31 ਜਨਵਰੀ 2025: ਆਮ ਆਦਮੀ (Aam Aadmi Party National Convener Arvind Kejriwal) ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਚੋਣ (Election Commission) ਕਮਿਸ਼ਨ ਦਫ਼ਤਰ ਜਾਣਗੇ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉੱਥੇ ਹੋਣਗੇ।
ਇਹ ਸਾਰਾ ਮਾਮਲਾ ਯਮੁਨਾ ਜ਼ਹਿਰ ਵਿਵਾਦ ਨਾਲ ਜੁੜਿਆ ਹੋਇਆ ਹੈ। ਵੀਰਵਾਰ ਨੂੰ ਚੋਣ ਕਮਿਸ਼ਨ ਨੇ ਕੇਜਰੀਵਾਲ ਨੂੰ ਇੱਕ ਪੱਤਰ ਲਿਖ ਕੇ 5 ਸਵਾਲ ਪੁੱਛੇ ਸਨ। ਕਮਿਸ਼ਨ ਨੇ ਪੁੱਛਿਆ ਸੀ ਯਮੁਨਾ ਦੇ ਪਾਣੀ ਵਿੱਚ ਜ਼ਹਿਰ ਕਿੱਥੇ ਮਿਲਿਆ, ਇਸ ਦੇ ਸਬੂਤ ਦਿਓ। 31 ਜਨਵਰੀ ਸਵੇਰੇ 11 ਵਜੇ ਤੱਕ ਜਵਾਬ ਦਿਓ, ਅਮੋਨੀਆ ਦੇ ਪੱਧਰ ਨੂੰ ਵਧਾਉਣ ਦੇ ਮੁੱਦੇ ਨੂੰ ਜ਼ਹਿਰ ਆਦਿ ਦੇ ਦੋਸ਼ਾਂ ਨਾਲ ਨਾ ਮਿਲਾਓ, ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ।
ਇਸ ‘ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ- ਦਿੱਲੀ ਵਿੱਚ ਖੁੱਲ੍ਹੇਆਮ ਪੈਸੇ ਅਤੇ ਚਾਦਰਾਂ ਵੰਡੀਆਂ ਜਾ ਰਹੀਆਂ ਹਨ। ਚੋਣ ਕਮਿਸ਼ਨ ਇਸ ‘ਤੇ ਕਾਰਵਾਈ ਨਹੀਂ ਕਰਦਾ। ਮੁੱਖ ਚੋਣ (Chief Election Commissioner Rajiv Kumar) ਕਮਿਸ਼ਨਰ ਰਾਜੀਵ ਕੁਮਾਰ ਰਾਜਨੀਤੀ ਕਰ ਰਹੇ ਹਨ। ਯਮੁਨਾ ਦੇ ਪਾਣੀ ਦੀਆਂ 3 ਬੋਤਲਾਂ ਭੇਜਾਂਗਾ। ਰਾਜੀਵ ਕੁਮਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਪਾਣੀ ਪੀ ਕੇ ਦਿਖਾਉਣਾ ਚਾਹੀਦਾ ਹੈ।
Read More: ਭਾਜਪਾ ਸਰਕਾਰ ਨੇ ਅਮੀਰਾਂ ਦੇ ਕਰੋੜਾਂ ਰੁਪਏ ਦੇ ਕਰਜ਼ੇ ਕੀਤੇ ਮੁਆਫ਼- ਅਰਵਿੰਦ ਕੇਜਰੀਵਾਲ