ਚੰਡੀਗੜ੍ਹ, 15 ਜਨਵਰੀ 2025: ਦੱਖਣੀ ਕੋਰੀਆ (South Korea) ਦੇ ਗੱਦੀਓਂ ਲਾਹੇ ਰਾਸ਼ਟਰਪਤੀ ਯੂਨ ਸੁਕ-ਯੋਲ ਨੂੰ ਪੁਲਿਸ ਨੇ ਬੁੱਧਵਾਰ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਯੋਲ 3 ਦਸੰਬਰ 2024 ਨੂੰ ਦੇਸ਼ ‘ਚ ਮਾਰਸ਼ਲ ਲਾਅ ਲਗਾਉਣ ਲਈ ਅਪਰਾਧਿਕ ਜਾਂਚ ਅਧੀਨ ਹੈ।
ਮਾਰਸ਼ਲ ਲਾਅ (ਐਮਰਜੈਂਸੀ) ਦੇ ਫੈਸਲੇ ਨੂੰ ਦੇਸ਼ ਦੀ ਸੰਸਦ ਨੇ ਸਿਰਫ਼ 3 ਘੰਟਿਆਂ ਬਾਅਦ ਹੀ ਉਲਟਾ ਦਿੱਤਾ ਸੀ। ਇਸ ਤੋਂ ਬਾਅਦ 14 ਦਸੰਬਰ ਨੂੰ, ਸੰਸਦ ‘ਚ ਯੋਲ ਵਿਰੁੱਧ ਮਹਾਂਦੋਸ਼ ਪ੍ਰਸਤਾਵ ਲਿਆਂਦਾ ਗਿਆ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਮਹਾਂਦੋਸ਼ ਦੀ ਸੁਣਵਾਈ 14 ਜਨਵਰੀ ਨੂੰ ਸੁਪਰੀਮ ਕੋਰਟ ‘ਚ ਹੋਣੀ ਸੀ, ਜਿਸ ਲਈ ਯੋਲ ਨੂੰ ਅਦਾਲਤ ‘ਚ ਪੇਸ਼ ਹੋਣਾ ਪਿਆ।
ਯੋਲ ਕੱਲ੍ਹ ਅਦਾਲਤ ‘ਚ ਪੇਸ਼ ਨਹੀਂ ਹੋਇਆ। ਇਸ ਤੋਂ ਬਾਅਦ ਅੱਜ ਸਵੇਰੇ ਜਾਂਚ ਏਜੰਸੀਆਂ ਵੱਲੋਂ ਉਸ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਆਈ ਪੁਲਿਸ ਨੂੰ ਮੌਕੇ ‘ਤੇ ਹੀ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਗ੍ਰਿਫ਼ਤਾਰੀ ਲਈ 1000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਸਨ।
ਦੱਖਣੀ ਕੋਰੀਆ (South Korea) ਦੇ ਸਾਬਕਾ ਰਾਸ਼ਟਰਪਤੀ ਯੋਲ ਨੇ 2022 ‘ਚ ਚੋਣ ਬਹੁਤ ਘੱਟ ਫਰਕ ਨਾਲ ਜਿੱਤੀ। ਇਸ ਤੋਂ ਬਾਅਦ ਉਸਦੀ ਪ੍ਰਸਿੱਧੀ ਘਟਣੀ ਸ਼ੁਰੂ ਹੋ ਗਈ। ਉਸਦੀ ਪਤਨੀ ਦੇ ਕਈ ਵਿਵਾਦਾਂ ‘ਚ ਸ਼ਾਮਲ ਹੋਣ ਕਾਰਨ ਉਸਦੀ ਛਵੀ ਵੀ ਪ੍ਰਭਾਵਿਤ ਹੋਈ। ਇਸ ਵੇਲੇ, ਰਾਸ਼ਟਰਪਤੀ ਦੀ ਲੋਕਪ੍ਰਿਯਤਾ ਲਗਭਗ 17% ਹੈ, ਜੋ ਕਿ ਦੇਸ਼ ਦੇ ਸਾਰੇ ਰਾਸ਼ਟਰਪਤੀਆਂ ‘ਚੋਂ ਸਭ ਤੋਂ ਘੱਟ ਹੈ।
ਇਸ ਸਭ ਨਾਲ ਨਜਿੱਠਣ ਲਈ, ਰਾਸ਼ਟਰਪਤੀ ਨੇ ਮਾਰਸ਼ਲ ਲਾਅ ਲਗਾ ਦਿੱਤਾ। ਉਨ੍ਹਾਂ ਨੇ ਡੀਪੀਕੇ ‘ਤੇ ਉੱਤਰੀ ਕੋਰੀਆ ਨਾਲ ਹਮਦਰਦੀ ਰੱਖਣ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ।
Read More: ਦੱਖਣੀ ਅਫ਼ਰੀਕਾ ਦੀ ਖਾਨ ‘ਚ ਫਸੇ 100 ਗੈਰ-ਕਾਨੂੰਨੀ ਮਜ਼ਦੂਰਾਂ ਦੀ ਮੌਤ