ਚੰਡੀਗੜ੍ਹ, 17 ਜਨਵਰੀ 2025: Punjab State Lohri Makar Sankranti Bumper Lottery 2025 Result: ਪੰਜਾਬ ਸਰਕਾਰ ਵੱਲੋਂ ਡੀਅਰ ਲੋਹੜੀ-ਮਕਰ ਸੰਕ੍ਰਾਂਤੀ ਬੰਪਰ-2025 ਦਾ ਡਰਾਅ ਕੱਲ੍ਹ ਯਾਨੀ 18 ਜਨਵਰੀ ਨੂੰ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ, ਲੁਧਿਆਣਾ ਵਿਖੇ ਜੱਜਾਂ ਅਤੇ ਸਰਕਾਰੀ ਅਧਿਕਾਰੀਆਂ ਦੀ ਨਿਗਰਾਨੀ ਹੇਠ ਕੱਢਿਆ ਜਾਵੇਗਾ।
ਜਿਕਰਯੋਗ ਹੈ ਕਿ ਪੰਜਾਬ ਦੇ ਲਾਟਰੀ ਇਤਿਹਾਸ ‘ਚ ਪਹਿਲੀ ਵਾਰ ਪੰਜਾਬ ਸਰਕਾਰ ਵੱਲੋਂ ਵੱਡੀ ਇਨਾਮੀ ਰਕਮ ਰੱਖੀ ਗਈ ਹੈ, ਜਿਸ ਕਾਰਨ ਆਮ ਲੋਕਾਂ ‘ਚ ਲੋਹੜੀ ਮਕਰ ਸੰਕ੍ਰਾਂਤੀ ਬੰਪਰ-2025 ਦੀਆਂ ਟਿਕਟਾਂ ਖਰੀਦਣ ਲਈ ਬਹੁਤ ਉਤਸ਼ਾਹ ਦੇਖਿਆ ਗਿਆ। ਹਰ ਕੋਈ ਟਿਕਟ ਖਰੀਦ ਕੇ ਆਪਣੀ ਕਿਸਮਤ ਅਜ਼ਮਾ ਰਿਹਾ ਹੈ | ਇਸ ਟਿਕਟ ਦੀ ਕੀਮਤ ਸਿਰਫ 500 ਰੁਪਏ ਹੈ।
ਇਸ ਬੰਪਰ ਲਾਟਰੀ ਦੀ ਪਹਿਲੀ ਇਨਾਮੀ ਰਕਮ (Punjab Lottery) 10 ਕਰੋੜ ਰੁਪਏ ਹੈ ਜੋ ਕਿ ਪੰਜਾਬ ਰਾਜ ਲਾਟਰੀ ਦੇ ਇਤਿਹਾਸ ‘ਚ ਪਹਿਲੀ ਵਾਰ ਹੈ। ਇਸ ਤੋਂ ਇਲਾਵਾ ਦੂਜਾ ਇਨਾਮ 1 ਕਰੋੜ ਰੁਪਏ, ਤੀਜਾ ਇਨਾਮ 50 ਲੱਖ ਰੁਪਏ, ਚੌਥਾ ਇਨਾਮ 10-10 ਲੱਖ ਰੁਪਏ ਅਤੇ ਪੰਜਵਾਂ ਇਨਾਮ 5-5 ਲੱਖ ਰੁਪਏ ਹੈ, ਜਿਸ ‘ਚ 5-5 ਲੱਖ ਰੁਪਏ ਦੀਆਂ 8 ਇਨਾਮੀ ਰਾਸ਼ੀਆਂ ਸ਼ਾਮਲ ਹਨ | ਇਸਦੇ ਨਾਲ ਹੀ ਕੁੱਲ 23,47,90,000 ਰੁਪਏ ਦੀ ਇਨਾਮੀ ਰਾਸ਼ੀ ਵੰਡੀ ਜਾਵੇਗੀ। ਇਹ ਟਿਕਟ ਪੰਜਾਬ ਦੇ ਸਾਰੇ ਲਾਟਰੀ ਕਾਊਂਟਰਾਂ ‘ਤੇ ਉਪਲਬੱਧ ਹੈ।