ਚੰਡੀਗੜ੍ਹ, 31 ਜਨਵਰੀ 2025: IND vs ENG T20 Match 2025: ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਟੀ-20 ਮੈਚ ਅੱਜ ਪੁਣੇ ‘ਚ ਖੇਡਿਆ ਜਾਵੇਗਾ। ਇਹ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡਿਆ ਜਾਵੇਗਾ | ਮੈਚ ਲਈ ਟਾਸ ਸ਼ਾਮ 6.30 ਵਜੇ ਅਤੇ ਸ਼ਾਮ 7 ਵਜੇ ਮੈਚ ਸ਼ੁਰੂ ਹੋਵੇਗਾ |
ਅੱਜ ਦਾ ਮੈਚ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਇੰਗਲੈਂਡ ਲਈ ਕਰੋ ਜਾਂ ਮਰੋ ਵਰਗਾ ਹੈ। ਜੇਕਰ ਭਾਰਤ ਅੱਜ ਦਾ ਮੈਚ ਜਿੱਤ ਜਾਂਦਾ ਹੈ ਤਾਂ ਇੰਗਲੈਂਡ ਟੀਮ ਸੀਰੀਜ਼ ਹਾਰ ਜਾਵੇਗੀ। ਭਾਰਤੀ ਟੀਮ 5 ਮੈਚਾਂ ਦੀ ਲੜੀ ‘ਚ 2-1 ਨਾਲ ਅੱਗੇ ਹੈ।
ਦੋਵੇਂ ਟੀਮਾਂ ਇਸ ਮੈਦਾਨ ‘ਤੇ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਇਸ ਤੋਂ ਪਹਿਲਾਂ 2012 ‘ਚ ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਅਰਸ਼ਦੀਪ ਸਿੰਘ ਭਾਰਤੀ ਟੀਮ ਦੀ ਗੇਂਦਬਾਜ਼ੀ ‘ਚ ਵਾਪਸੀ ਕਰ ਸਕਦਾ ਹੈ, ਜਦੋਂ ਕਿ ਸ਼ਿਵਮ ਦੂਬੇ ਬੱਲੇਬਾਜ਼ੀ ‘ਚ ਧਰੁਵ ਜੁਰੇਲ ਦੀ ਜਗ੍ਹਾ ਲੈ ਸਕਦਾ ਹੈ।
ਜਿਕਰਯੋਗ ਹੈ ਕਿ ਭਾਰਤ ਦੇ ਪ੍ਰਤਿਭਾਸ਼ਾਲੀ ਬੱਲੇਬਾਜ਼ ਤਿਲਕ ਵਰਮਾ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਵੱਲੋਂ ਜਾਰੀ ਪੁਰਸ਼ ਟੀ-20 ਰੈਂਕਿੰਗ ਵਿੱਚ ਬੱਲੇਬਾਜ਼ਾਂ ਦੀ ਸੂਚੀ ‘ਚ ਦੂਜੇ ਸਥਾਨ ‘ਤੇ ਪਹੁੰਚ ਗਏ ਹਨ, ਜਦੋਂ ਕਿ ਸਪਿਨਰ ਵਰੁਣ ਚੱਕਰਵਰਤੀ 25 ਸਥਾਨਾਂ ਦੀ ਛਾਲ ਮਾਰ ਕੇ ਗੇਂਦਬਾਜ਼ਾਂ ਦੀ ਸੂਚੀ ‘ਚ ਚੋਟੀ ਦੇ ਪੰਜ ‘ਚ ਸ਼ਾਮਲ ਹੋ ਗਿਆ ਹੈ। ਖੱਬੇ ਹੱਥ ਦੇ ਬੱਲੇਬਾਜ਼ ਵਰਮਾ ਹੁਣ ਬੱਲੇਬਾਜ਼ਾਂ ਦੀ ਸੂਚੀ ਵਿੱਚ ਟ੍ਰੈਵਿਸ ਹੈੱਡ ਤੋਂ ਪਿੱਛੇ ਹਨ।
ਭਾਰਤੀ ਟੀਮ ਦੇ ਰਹੱਸਮਈ ਸਪਿਨਰ ਵਰੁਣ ਚੱਕਰਵਰਤੀ ਨੇ ਮੰਗਲਵਾਰ ਨੂੰ ਇੰਗਲੈਂਡ ਵਿਰੁੱਧ (IND vs ENG T20) 24 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਪਰ ਵਰੁਣ ਦੇ 5 ਵਿਕਟਾਂ ਲੈਣ ਦੇ ਬਾਵਜੂਦ ਭਾਰਤੀ ਟੀਮ ਨੇ ਇੰਗਲੈਂਡ ਨੂੰ 171 ਦੌੜਾਂ ਤੱਕ ਪਹੁੰਚਣ ਦਿੱਤਾ ਅਤੇ ਪਰ ਭਾਰਤ ਮੈਚ 26 ਦੌੜਾਂ ਨਾਲ ਹਾਰ ਗਿਆ। ਇਹ ਵਰੁਣ ਦੇ ਟੀ-20 ਕਰੀਅਰ ‘ਚ ਦੂਜੀ ਵਾਰ 5 ਵਿਕਟਾਂ ਹਨ।
Read More: IND vs ENG T20: ਭਾਰਤ ਕੋਲ ਅੱਜ ਇੰਗਲੈਂਡ ਖ਼ਿਲਾਫ 5ਵੀਂ ਟੀ-20 ਸੀਰੀਜ਼ ਜਿੱਤਣ ਦਾ ਮੌਕਾ