ ਦੇ ਰਵੱਈਏ ਦੀ ਉਮੀਦ ਕਰਦੇ ਹਨ,”

ਪੰਜ ਮੈਚਾਂ ਦੀ ਸੀਰੀਜ਼ ‘ਚ 14 ਵਿਕਟਾਂ ਲੈਣ ਤੋਂ ਬਾਅਦ ‘ਪਲੇਅਰ ਆਫ਼ ਦ ਸੀਰੀਜ਼’ ਚੁਣੇ ਗਏ ਵਰੁਣ ਚੱਕਰਵਰਤੀ ਨੇ ਇਹ ਪੁਰਸਕਾਰ ਆਪਣੀ ਪਤਨੀ, ਪੁੱਤਰ ਅਤੇ ਮਾਪਿਆਂ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਮੈਨੂੰ ਅਜੇ ਵੀ ਹੋਰ ਸੁਧਾਰ ਕਰਨ ਦੀ ਲੋੜ ਹੈ |

Read More: ICC Women’s Under-19 T20: ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾਇਆ, ਭਾਰਤੀ ਮਹਿਲਾ ਟੀਮ ਨੇ ਜਿੱਤਿਆ T20 ਵਿਸ਼ਵ ਕੱਪ

Scroll to Top