19 ਜਨਵਰੀ 2025: ਉੱਤਰੀ-ਮੱਧ (north-central Nigeria) ਨਾਈਜੀਰੀਆ ਵਿੱਚ ਇੱਕ ਪੈਟਰੋਲ (petrol tanker) ਟੈਂਕਰ ਵਿੱਚ ਧਮਾਕਾ ਵਾਪਰਿਆ ਹੈ, ਜਿਸ ਦੇ ਵਿਚ 70 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਦੇਸ਼ ਦੀ ਐਮਰਜੈਂਸੀ ਰਿਸਪਾਂਸ ਏਜੰਸੀ ਨੇ ਦਿੱਤੀ।
ਏਜੰਸੀ ਦੇ ਅਨੁਸਾਰ, ਇਹ ਧਮਾਕਾ ਸ਼ਨੀਵਾਰ ਤੜਕੇ ਨਾਈਜਰ ਸੂਬੇ ਦੇ ਸੁਲੇਜਾ ਖੇਤਰ ਦੇ ਨੇੜੇ ਹੋਇਆ ਜਦੋਂ ਕੁਝ ਲੋਕ ਜਨਰੇਟਰ ਦੀ ਵਰਤੋਂ ਕਰਕੇ ਇੱਕ ਟੈਂਕਰ ਤੋਂ ਦੂਜੇ ਟਰੱਕ ਵਿੱਚ ਪੈਟਰੋਲ ਟ੍ਰਾਂਸਫਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਹੁਸੈਨੀ ਈਸਾ ਨੇ ਕਿਹਾ ਕਿ ਧਮਾਕਾ ਬਾਲਣ ਟ੍ਰਾਂਸਫਰ ਕਾਰਨ ਹੋਇਆ, ਜਿਸ ਕਾਰਨ ਪੈਟਰੋਲ(petrol) ਟ੍ਰਾਂਸਫਰ ਕਰਨ ਵਾਲਿਆਂ ਅਤੇ ਰਾਹਗੀਰਾਂ ਦੀ ਮੌਤ ਹੋ ਗਈ। ਈਸਾ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹਨ।
Read More: ਨਾਈਜੀਰੀਆ ‘ਚ ਕਿਸ਼ਤੀ ਡੁੱਬਣ ਕਾਰਨ 103 ਜਣਿਆਂ ਦੀ ਮੌਤ, 97 ਲਾਪਤਾ