Highway: ਜਲਦ ਬਣੇਗਾ ਚਾਰ-ਮਾਰਗੀ ਹਾਈਵੇਅ, ਲੋਕਾਂ ਦਾ ਸਫ਼ਰ ਹੋਵੇਗਾ ਆਸਾਨ

3 ਫਰਵਰੀ 2025: ਪੰਜਾਬ ਵਿੱਚ ਇੱਕ ਹੋਰ ਨਵਾਂ ਚਾਰ-ਮਾਰਗੀ ਹਾਈਵੇਅ (four-lane highway) ਬਣਨ ਜਾ ਰਿਹਾ ਹੈ, ਜਿਸ ਨਾਲ ਚੰਡੀਗੜ੍ਹ (chandigarg) ਜਾਂ ਪੰਜਾਬ ਤੋਂ ਸ਼੍ਰੀ ਆਨੰਦਪੁਰ ਸਾਹਿਬ ਰਾਹੀਂ ਹਿਮਾਚਲ ਪ੍ਰਦੇਸ਼ ਦੇ ਊਨਾ ਜਾਣ ਵਾਲੇ ਲੋਕਾਂ ਦਾ ਸਫ਼ਰ ਬਹੁਤ ਆਸਾਨ ਹੋ ਜਾਵੇਗਾ।

ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੋਜੈਕਟ ‘ਤੇ ਕੰਮ 3 ਮਹੀਨਿਆਂ ਦੇ ਅੰਦਰ ਸ਼ੁਰੂ ਹੋ ਜਾਵੇਗਾ। ਇਹ ਦਾਅਵਾ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਹੈ। ਦਰਅਸਲ, ਉਨ੍ਹਾਂ ਨੇ ਇਹ ਜਾਣਕਾਰੀ X ਉਤੇ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਤਿੰਨ ਕੰਪਨੀਆਂ ਇਸ ਪ੍ਰੋਜੈਕਟ (project) ‘ਤੇ ਕੰਮ ਕਰਨਗੀਆਂ ਤਾਂ ਜੋ ਇਸਨੂੰ ਜਲਦੀ ਪੂਰਾ ਕੀਤਾ ਜਾ ਸਕੇ।

ਇਸ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਬੇਨਤੀ ਕੀਤੀ ਗਈ ਸੀ ਅਤੇ ਹੁਣ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਮੰਤਰੀ ਬੈਂਸ ਨੇ ਕਿਹਾ ਕਿ ਉਹ ਅਪ੍ਰੈਲ 2022 ਤੋਂ ਇਸ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ। ਇਸ ਸੜਕ ‘ਤੇ ਕਈ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਸਿੰਗਲ ਲੇਨ ਹੋਣ ਕਾਰਨ ਇੱਥੇ ਕਈ ਹਾਦਸੇ ਵਾਪਰਦੇ ਸਨ, ਪਰ ਹੁਣ ਸਰਕਾਰ ਨੇ ਸਵੀਕਾਰ ਕਰ ਲਿਆ ਹੈ ਕਿ ਇਹ ਸੜਕ ਜ਼ਰੂਰੀ ਸੀ, ਜਿਸ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ।

Read More: NHAI: 15 ਵੱਡੇ ਹਾਈਵੇਅ ਪ੍ਰਾਜੈਕਟ ਰੁਕੇ, ਕੰਮ ਹੋਇਆ ਠੱਪ

Scroll to Top