ਚੰਡੀਗੜ੍ਹ, 11 ਜਨਵਰੀ 2025: ਅੱਜ ਵਿਜੇ ਹਜ਼ਾਰੇ ਟਰਾਫੀ 2025 ਦੇ ਤੀਜੇ ਕੁਆਰਟਰ ਫਾਈਨਲ ‘ਚ ਪੰਜਾਬ ਅਤੇ ਮਹਾਰਾਸ਼ਟਰ ਦੀਆਂ ਟੀਮਾਂ ਵਿਚਾਲੇ ਮੁਕਾਬਲਾ ਖੇਡਿਆ ਗਿਆ | ਇਸ ਮੈਚ ‘ਚ ਰੁਤੁਰਾਜ ਗਾਇਕਵਾੜ ਦੀ ਕਪਤਾਨੀ ਵਾਲੀ ਮਹਾਰਾਸ਼ਟਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 275 ਦੌੜਾਂ ਬਣਾਈਆਂ ਸਨ। ਇਸਦੇ ਜਵਾਬ ‘ਚ 276 ਦੌੜਾਂ ਦੇ ਟੀਚੇ ਦੇ ਪਿੱਛਾ ਕਰਨ ਉੱਤਰੀ ਪੰਜਾਬ ਦੀ ਟੀਮ ਸਿਰਫ਼ 205 ਦੌੜਾਂ ਹੀ ਬਣਾ ਸਕੀ।
ਪੰਜਾਬ ਟੀਮ ਦੀਆਂ 205 ਦੌੜਾਂ ‘ਚੋਂ 49 ਦੌੜਾਂ ਇਕੱਲੇ ਅਰਸ਼ਦੀਪ ਸਿੰਘ (Arshdeep Singh) ਨੇ ਬਣਾਈਆਂ, ਜਿਨ੍ਹਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਨ ਤੋਂ ਬਾਅਦ ਆਪਣੀ ਵਿਸਫੋਟਕ ਬੱਲੇਬਾਜ਼ੀ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਅਰਸ਼ਦੀਪ ਨੇ ਆਪਣੀ ਪਾਰੀ ਵਿੱਚ 3 ਛੱਕੇ ਅਤੇ 3 ਚੌਕੇ ਲਗਾਏ। ਉਨ੍ਹਾਂ ਨੇ 49 ਦੌੜਾਂ ਦੀ ਤੇਜ਼ ਪਾਰੀ ਖੇਡੀ ਪਰ ਪੰਜਾਬ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕਿਆ। ਇਸ ਗੇਂਦਬਾਜ਼ੀ ਹਮਲੇ ਨੇ ਚੈਂਪੀਅਨਜ਼ ਟਰਾਫੀ 2025 ਲਈ ਟੀਮ ਦੀ ਚੋਣ ਤੋਂ ਪਹਿਲਾਂ ਚੋਣਕਾਰਾਂ ਦਾ ਧਿਆਨ ਜ਼ਰੂਰ ਖਿੱਚਿਆ ਹੋਵੇਗਾ।
ਦਰਅਸਲ, ਅਗਲੇ ਮਹੀਨੇ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ। ਬਹੁਤ ਸਾਰੇ ਖਿਡਾਰੀ ਇਸ ਲਈ ਆਪਣਾ ਦਾਅਵਾ ਪੇਸ਼ ਕਰਨਾ ਚਾਹੁੰਦੇ ਹਨ, ਖਾਸ ਕਰਕੇ ਜਦੋਂ ਭਾਰਤੀ ਟੀਮ ‘ਚ ਬਦਲਾਅ ਦੇ ਸੰਕੇਤ ਸਪੱਸ਼ਟ ਤੌਰ ‘ਤੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ (Arshdeep Singh), ਜੋ ਟੀ-20 ਵਿੱਚ ਭਾਰਤੀ ਟੀਮ ਦਾ ਇੱਕ ਮਹੱਤਵਪੂਰਨ ਮੈਂਬਰ ਬਣ ਗਿਆ ਹੈ, ਉਨ੍ਹਾਂ ਨੇ ਚੋਣਕਾਰਾਂ ਨੂੰ ਧਿਆਨ ਆਪਣੇ ਵੱਲ ਜਰੂਰ ਖਿੱਚਿਆ ਹੋਵੇਗਾ |
ਚੈਂਪੀਅਨਜ਼ ਟਰਾਫੀ 2025 ਵਨਡੇ ਫਾਰਮੈਟ ‘ਚ ਖੇਡੀ ਜਾਣੀ ਹੈ। ਅਰਸ਼ਦੀਪ ਸਿੰਘ ਭਾਰਤ ਦੀ ਇੱਕ ਰੋਜ਼ਾ ਟੀਮ ਦਾ ਨਿਯਮਤ ਮੈਂਬਰ ਨਹੀਂ ਹੈ। ਅਰਸ਼ਦੀਪ ਨੇ ਭਾਰਤ ਲਈ ਸਿਰਫ਼ ਅੱਠ ਇੱਕ ਵਨਡੇ ਮੈਚ ਖੇਡੇ ਹਨ, ਪਰ ਅਰਸ਼ਦੀਪ ਨੇ ਕਿਹਾ ਕਿ ਫਾਰਮੈਟ ਕੋਈ ਵੀ ਹੋਵੇ, ਉਹ ਆਪਣੀਆਂ ਸਵਿੰਗ ਗੇਂਦਾਂ ਨਾਲ ਬੱਲੇਬਾਜ਼ਾਂ ਨੂੰ ਭਰਮਾਉਣ ‘ਚ ਕਾਮਯਾਬ ਰਹਿੰਦਾ ਹੈ।
Read More: Indian Team: ਇੰਗਲੈਂਡ ਖ਼ਿਲਾਫ ਸੀਰੀਜ਼ ਨਹੀਂ ਖੇਡਣਗੇ ਕੇਐਲ ਰਾਹੁਲ ?, ਚੈਂਪੀਅਨਜ਼ ਟਰਾਫੀ ਮਿਲ ਸਕਦੈ ਮੌਕਾ