ਭਾਈ ਹਰਜਿੰਦਰ ਸਿੰਘ ਸ੍ਰੀਨਗਰ

ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਨੂੰ ਮਿਲੇਗਾ ‘ਪਦਮਸ਼੍ਰੀ’ ਪੁਰਸਕਾਰ, ਸ਼ੁਕਰਾਨੇ ਲਈ ਪੁੱਜੇ ਸ੍ਰੀ ਦਰਬਾਰ ਸਾਹਿਬ

ਚੰਡੀਗੜ੍ਹ, 31 ਜਨਵਰੀ 2025: ਗੁਰਬਾਣੀ ਕੀਰਤਨ ਦੇ ਖੇਤਰ ‘ਚ ਵਿਲੱਖਣ ਯੋਗਦਾਨ ਪਾਉਣ ਵਾਲੇ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਦਾ ਨਾਮ ਪਿਛਲੇ ਦਿਨੀ ਪਦਮਸ਼੍ਰੀ ਪੁਰਸਕਾਰ ਲਈ ਚੁਣਿਆ ਗਿਆ ਹੈ | ਇਸਦੇ ਚੱਲਦੇ ਅੱਜ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਚ ਮੱਥਾ ਟੇਕਣ ਪਹੁੰਚੇ |

ਉਹਨਾਂ ਨੇ ਦਰਬਾਰ ਸਾਹਿਬ ‘ਚ ਮੱਥਾ ਟੇਕ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਪੰਥਕ ਰਾਗੀ ਦਾ ਸਨਮਾਨ ਮਿਲ ਚੁੱਕਾ ਹੈ ਤੇ ਉਸ ਤੋਂ ਉੱਪਰ ਕੋਈ ਵੀ ਪੁਰਸਕਾਰ ਨਹੀਂ |

ਉਨ੍ਹਾਂ ਕਿਹਾ ਕਿ ਹੁਣ ਜੋ ਦੁਨਿਆਵੀ ਪੁਰਸਕਾਰ ਪਦਮਸ਼੍ਰੀ ਸਨਮਾਨ ਉਹਨਾਂ ਨੂੰ ਮਿਲਣ ਜਾ ਰਿਹਾ ਉਸ ਦੇ ਲਈ ਵੀ ਉਹ ਧੰਨਵਾਦ ਕਰਦੇ ਹਨ। ਅੱਜ ਪਰਮਾਤਮਾ ਦਾ ਸ਼ੁਕਰਾਨਾ ਕਰਨ ਆਇਆ ਹਾਂ | ਉਨ੍ਹਾਂ ਨੇ ਕਿਹਾ ਕਿ ਇਹ ਪੁਰਸਕਾਰ ਮੈਨੂੰ ਇਕੱਲੇ ਨੂੰ ਨਹੀਂ ਮੇਰੀ ਸ਼੍ਰੇਣੀ ਦੇ ‘ਚ ਜਿੰਨੇ ਵੀ ਕਿਰਤਨੀਏ ਹਨ, ਇਹ ਪੁਰਸਕਾਰ ਉਹਨਾਂ ਸਾਰਿਆਂ ਦਾ ਹੈ।

ਇਸ ਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧਨੜੇਗਾ ਨੇ ਕਿਹਾ ਕਿ ਅੱਜ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਚ ਮੱਥਾ ਟੇਕਣ ਆਏ ਸਨ ਤੇ ਇਸ ਦੌਰਾਨ ਉਹ ਸੂਚਨਾ ਕੇਂਦਰ ਵਿਖੇ ਪਹੁੰਚੇ ਅਤੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਅੱਜ ਉਹਨਾਂ ਨੂੰ ਸਨਮਾਨ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਜੋ ਪਦਮਸ਼੍ਰੀ ਪੁਰਸਕਾਰ ਮਿਲਣ ਜਾ ਰਿਹਾ ਹੈ, ਉਹ ਸਿੱਖ ਪੰਥ ਲਈ ਮਾਣ ਵਾਲੀ ਗੱਲ ਹੈ।

Read More: Amritsar: ਕੈਨੇਡਾ ਤੋਂ ਆਏ ਸ਼ਰਧਾਲੂ ਨੇ ਹਰਿਮੰਦਰ ਸਾਹਿਬ ਭੇਟ ਕੀਤੀ ਸੁਨਹਿਰੀ ਰੰਗ ਦੀ ਕਿਸ਼ਤੀ

Scroll to Top