ਚੰਡੀਗੜ੍ਹ, 15 ਜਨਵਰੀ 2025: ਰਾਜਧਾਨੀ ਦਿੱਲੀ ‘ਚ ਠੰਡ ਦੇ ਨਾਲ-ਨਾਲ ਹਵਾ ਪ੍ਰਦੂਸ਼ਣ (Air pollution Delhi) ਵੀ ਵਧਦਾ ਜਾ ਰਿਹਾ ਹੈ | ਦਿੱਲੀ-ਐਨਸੀਆਰ ‘ਚ ਵਧ ਰਹੇ ਹਵਾ ਪ੍ਰਦੂਸ਼ਣ ਦੇ ਕਾਰਨ GRAP-4 ਪਾਬੰਦੀਆਂ ਲਗਾਈਆਂ ਹਨ। ਇਸ ਤਹਿਤ ਹਾਈਵੇਅ, ਸੜਕਾਂ, ਫਲਾਈਓਵਰ, ਬਿਜਲੀ ਲਾਈਨਾਂ, ਪਾਈਪਲਾਈਨਾਂ ਅਤੇ ਜਨਤਕ ਪ੍ਰੋਜੈਕਟਾਂ ਸਮੇਤ ਸਾਰੀਆਂ ਨਿਰਮਾਣ ਗਤੀਵਿਧੀਆਂ ‘ਤੇ ਪਾਬੰਦੀ ਰਹੇਗੀ। ਇਲੈਕਟ੍ਰਿਕ, ਸੀਐਨਜੀ ਅਤੇ ਬੀਐਸ-4 ਡੀਜ਼ਲ ਵਾਹਨਾਂ ਨੂੰ ਛੱਡ ਕੇ, ਦਿੱਲੀ ਤੋਂ ਬਾਹਰ ਰਜਿਸਟਰਡ ਗੈਰ-ਜ਼ਰੂਰੀ ਹਲਕੇ ਵਪਾਰਕ ਵਾਹਨਾਂ ‘ਤੇ ਵੀ ਪਾਬੰਦੀ ਹੋਵੇਗੀ।
ਇਸਦੇ ਨਾਲ ਹੀ ਫੈਕਟਰੀਆਂ ਅਤੇ ਉਸਾਰੀ ਕਾਰਜਾਂ ‘ਚ ਆਵਾਜਾਈ ‘ਤੇ ਸਖ਼ਤ ਪਾਬੰਦੀਆਂ ਹੋਣਗੀਆਂ। ਟਰੱਕ ਲੋਡਰ ਸਮੇਤ ਹੋਰ ਭਾਰੀ ਵਾਹਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ। ਹਰ ਤਰ੍ਹਾਂ ਦੇ ਨਿਰਮਾਣ ਅਤੇ ਢਾਹੁਣ ਦੇ ਕੰਮ ‘ਤੇ ਪਾਬੰਦੀ ਹੋਵੇਗੀ। ਕੱਚੀਆਂ ਸੜਕਾਂ ‘ਤੇ ਉਸਾਰੀ ਸਮੱਗਰੀ ਲੈ ਕੇ ਜਾਣ ਵਾਲੇ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਹੋਵੇਗੀ। ਖੁੱਲ੍ਹੇ ‘ਚ ਕੂੜਾ ਸਾੜਨ ‘ਤੇ ਪਾਬੰਦੀ ਹੋਵੇਗੀ |
ਮੌਸਮ ਵਿਭਾਗ ਮੁਤਾਬਕ ਅੱਜ ਯਾਨੀ ਬੁੱਧਵਾਰ ਨੂੰ ਭਾਰਤੀ ਸਮੇਂ ਮੁਤਾਬਕ ਸਵੇਰੇ 5:30 ਵਜੇ, ਸਫਦਰਜੰਗ ਖੇਤਰ ‘ਚ ਦਰਮਿਆਨੀ ਧੁੰਦ ਦੇ ਨਾਲ ਸ਼ਾਂਤ ਹਵਾ ਚੱਲ ਰਹੀ ਸੀ। ਜਦੋਂ ਕਿ ਘੱਟੋ-ਘੱਟ ਦ੍ਰਿਸ਼ਟੀ 200 ਮੀਟਰ ਅਤੇ ਪਾਲਮ ਵਿਖੇ ਘੱਟੋ-ਘੱਟ ਦ੍ਰਿਸ਼ਟੀ 150 ਮੀਟਰ ਦਰਜ ਕੀਤੀ।
Read More: ਦਿੱਲੀ ‘ਚ GRAP-3 ਪਲਾਨ ਲਾਗੂ, ਇਨ੍ਹਾਂ ਵਾਹਨਾਂ ਦੀ ਐਂਟਰੀ ‘ਤੇ ਲੱਗੀ ਪਾਬੰਦੀ