ਚੰਡੀਗੜ੍ਹ, 15 ਜਨਵਰੀ 2025: Mahakumbh Mela 2025: ਮਹਾਂਕੁੰਭ ’ਚ ਮਕਰ ਸੰਕ੍ਰਾਂਤੀ ਵਾਲੇ ਦਿਨ ਅੰਮ੍ਰਿਤ ਇਸ਼ਨਾਨ ਦੀ ਸ਼ਾਨਦਾਰ ਸ਼ੁਰੂਆਤ ਹੋਈ। ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਨੇ ਅੰਮ੍ਰਿਤ ਇਸ਼ਨਾਨ ਲਈ ਵਧਾਈ ਦਿੱਤੀ। ਮਹਾਂਕੁੰਭ ਦੇ ਪਹਿਲੇ ਸ਼ਾਹੀ ਇਸ਼ਨਾਨ ‘ਤੇ ਪ੍ਰਯਾਗਰਾਜ ‘ਚ ਵਿਸ਼ਵਾਸ ਦੀ ਲਹਿਰ ਉੱਠੀ। ਸੰਤਾਂ ਦਾ ਵੱਡਾ ਇਕੱਠ ਮੰਤਰਾਂ ਦੇ ਜਾਪ ਨਾਲ ਦੇਖਿਆ ਗਿਆ |
ਮਕਰ ਸੰਕ੍ਰਾਂਤੀ ਵਾਲੇ ਦਿਨ ਸਾਰੇ 13 ਅਖਾੜਿਆਂ ਦੇ ਸੰਤਾਂ ਨੇ ਇਸ਼ਨਾਨ ਕੀਤਾ। ਸ਼੍ਰੀ ਪੰਚਾਇਤੀ ਅਖਾੜਾ ਮਹਾਂਨਿਰਵਾਣੀ ਨੇ ਸਭ ਤੋਂ ਪਹਿਲਾਂ ਅੰਮ੍ਰਿਤ ਇਸ਼ਨਾਨ ਕੀਤਾ ਅਤੇ ਅੰਤ ‘ਚ, ਸ਼੍ਰੀ ਪੰਚਾਇਤੀ ਅਖਾੜਾ ਨਿਰਮਲ ਇਸ਼ਨਾਨ ਕੀਤਾ।
ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਪ੍ਰਯਾਗਰਾਜ ਇੱਕ ਦਿਨ ਲਈ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਬਣ ਗਿਆ। ਇਹ ਪ੍ਰਾਪਤੀ ਪ੍ਰਯਾਗਰਾਜ ਦੇ ਖਾਤੇ ‘ਚ ਮਹਾਕੁੰਭ (Mahakumbh) ਦੇ ਪਹਿਲੇ ਅੰਮ੍ਰਿਤ ਇਸ਼ਨਾਨ ਉਤਸਵ ‘ਤੇ ਦੇਸ਼-ਵਿਦੇਸ਼ ਤੋਂ ਆਏ ਲੱਖਾਂ ਸ਼ਰਧਾਲੂਆਂ ਕਾਰਨ ਦਰਜ ਹੋਈ।
ਇੱਕ ਦਿਨ ਲਈ ਪ੍ਰਯਾਗਰਾਜ ਦੀ ਆਬਾਦੀ ਚਾਰ ਕਰੋੜ ਦਾ ਅੰਕੜਾ ਪਾਰ ਕਰ ਗਈ। ਮਕਰ ਸੰਕ੍ਰਾਂਤੀ ‘ਤੇ, 3.50 ਕਰੋੜ ਸੰਗਤਾਂ ਨੇ ਇੱਥੇ ਪਵਿੱਤਰ ਡੁਬਕੀ ਲਗਾਈ। ਪ੍ਰਯਾਗਰਾਜ ਜ਼ਿਲ੍ਹੇ ਦੀ ਆਬਾਦੀ ਲਗਭਗ 70 ਲੱਖ ਹੈ।
ਜੇਕਰ ਮਕਰ ਸੰਕ੍ਰਾਂਤੀ ‘ਤੇ ਆਉਣ ਵਾਲੇ ਸ਼ਰਧਾਲੂਆਂ ਅਤੇ ਪ੍ਰਯਾਗਰਾਜ ਦੀ ਆਬਾਦੀ ਨੂੰ ਜੋੜਿਆ ਜਾਵੇ, ਤਾਂ ਇਹ ਗਿਣਤੀ 4.20 ਕਰੋੜ ਹੋ ਜਾਂਦੀ ਹੈ। ਜਪਾਨ ਦਾ ਟੋਕੀਓ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਇੱਥੇ ਦੀ ਆਬਾਦੀ ਲਗਭਗ 3.74 ਕਰੋੜ ਹੈ। 2.93 ਕਰੋੜ ਦੀ ਆਬਾਦੀ ਦੇ ਨਾਲ ਦਿੱਲੀ ਦੂਜੇ ਸਥਾਨ ‘ਤੇ ਹੈ। ਇਸ ਮੁਤਾਬਕ 4.20 ਕਰੋੜ ਦੀ ਆਬਾਦੀ ਵਾਲਾ ਪ੍ਰਯਾਗਰਾਜ ਇੱਕ ਦਿਨ ਲਈ ਦੁਨੀਆ ਦਾ ਸਭ ਤੋਂ ਵੱਡਾ ਸ਼ਹਿਰ ਬਣ ਗਿਆ।
ਜੇਕਰ ਇਸ ਅੰਕੜੇ ਨੂੰ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਇਸ਼ਨਾਨ ਕਰਨ ਵਾਲੇ ਲੋਕਾਂ ਦੀ ਗਿਣਤੀ ‘ਚ ਜੋੜਿਆ ਜਾਵੇ, ਤਾਂ ਇਹ ਗਿਣਤੀ 5.25 ਕਰੋੜ ਬਣ ਜਾਂਦੀ ਹੈ। ਹੁਣ 29 ਜਨਵਰੀ ਨੂੰ ਮੌਨੀ ਅਮਾਵਸਿਆ ਦਾ ਇਸ਼ਨਾਨ ਤਿਉਹਾਰ ਹੈ।
ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਅਮਾਵਸਯ ‘ਤੇ ਛੇ ਤੋਂ ਅੱਠ ਕਰੋੜ ਸ਼ਰਧਾਲੂ ਆਉਣਗੇ। ਅਜਿਹੀ ਸਥਿਤੀ ‘ਚ ਪ੍ਰਯਾਗਰਾਜ 29 ਜਨਵਰੀ ਨੂੰ ਵੀ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਬਣਨ ਜਾ ਰਿਹਾ ਹੈ।
Read More: Maha Kumbh 2025 : ਜੇਕਰ ਤੁਸੀਂ ਵੀ ਮਹਾਂਕੁੰਭ ਮੇਲੇ ‘ਚ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਪੜ੍ਹੋ ਜਰੂਰੀ ਸੁਝਾਅ