Virat Kohli

Ranji Trophy: ਰਣਜੀ ਟਰਾਫੀ ‘ਚ 12 ਸਾਲ ਬੱਲੇਬਾਜ਼ੀ ਕਰਨ ਆਏ ਵਿਰਾਟ ਕੋਹਲੀ ਰਹੇ ਫਲਾਪ

ਚੰਡੀਗੜ੍ਹ, 31 ਜਨਵਰੀ 2025: Ranji Trophy: ਦਿੱਲੀ ਅਤੇ ਰੇਲਵੇ ਵਿਚਾਲੇ ਰਣਜੀ ਟਰਾਫੀ ਮੈਚ ਅਰੁਣ ਜੇਤਲੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ | ਵਿਰਾਟ ਕੋਹਲੀ (Virat Kohli) 12 ਸਾਲਾਂ ਬਾਅਦ ਰਣਜੀ ‘ਚ ਬੱਲੇਬਾਜ਼ੀ ਕਰਨ ਆਏ, ਪਰ ਇੱਕ ਵਾਰ ਫਿਰ ਅਸਫਲ ਰਹੇ । ਮੈਚ ਦੇ ਦੂਜੇ ਦਿਨ ਦਿੱਲੀ ਦੀ ਪਹਿਲੀ ਪਾਰੀ ਦਾ ਦੂਜਾ ਵਿਕਟ ਡਿੱਗ ਗਿਆ। ਇਸ ਤੋਂ ਬਾਅਦ ਜਿਵੇਂ ਹੀ ਵਿਰਾਟ ਕੋਹਲੀ ਬੱਲੇਬਾਜ਼ੀ ਕਰਨ ਆਏ, ਪੂਰਾ ਸਟੇਡੀਅਮ ਉਨ੍ਹਾਂ ਦੇ ਨਾਮ ਨਾਲ ਗੂੰਜ ਉੱਠਿਆ। ‘ਕੋਹਲੀ-ਕੋਹਲੀ’ ਦੀ ਆਵਾਜ਼ ਪੂਰੇ ਸਟੇਡੀਅਮ ‘ਚ ਗੂੰਜ ਰਹੀ ਸੀ।

ਹਾਲਾਂਕਿ, ਸਟੇਡੀਅਮ ‘ਚ ਛੇਤੀ ਹੀ ਸੰਨਾਟਾ ਛਾ ਗਿਆ ਕਿਉਂਕਿ ਕੋਹਲੀ ਨੂੰ ਛੇ ਦੌੜਾਂ ਬਣਾਉਣ ਤੋਂ ਬਾਅਦ ਹਿਮਾਂਸ਼ੂ ਸਾਂਗਵਾਨ ਨੇ ਆਊਟ ਕਰ ਦਿੱਤਾ। ਮੈਚ ਦੇ ਪਹਿਲੇ ਦਿਨ ਦਰਸ਼ਕਾਂ ਦੀ ਰਿਕਾਰਡ ਗਿਣਤੀ ਤੋਂ ਬਾਅਦ ਦੂਜੇ ਦਿਨ ਵੀ ਹਜ਼ਾਰਾਂ ਪ੍ਰਸ਼ੰਸਕ ਕੋਹਲੀ ਨੂੰ ਦੇਖਣ ਲਈ ਪਹੁੰਚੇ ਹਨ।

ਰੇਲਵੇ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਆਪਣੀ ਪਹਿਲੀ ਪਾਰੀ ‘ਚ 241 ਦੌੜਾਂ ਬਣਾਈਆਂ। ਦਿੱਲੀ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਪਹਿਲੀ ਪਾਰੀ ‘ਚ ਇੱਕ ਵਿਕਟ ‘ਤੇ 41 ਦੌੜਾਂ ਬਣਾ ਲਈਆਂ ਸਨ। ਅੱਜ ਦਿੱਲੀ ਨੂੰ ਯਸ਼ ਢੁੱਲ ਦੇ ਰੂਪ ‘ਚ ਇੱਕ ਹੋਰ ਝਟਕਾ ਲੱਗਾ ਅਤੇ ਉਹ 32 ਦੌੜਾਂ ਬਣਾਉਣ ਤੋਂ ਬਾਅਦ ਰਾਹੁਲ ਸ਼ਰਮਾ ਦਾ ਸ਼ਿਕਾਰ ਬਣ ਗਏ। ਇਸ ਤੋਂ ਬਾਅਦ ਵਿਰਾਟ ਬੱਲੇਬਾਜ਼ੀ ਕਰਨ ਲਈ ਮੈਦਾਨ ‘ਤੇ ਆਏ ਅਤੇ ਪ੍ਰਸ਼ੰਸਕਾਂ ‘ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ।

ਅੱਜ ਵੀ ਵਿਰਾਟ (Virat Kohli) ਨੂੰ ਦੇਖਣ ਲਈ 10 ਹਜ਼ਾਰ ਤੋਂ ਵੱਧ ਦਰਸ਼ਕ ਸਟੇਡੀਅਮ ‘ਚ ਮੌਜੂਦ ਹਨ। ਪ੍ਰਸ਼ੰਸਕਾਂ ਦੇ ਉਤਸ਼ਾਹ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਵੇਂ-ਜਿਵੇਂ ਵਿਰਾਟ ਕ੍ਰੀਜ਼ ਵੱਲ ਵਧ ਰਿਹਾ ਸੀ, ਪ੍ਰਸ਼ੰਸਕਾਂ ਦਾ ਰੌਲਾ ਵੱਧਦਾ ਜਾ ਰਿਹਾ ਸੀ। ਵਿਰਾਟ 12 ਸਾਲਾਂ ਬਾਅਦ ਰਣਜੀ ‘ਚ ਬੱਲੇਬਾਜ਼ੀ ਕਰਨ ਆਏ, ਪਰ ਇੱਕ ਵਾਰ ਫਿਰ ਅਸਫਲ ਰਹੇ । ਆਖਰੀ ਵਾਰ ਵਿਰਾਟ ਨੇ ਨਵੰਬਰ 2012 ‘ਚ ਉੱਤਰ ਪ੍ਰਦੇਸ਼ ਵਿਰੁੱਧ ਮੈਚ ਖੇਡਿਆ ਸੀ।

Read More: Ranji Trophy: ਦਿੱਲੀ ਨੇ ਰੇਲਵੇ ਦੀ ਅੱਧੀ ਟੀਮ ਭੇਜੀ ਪਵੇਲੀਅਨ, ਮੁੰਬਈ ਲਈ ਸ਼ਾਰਦੁਲ ਠਾਕੁਰ ਦੀ ਹੈਟ੍ਰਿਕ

Scroll to Top