ਚੰਡੀਗੜ੍ਹ, 16 ਜਨਵਰੀ 2025: ਦਿੱਲੀ ਪੁਲਿਸ (Delhi Police) ਨੇ ਗਣਤੰਤਰ ਦਿਹਾੜੇ ਪਰੇਡ ਰਿਹਰਸਲ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਕਰਤਵਯ ਮਾਰਗ ‘ਤੇ ਗਣਤੰਤਰ ਦਿਹਾੜੇ ਦੀ ਪਰੇਡ ਰਿਹਰਸਲ ਦੇ ਕਾਰਨ, ਅਗਲੇ 5 ਦਿਨਾਂ ਤੱਕ ਆਵਾਜਾਈ ‘ਚ ਵਿਘਨ ਪਵੇਗਾ। ਕਰਤਵਯ ਦੇ ਮਾਰਗ ‘ਤੇ ਗਣਤੰਤਰ ਦਿਹਾੜੇ ਪਰੇਡ ਰਿਹਰਸਲ 17 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਇਸ ਸਮੇਂ ਦੌਰਾਨ ਦਿੱਲੀ ਪੁਲਿਸ ਨੇ ਇੱਕ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ ਤਾਂ ਜੋ ਆਮ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ।
ਇਸ ਵਿਵਸਥਾ ਤਹਿਤ ਆਵਾਜਾਈ ਲਈ ਕੁਝ ਰੂਟਾਂ ‘ਤੇ ਪਾਬੰਦੀਆਂ ਅਤੇ ਬਦਲਾਅ ਕੀਤੇ ਗਏ ਹਨ ਤਾਂ ਜੋ ਰਿਹਰਸਲ ਦੌਰਾਨ ਕੋਈ ਸਮੱਸਿਆ ਨਾ ਆਵੇ ਅਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦਿੱਲੀ ਪੁਲਿਸ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਗਣਤੰਤਰ ਦਿਹਾੜੇ ਪਰੇਡ ਦੀ ਰਿਹਰਸਲ ਦੌਰਾਨ 17, 18, 20 ਅਤੇ 21 ਜਨਵਰੀ ਨੂੰ ਵਿਸ਼ੇਸ਼ ਟ੍ਰੈਫਿਕ ਪ੍ਰਬੰਧ ਕੀਤੇ ਜਾਣਗੇ।
Read More: India Alliance: ਇੰਡੀਆ ਗੱਠਜੋੜ ਨੂੰ ਨਵੇਂ ਸਿਰੇ ਤੋਂ ਸਥਾਪਿਤ ਕਰਨ ਦੀ ਕਵਾਇਦ, ਜਲਦ ਹੋਵੇਗੀ ਬੈਠਕ !