26 ਜਨਵਰੀ 2025: ਦੇਸ਼ ਦੇ 76ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਬੀਐਸਐਫ (BSF ) ਦੇ ਅਧਿਕਾਰੀਆਂ ਦੇ ਨਾਲ ਭਾਰਤੀ ਸਰਹੱਦ ਸੁਰੱਖਿਆ ਫੋਰਸ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ, ਇਸ ਮੌਕੇ ਬੀਐਸਐਫ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਅੱਜ ਗਣਤੰਤਰ ਦਿਵਸ ਸਾਰੇ ਭਾਰਤ ਵਿਚ ਮਨਾਇਆ ਜਾ ਰਿਹਾ ਹੈ ਅਤੇ ਇਸ ਦਿਨ ਦੀ ਸਾਰਿਆਂ ਨੂੰ ਵਧਾਈ ਦਿੱਤੀ ਜਾ ਰਹੀ ਹੈ|
ਇਸ ਮੌਕੇ ਬੀਐਸਐਫ ਅਧਿਕਾਰੀ ਨੇ ਕਿਹਾ ਕਿ ਅਮਨ ਅਤੇ ਸ਼ਾਂਤੀ ਦੋਵਾਂ ਦੇਸ਼ਾਂ ਵਿੱਚ ਬਣੀ ਰਹੇ ਬੀਐਸਐਫ ਕਮਾਂਡਟ ਹਰਨਸੰਦਨ ਜੋਸ਼ੀ ਨੇ ਕਿਹਾ ਕਿ ਕਿਸੇ ਨੂੰ ਵੀ ਦੇਸ਼ ਨਾਲ ਖੇਡਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ, ਦੇਸ਼ ਦੀ ਸੁਰੱਖਿਆ ਦੇ ਨਾਲ ਭਾਵੇਂ ਇਹ ਗੁਆਢੀਂ ਦੇਸ਼ ਹੈ, ਇਸ ਮੌਕੇ ਅੱਜ ਦੇਸ ਵਾਸੀਆ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |
ਉਨ੍ਹਾਂ ਕਿਹਾ ਕਿ ਮੈਰਾਥਨ 23 ਫਰਵਰੀ ਨੂੰ ਅੰਮ੍ਰਿਤਸਰ ਦੇ ਗੋਲਡਨ (golden gate) ਗੇਟ ਤੋਂ ਕਰਵਾਈ ਜਾ ਰਹੀ ਹੈ, ਇਹ ਤਿੰਨ ਹਿੱਸਿਆਂ ਵਿੱਚ ਕੀਤੀ ਜਾਵੇਗੀ, ਇਹ ਤਿੰਨ ਹਿੱਸੇ ਪਹਿਲੀ ਵਾਰ 47 ਕਿਲੋਮੀਟਰ ਦੂਸਰੀ 21 ਕਿਲੋਮੀਟਰ ਅਤੇ ਤੀਜੇ 10 ਕਿਲੋਮੀਟਰ ਮੈਰਾਥਨ ਕਰਵਾਈ ਜਾਏਗੀ, ਇਸ ਵਿੱਚ ਔਰਤਾਂ ਅਤੇ ਮਰਦ ਨੂੰ ਸ਼ਾਮਲ ਕੀਤਾ ਜਾਵੇਗਾ|
ਉਥੇ ਹੀ ਉਨ੍ਹਾਂ ਕਿਹਾ ਕਿ ਇਨਾਮ ਉਨ੍ਹਾਂ ਨੂੰ ਦਿੱਤੇ ਜਾਣਗੇ ਜੋ ਪਹਿਲੇ ਨੰਬਰ, ਦੂਜੇ ਅਤੇ ਤੀਜੇ ਨੰਬਰ ਤੇ ਆਉਣਗੇ, ਬੀਐਸਐਫ ਦਿਨ ਰਾਤ ਦੇਸ਼ਵਾਸੀਆਂ ਦੀ ਹਿਫਾਜ਼ਤ ਦੇ ਲਈ ਸਰਹੱਦ ਤੇ ਪਹਿਰਾ ਦੇ ਰਹੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਬੀਐਸਐਫ ਵੱਲੋਂ 2024 ਤੋਂ ਲੈ ਕੇ ਹੁਣ ਤੱਕ ਕੁੱਲ 301 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ 45 ਹਥਿਆਰ ਫੜੇ ਗਏ ਹਨ ਅਤੇ 47 ਰਾਊਂਡ ਅਤੇ 69 ਮੈਗਜੀਨ ਅਤੇ ਤਿੰਨ ਪਾਕਿਸਤਾਨੀ ਅਤੇ ਇੱਕ ਅਫਗਾਨੀ ਗੁਸਪੈਠੀਏ ਨੂੰ ਵੀ ਫੜਿਆ ਗਿਆ ਹੈ। ਅਤੇ ਇਸ ਤੋਂ ਇਲਾਵਾ 39 ਡਰੋਨ ਵੀ ਬੀਐਸਐਫ ਵੱਲੋਂ ਮਾਰ ਗਰਾਏ ਗਏ ਹਨ।
Read More: BSF ਤੇ ਪੁਲਿਸ ਨੇ ਹਾਸਲ ਕੀਤੀ ਸਫ਼ਲਤਾ, ਹੈ.ਰੋ.ਇ.ਨ ਦੇ ਪੈਕਟ ਸਮੇਤ 2 ਜਣੇ ਕੀਤੇ ਕਾਬੂ