ਫੈਟੀ ਲੀਵਰ ਦੀ ਸਮੱਸਿਆ ਤੋਂ ਬਚਣ ਲਈ ਅਪਣਾਓ ਇਹ ਘਰੇਲੂ ਨੁਸਖੇ

Fatty liver: ਅੱਜ ਦੇ ਸਮੇਂ ‘ਚ ਫੈਟੀ ਲੀਵਰ ਦੀ ਸਮੱਸਿਆ ਬਹੁਤ ਆਮ ਹੋ ਗਈ ਹੈ | ਜਿਸ ਨੂੰ ਵੀ ਪੇਟ ਦੀ ਦਿੱਕਤ ਆਉਂਦੀ ਹੈ ਤੇ ਉਸਦਾ ਅਲਟਰਾ ਸਾਊਂਡ ਕਰਵਾਇਆ ਜਾਂਦਾ ਹੈ, ਤਾਂ ਉਸ ਦਾ ਲੀਵਰ ਫੈਟੀ ਆ ਹੀ ਜਾਂਦਾ ਹੈ। ਸਾਡੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੇ ਕਾਰਨ ਹੀ ਫੈਟੀ ਲੀਵਰ ਦੀ ਦਿੱਕਤ ਜਿਆਦਾ ਦੇਖਣ ਨੂੰ ਮਿਲ ਰਹੀ ਹੈ |

ਦਿਮਾਗ ਤੋਂ ਬਾਅਦ ਲੀਵਰ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ, ਜਿਸ ਦਾ ਕੰਮ ਖੂਨ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣਾ, ਬਿਲੀਰੂਬੀਨ ਤੇ ਬਾਇਲ ਨੂੰ ਬਣਾਉਣਾ ਹੈ ਅਤੇ ਖਾਣਾ ਪਚਾਉਣ ਅਤੇ ਵਿਟਾਮਿਨ ਨੂੰ ਸਟੋਰ ਕਰਨਾ ਇਸ ਦਾ ਮੁੱਖ ਕੰਮ ਹੈ। ਲੀਵਰ ਹੀ ਅਜਿਹਾ ਇੱਕ ਅੰਗ ਹੈ, ਜਿਸ ‘ਚ ਸਵੈ ਪੁਨਰ ਜਨਮ ਦੀ ਸਮਰਥਾ ਹੁੰਦੀ ਹੈ। ਲੀਵਰ ਦੇ ਸੈਲਾਂ ਦੇ ਅੰਦਰ ਫੈਟ ਯਾਨੀ ਕੇ ਚਰਬੀ ਦੇ ਇਕੱਠੇ ਹੋਣ ਨੂੰ ਫੈਟੀ ਲੀਵਰ ਕਿਹਾ ਜਾਂਦਾ ਹੈ।

ਫੈਟੀ ਲੀਵਰ ਹੋਣ ਦੀਆਂ ਮੁੱਖ ਕਿਸਮਾਂ (Main types of fatty liver)

ਐਲਕੋਹਲਿਕ : ਜਿਸ ‘ਚ ਫੈਟ ਅਤੇ ਜ਼ਹਿਰੀਲੇ ਪਦਾਰਥ ਲੀਵਰ ਦੇ ਸੈਲਾਂ ‘ਚ ਇਕੱਠੇ ਹੋਣ ਲੱਗਦੇ ਹਨ।

ਨੋਨ-ਐਲਕੋਹਲਿਕ: ਇਸ ‘ਚ ਫੈਟ ਸੈਲਾਂ ਵਿੱਚ ਇਕੱਠੀ ਤਾਂ ਹੁੰਦੀ ਹੈ ਪਰ ਲੀਵਰ ਦੇ ਸੈਲਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ । ਕੁਝ ਦਵਾਈਆਂ ਦੇ ਪ੍ਰਭਾਵ ਕਾਰਨ ਵੀ ਫੈਟੀ ਹੋ ਜਾਂਦਾ ਹੈ ।

ਫੈਟੀ ਲੀਵਰ ਦੇ ਕਾਰਨ (Causes of fatty liver) :-

fatty liver

1. ਜਿਆਦਾ ਕੈਲੋਰੀ ਵਾਲੇ ਭੋਜਨ ਪਦਾਰਥ ਜਿਵੇਂ ਕਿ ਸਮੋਸੇ, ਛੋਲੇ- ਭਟੂਰੇ ,ਪਾਉ- ਭਾਜੀ, ਮੌਮੋਸ , ਦਹੀ- ਭਲੇ ,ਚਿਪਸ, ਬਰੈਡ ,ਬੇਕਰੀ ਦੇ ਬਣੇ ਪਦਾਰਥ।
2. ਮੋਟਾਪਾ: ਵਜਨ ਵਧਨ ਕਾਰਨ ਵਿਅਕਤੀ ਸੁਸਤ ਹੋਣ ਕਾਰਨ ਤੋਰਾ -ਫੇਰਾ ਘਟਾ ਦਿੰਦਾ ਹੈ ਜੋ ਕੇ ਇਸਦਾ ਦਾ ਕਾਰਨ ਬਣਦਾ ਹੈ।
3.ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਜੇਕਰ ਕੰਟਰੋਲ ਤੋਂ ਬਾਹਰ ਹੋਣ ਤਾਂ ਇਹ ਦੋਵੇਂ ਵੀ ਲੀਵਰ ਦੇ ਕੰਮ ਨੂੰ ਪ੍ਰਭਾਵਿਤ ਕਰਦੇ ਹਨ।
4. ਵੱਧ ਟਰਾਈਗਲਿਸਰਾਈਡ ਲੀਵਰ ਦੇ ਸੈਲਾਂ ‘ਚ ਜਮ੍ਹਾਂ ਹੋਣਾ
5. ਸ਼ਰਾਬ-ਜਿਆਦਾ ਸ਼ਰਾਬ ਦੀ ਵਰਤੋਂ ਕਾਰਨ ਲੀਵਰ ਦੇ ਸੈਲਾਂ ਵਿੱਚ ਸਵੈ ਪੁਨਰ ਜਨਮ ਅਤੇ ਲੀਵਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦੀ ਸਮਰਥਾ ਵਿੱਚ ਰੁਕਾਵਟ ਆਉਂਦੀ ਹੈ, ਜਿਸ ਕਾਰਨ ਲੀਵਰ ਦੇ ਸੈਲ ਅੰਦਰ ਫੈਟ ਅਤੇ ਜਹਰੀਲੇ ਪਦਾਰਥ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ ਜੋ ਅੱਗੇ ਚਲ ਕੇ ਲੀਵਰ ਫੇਲ ਅਤੇ ਬਾਅਦ ‘ਚ ਲੀਵਰ ਸੀਰੋਸਿਸ ਦਾ ਕਾਰਨ ਬਣਦੇ ਹਨ ।

ਫੈਟੀ ਲੀਵਰ ਦੇ ਲੱਛਣ (Symptoms of fatty liver)

ਫੈਟੀ ਲੀਵਰ

1 .ਪੇਟ ਵਿੱਚ ਹਲਕਾ-ਹਲਕਾ ਦਰਦ ਰਹਿਣਾ ਜਿਆਦਾਤਰ ਖਾਣੇ ਤੋਂ ਬਾਅਦ ਹੋਣਾ। 2. ਭੁੱਖ ਘੱਟ ਲੱਗਣੀ ਅਤੇ ਬਿਨਾਂ ਖਾਏ ਵੀ ਪੇਟ ਭਰਿਆ ਰਹਿਣਾ।
3. ਜੀ ਕੱਚਾ ਹੋਣਾ ਅਤੇ ਕਮਜ਼ੋਰੀ ਦੇ ਨਾਲ-ਨਾਲ ਵਜਨ ਵੀ ਘਟਦੇ ਰਹਿਣਾ
4. ਅੱਖਾਂ ਅਤੇ ਚਮੜੀ ਵਿੱਚ ਪੀਲਾਪਨ ਜਾਂ ਫੇਰ ਫਿਕੇ ਰੰਗ ਦਾ ਪਖਾਣਾ ਆਉਣਾ ।
5. ਪੇਟ ਦਾ ਫੁਲਣਾ ਜਾਂ ਫਿਰ ਪੇਟ ਵਿੱਚ ਪਾਣੀ ਭਰਨਾ ।

ਫੈਟੀ ਲੀਵਰ ਦਾ ਇਲਾਜ (Treatment of fatty liver)

1. ਵਜਨ ਤੇ ਕਾਬੂ ਪਾਉਣਾ
2. ਕਸਰਤ ਕਰਨਾ।
3. ਤਲੇ ਹੋਇਆ ਭੋਜਨ ਪਦਾਰਥਾਂ ਤੋਂ ਕਿਨਾਰਾ ਕਰਨਾ।
4. ਕਾਰਬੋਹਾਏਡਰੇਟ ਡਾਇਟ ਨੂੰ ਘੱਟ ਕਰਨਾ ਜਿਵੇਂ ਕਿ – ਰੋਟੀ, ਨੂਡਲਸ, ਪਾਸਤਾ, ਕੇਲਾ, ਆਲੂ ,ਚੀਨੀ ਅਤੇ ਦੁੱਧ ਤੋਂ ਬਣੇ ਪਦਾਰਥ।
5.ਫਾਈਬਰ ਵਾਲੇ ਭੋਜਨ ਦੀ ਵਰਤੋ ਵੱਧ ਕਰਨਾ ਜਿਵੇਂ ਕਿ ਮੱਕੀ ,ਬਾਜਰਾ ,ਜੋਂ ,ਬਦਾਮ, ਦਾਲਾਂ, ਰਾਗੀ, ਆਦਿ।
6.ਫਲਾਂ ਦੇ ਵਿੱਚੋਂ ਸੇਬ ,ਕੀਵੀ, ਪਪੀਤਾ, ਸੰਤਰਾ, ਮੂਲੀ, ਇਹਨਾਂ ਦਾ ਇਸਤੇਮਾਲ ਵੱਧ ਕਰਨਾ।
7. ਸ਼ਰਾਬ ਪੂਰਨ ਰੂਪ ਵਿੱਚ ਬੰਦ ਕਰਨਾ ਕਿਉਕਿ ਜੇਕਰ ਸ਼ਰਾਬ ਕਾਰਨ ਲੀਵਰ ਫੈਟੀ ਹੋਇਆ ਹੈ ਤਾਂ ਸ਼ਰਾਬ ਬੰਦ ਕਰਨ ਨਾਲ ਲੀਵਰ ਦੁਬਾਰਾ ਠੀਕ ਹੋ ਸਕਦਾ ਹੈ।

ਇਹ ਰਿਵਰਸਿਬਲ ਬਿਮਾਰੀ ਹੈ ਜੇਕਰ ਅਸੀਂ ਆਪਣਾ ਖਾਣ ਪੀਣ ਬਦਲ ਲਈਏ ਤਾਂ ਫੈਟੀ ਲੀਵਰ ਕਾਫੀ ਹੱਦ ਤੱਕ ਠੀਕ ਕੀਤਾ ਜਾ ਸਕਦਾ ਹੈ। ਘਰੇਲੂ ਨੁਕਸਿਆਂ ‘ਚੋਂ ਐਲੋ -ਵੀਰਾ ਜਾ ਆਮਲਾ ਅਤੇ ਗਿਲੋਏ ਦਾ ਰਸ ਇਕ -ਇਕ ਚਮਚਾ, ਇਕ ਗਿਲਾਸ ਕੋਸੇ ਪਾਣੀ ‘ਚ ਮਿਕਸ ਕਰਕੇ ਸਵੇਰੇ ਖਾਲੀ ਪੇਟ ਲੈ ਸਕਦੇ ਹੋ। ਮਲਟੀ ਵਿਟਾਮਿਨ ਵਿੱਚੋਂ ਵਿਟਾਮਿਨ -ਈ ਅਤੇ ਵਿਟਾਮਿਨ – ਸੀ
ਫੈਟੀ ਲੀਵਰ ਲਈ ਲਈ ਲਾਭਦਾਇਕ ਹਨ।

ਪੱਤਾ ਗੋਭੀ, ਹਲਦੀ, ਚੁਕੰਦਰ ,ਅੰਗੂਰ, ਮੂਲੀ, ਪਪੀਤਾ ਆਦਿ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ। ਕੁਟਕੀ ,ਕਾਲ- ਮੇਘ, ਭਿੰਗਰਾ, ਪੁਨਰ- ਨਵਾ ਪਾਊਡਰ , ਸੇਬ ਦਾ ਸਿਰਕਾ ,ਦਾਲ-ਚੀਨੀ ਆਦਿ ਦਾ ਇਸਤੇਮਾਲ ਵੀ ਕਰ ਸਕਦੇ ਹਾਂ ।

ਫੈਟੀ ਲੀਵਰ ਨੂੰ ਆਪਣੇ ਖਾਣ -ਪੀਣ ਦੇ ਤਰੀਕੇ ‘ਚ ਬਦਲਾਓ ਲਿਆ ਕੇ ਅਤੇ ਆਪਣੇ ਡਾਕਟਰ ਨੂੰ ਮਿਲ ਕੇ ਬਿਮਾਰੀ ਦੇ ਅਨੁਸਾਰ ਦਵਾਈਆਂ ਸ਼ੁਰੂ ਕਰ ਕੇ ਫੈਟੀ ਲਿਵਰ ਨੂੰ ਠੀਕ ਕੀਤਾ ਜਾ ਸਕਦਾ ਹੈ। ਪਰ ਜੇਕਰ ਤੁਸੀਂ ਇਸ ਬਿਮਾਰੀ ਨੂੰ ਹਲਕੇ ਵਿੱਚ ਲੈਂਦੈ ਹੋ ਤਾਂ ਇਹ ਅੱਗੇ ਚਲ ਕੇ ਲੀਵਰ ਫੇਲੀਅਰ ਜਾਂ ਲੀਵਰ ਸਰੋਸਿਸ ਵੱਲ ਵੀ ਜਾ ਸਕਦਾ ਹੈ ।ਇਸ ਲਈ ਆਪਣੇ ਲੀਵਰ ਦਾ ਖਾਸ ਖਿਆਲ ਰੱਖੋ ।

ਡਾਕਟਰ ਵਰਿੰਦਰ ਕੁਮਾਰ,

ਸੁਨਾਮ ਉਧਮ ਸਿੰਘ ਵਾਲਾ

Read More: Useful Fruits in Winter: ਸਰਦੀਆਂ ‘ਚ ਸਰੀਰ ਨੂੰ ਹਾਈਡਰੇਟ ਰੱਖਣਾ ਜ਼ਰੂਰੀ, ਇਨ੍ਹਾਂ ਫਲਾਂ ਦਾ ਕਰੋ ਸੇਵਨ

Scroll to Top