Amritsar: PR ਨੌਜਵਾਨ ਨੇ ਆਸਟ੍ਰੇਲੀਆ ਤੋਂ ਅੰਮ੍ਰਿਤਸਰ ਆਕੇ ਬਣਾਉਣੀਆਂ ਸ਼ੁਰੂ ਕੀਤੀਆਂ ਪਤੰਗਾਂ

12 ਜਨਵਰੀ 2025: ਭਾਰਤ ਦੇਸ਼ ਦੇ ਵਿੱਚ ਵੱਖ-ਵੱਖ ਤਰ੍ਹਾਂ ਨਾਲ ਤਿਉਹਾਰ (festival) ਮਨਾਏ ਜਾਂਦੇ ਹਨ ਤੇ ਲੋਹੜੀ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ (amritsar) ਦੇ ਵਿੱਚ ਲੋਹੜੀ (lohri) ਦਾ ਤਿਉਹਾਰ ਖਾਸ ਤੌਰ ਤੇ ਪਤੰਗਬਾਜ਼ੀ ਦੇ ਨਾਲ ਮਨਾਇਆ ਜਾਂਦਾ ਹੈ, ਅੰਮ੍ਰਿਤਸਰ (amritsar lohri) ਦੀ ਲੋਹੜੀ ਹੋਵੇ ਤੇ ਪਤੰਗ ਦੀ ਗੱਲ ਨਾ ਹੋਵੇ ਇਹ ਜਰੂਰ ਅਧੂਰੀ ਰਹਿੰਦੀ ਅੱਜ ਅਸੀਂ ਅੰਮ੍ਰਿਤਸਰ ਦੇ ਅਜਿਹੇ ਨੌਜਵਾਨ ਦੀ ਗੱਲ ਕਰਦੇ ਹਾਂ ਜੋ ਆਸਟਰੇਲੀਆ ਤੋਂ ਹਰ ਸਾਲ ਪਤੰਗ ਉਡਾਉਣ ਵਾਸਤੇ ਅੰਮ੍ਰਿਤਸਰ (amritsar) ਆਉਂਦਾ ਸੀ ਤੇ ਇਸ ਵਾਰ ਜਦੋਂ ਉਹ ਆਇਆ ਤਾਂ ਉਹ ਵਾਪਸ ਨਹੀਂ ਗਿਆ ਉਸਨੇ ਇੱਥੇ ਹੀ ਪਤੰਗ ਬਣਾਉਣ ਦਾ ਕਾਰੋਬਾਰ ਸ਼ੁਰੂ ਕਰ ਲਿਆ|

ਨੌਜਵਾਨ ਦਾ ਨਾਂਅ ਮਨਿੰਦਰ (maninder pal singh) ਪਾਲ ਸਿੰਘ ਹੈ, ਜਿਹਨਾਂ ਨੇ ਦੱਸਿਆ ਕਿ ਇੱਥੇ ਆ ਕੇ ਸੈਟਅਪ ਹੋਇਆ ਹਾਂ ਅਤੇ ਬਾਕੀ 15 ਤੋਂ 20 ਲੋਕਾਂ ਨੂੰ ਰੁਜ਼ਗਾਰ ਦਿੱਤਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਟੀਮ ਹੋਰ ਵੱਡੀ ਹੋਵੇਗੀ ਅਤੇ 12 ਮਹੀਨੇ ਹੋਲਸੇਲ ਦਾ ਕੰਮ ਹੈ ਓਸਨੇ ਦਸਿਆ ਕਿ ਸਾਡੀ ਹਰ ਪਤੰਗ ਤੇ ਸਟੈਂਪ ਲੱਗੀ ਹੈ ਜਿੱਥੇ ਆਸਟਰੇਲੀਆ ਟੂ ਅੰਮ੍ਰਿਤਸਰ ਏ ਟੂ ਏ ਲਿਖਿਆ ਹੋਇਆ ਤੇ ਇਸੇ ਨੂੰ ਵੇਖ ਕੇ ਲੋਕ ਵੱਖ-ਵੱਖ ਥਾਵਾਂ ਤੋਂ ਪਤੰਗ ਲੈਣ ਵਾਸਤੇ ਇੱਥੇ ਪਹੁੰਚ ਰਹੇ ਹਨ। ਇਸ ਲਈ ਦੁਕਾਨ ਦੇ ਵਿੱਚ 20 ਦੇ ਕਰੀਬ ਲੋਕ ਕੰਮ ਕਰਦੇ ਹਨ। ਜਿਨਾਂ ਵਿੱਚ ਲੜਕੀਆਂ ਵੀ ਸ਼ਾਮਿਲ ਹੈ|

ਉਥੇ ਹੀ ਮੌਜੂਦ ਗਾਹਕਾਂ ਨੇ ਦੱਸਿਆ ਕਿ ਉਹਨਾਂ ਵਿੱਚੋਂ ਵੀ ਕਈ ਐਸੇ ਸੀ ਜੋ ਆਸਟ੍ਰੇਲੀਆ ਤੋਂ ਆਏ ਤਾਂ ਉਡਾਉਣ ਵਾਸਤੇ ਅਤੇ ਜੋ ਲੋਕਲ ਸੀ ਉਹਨਾਂ ਨੇ ਵੀ ਕਿਹਾ ਕਿ ਆਸਟਰੇਲੀਆ ਟੂ ਅੰਮ੍ਰਿਤਸਰ ਵੇਖ ਕੇ ਇੱਥੇ ਆਏ ਆਂ ਤਾਂ ਜੋ ਇਸ ਵੀਰ ਨੂੰ ਹੌਸਲਾ ਹੋਵੇ ਤੇ ਆਉਣ ਵਾਲੇ ਸਮੇਂ ਚ ਹੋਰ ਵੱਡਾ ਕਾਰੋਬਾਰ ਕਰ ਸਕੇ ਉਨ੍ਹਾਂ ਕਿਹਾ ਕਿ ਬਹੁਤ ਵਧਿਆ ਇੱਥੇ ਇਨ੍ਹਾਂ ਵੱਲੋ ਪਤੰਗਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਵੱਖ ਵੱਖ ਡਿਜ਼ਾਇਨਾਂ ਦੀਆਂ ਪਤੰਗ ਵੇਖ਼ ਕੇ ਮਨ ਖ਼ੁਸ਼ ਹੋ ਜਾਂਦਾ ਹੈ। ਨਵੇਂ ਸਾਲ 2025 ਦੀਆਂ ਸਿੱਧੂ ਮੁਸੇਵਾਲ ਦੀਆਂ ਪਤੰਗਾਂ ਹੋਰ ਵੀ 12 ਫੁੱਟ ਤੱਕ ਦੀਆਂ ਪਤੰਗਾਂ ਤਿਆਰ ਕੀਤੀਆਂ ਗਈਆਂ ਹਨ।

read more: ਸੁਨਿਆਰੇ ਦੀ ਦੁਕਾਨ ਦੇ ਬਾਹਰ ਚੱਲੀ ਗੋ.ਲੀ, ਇੱਕ ਵਿਅਕਤੀ ਦੀ ਮੌ.ਤ

 

Scroll to Top