Chandigarh Mayor

ਚੰਡੀਗੜ੍ਹ ਮੇਅਰ ਚੋਣਾਂ ‘ਚ ਕਰਾਸ ਵੋਟਿੰਗ ਕਰਨ ਵਾਲੇ ਦੀ ਪਛਾਣ ‘ਚ ਜੁਟੀ ਕਾਂਗਰਸ !

ਚੰਡੀਗੜ੍ਹ, 31 ਜਨਵਰੀ 2025: Chandigarh Mayor: ਚੰਡੀਗੜ੍ਹ ਨਰਗ ਨਿਗਮ ਦੇ ਮੇਅਰ ਚੋਣਾਂ ‘ਚ ਭਾਜਪਾ ਨੇ ਬਾਜ਼ੀ ਮਾਰੀ | ਭਾਜਪਾ ਨੇ ਬਹੁਮਤ ਦੀ ਬਜਾਏ ਕਰਾਸ ਵੋਟਿੰਗ ਰਾਹੀਂ ਚੰਡੀਗੜ੍ਹ ਮੇਅਰ ਦੀ ਚੋਣ ਜਿੱਤ ਕੇ ਸਾਰੀਆਂ ਪਾਰਟੀਆਂ ਨੂੰ ਹੈਰਾਨ ਕਰ ਦਿੱਤਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਚੰਡੀਗੜ੍ਹ ਨਰਗ ਨਿਗਮ ਮੇਅਰ ਚੋਣਾਂ ਨੇ ਹਲਚਲ ਮਚਾ ਦਿੱਤੀ ਹੈ |

ਦੂਜੇ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਕਾਰ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਹੈ, ਜੋ ਕਿ ਆਲ ਇੰਡੀਆ ਅਲਾਇੰਸ ਦਾ ਹਿੱਸਾ ਹਨ। ਹੁਣ ਦੋਵੇਂ ਪਾਰਟੀਆਂ ਕਰਾਸ ਵੋਟਿੰਗ ਕਰਨ ਵਾਲਿਆਂ ਦੀ ਪਛਾਣ ਕਰਨ ਦੀ ਤਿਆਰੀ ਕਰ ਰਹੀਆਂ ਹਨ। ਚਰਚਾ ਹੈ ਕਿ ਕਾਂਗਰਸ ਛੇਤੀ ਹੀ ਚੋਣਾਂ ਸੰਬੰਧੀ ਰਿਪੋਰਟ ਹਾਈਕਮਾਨ ਨੂੰ ਭੇਜੇਗੀ। ਇਸ ਤੋਂ ਪਹਿਲਾਂ ਇੱਕ ਕਮੇਟੀ ਬਣਾਈ ਜਾਵੇਗੀ ਅਤੇ ਸਾਰੀ ਜਾਂਚ ਕੀਤੀ ਜਾਵੇਗੀ।

ਇਸ ਦੌਰਾਨ ਆਮ ਆਦਮੀ ਪਾਰਟੀ ਅੰਦਰ ਵੀ ਮੰਥਨ ਸ਼ੁਰੂ ਹੋ ਗਿਆ ਹੈ। ਮਾਹਰਾਂ ਮੁਤਾਬਕ ਭਾਜਪਾ ਚਾਰ ਦਿਨਾਂ ਬਾਅਦ ਦਿੱਲੀ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਇਸਦਾ ਫਾਇਦਾ ਉਠਾ ਸਕਦੀ ਹੈ | ਚੋਣ ਤੋਂ ਪਹਿਲਾਂ ‘ਆਪ’ ਅਤੇ ਕਾਂਗਰਸ ਨੂੰ ਸ਼ੁਰੂ ਤੋਂ ਹੀ ਸ਼ੱਕ ਸੀ ਕਿ ਭਾਜਪਾ ਕੋਈ ਖੇਡ ਖੇਡ ਸਕਦੀ ਹੈ। ਅਜਿਹੀ ਸਥਿਤੀ ‘ਚ, ਕਾਂਗਰਸ ਅਤੇ ‘ਆਪ’ ਨੇ ਚੋਣਾਂ ਤੋਂ ਚਾਰ ਦਿਨ ਪਹਿਲਾਂ ਆਪਣੇ ਕੌਂਸਲਰਾਂ ਨੂੰ ਚੰਡੀਗੜ੍ਹ ਤੋਂ ਬਾਹਰ ਰੱਖਿਆ । ਕਾਂਗਰਸ ਨੇ ਲੁਧਿਆਣਾ ‘ਚ ਆਪਣੇ ਕੌਂਸਲਰ ਰੱਖੇ, ਜਦੋਂ ਕਿ ‘ਆਪ’ ਨੇ ਰੋਪੜ ‘ਚ ਆਪਣੇ ਕੌਂਸਲਰ ਰੱਖੇ।

ਚੰਡੀਗੜ੍ਹ ਚੋਣਾਂ (Chandigarh Mayor) ‘ਚ ਭਾਜਪਾ ਦੇ 16 ਕੌਂਸਲਰ ਸਨ, ਜਦੋਂ ਕਿ ਇੰਡੀਆ ਅਲਾਇੰਸ ਦੇ 20 ਕੌਂਸਲਰ ਸਨ। ਪਰ ਜਦੋਂ ਮੇਅਰ ਦੀ ਚੋਣ ਹੋਈ ਤਾਂ ਭਾਜਪਾ ਦੀ ਹਰਪ੍ਰੀਤ ਕੌਰ ਨੂੰ 19 ਵੋਟਾਂ ਮਿਲੀਆਂ ਅਤੇ ਗਠਜੋੜ ਦੀ ਉਮੀਦਵਾਰ ਪ੍ਰੇਮਲਤਾ ਨੂੰ 17 ਵੋਟਾਂ ਮਿਲੀਆਂ। ਇਸ ਸਮੇਂ ਦੌਰਾਨ ਤਿੰਨ ਵੋਟਾਂ ਕਰਾਸ ਵੋਟਿੰਗ ਹੋਈਆਂ। ਜਿਸ ਤੋਂ ਇਹ ਸਪੱਸ਼ਟ ਹੈ ਕਿ ਇਹ ਵੋਟਾਂ ਗਠਜੋੜ ‘ਚ ਸ਼ਾਮਲ ਕੌਂਸਲਰਾਂ ਦੁਆਰਾ ਭਾਜਪਾ ਉਮੀਦਵਾਰ ਨੂੰ ਪਾਈਆਂ ਗਈਆਂ ਸਨ।

ਇਸੇ ਤਰ੍ਹਾਂ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਦੀ ਤਰੁਣਾ ਮਹਿਤਾ ਨੂੰ 19 ਵੋਟਾਂ ਮਿਲੀਆਂ। ਜਦੋਂ ਕਿ ਭਾਜਪਾ ਨੂੰ 17 ਵੋਟਾਂ ਮਿਲੀਆਂ ਹਨ। ਇੱਥੇ ਇੱਕ ਵੋਟ ਨੂੰ ਕਰਾਸ ਵੋਟਿੰਗ ਕੀਤੀ ਹੈ। ਕਾਂਗਰਸ ਪ੍ਰਧਾਨ ਐਚਐਸ ਲੱਕੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

Read More: Chandigarh Mayor: ਚੰਡੀਗੜ੍ਹ ਨੂੰ ਮਿਲੀ ਮਹਿਲਾ ਮੇਅਰ, ਜਾਣੋ ਕੌਣ ਹੈ ਨਵੀ ਮੇਅਰ

Scroll to Top