Sayali Satghare

Sayali Satghare: ਆਇਰਲੈਂਡ ਖ਼ਿਲਾਫ ਭਾਰਤੀ ਟੀਮ ‘ਚ ਸਯਾਲੀ ਸਤਘਰੇ ਦਾ ਡੈਬਿਊ, ਗੇਂਦਬਾਜ਼ੀ ਨਾਲ ਕਰ ਚੁੱਕੀ ਹੈ ਕਮਾਲ

ਚੰਡੀਗੜ੍ਹ, 10 ਜਨਵਰੀ 2025: India Women vs Ireland Women: ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਆਇਰਲੈਂਡ ਮਹਿਲਾ ਟੀਮ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦਾ ਪਹਿਲਾ ਮੈਚ ਅੱਜ ਰਾਜਕੋਟ ਦੇ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ ।

ਭਾਰਤੀ ਮਹਿਲਾ ਕ੍ਰਿਕਟ ਟੀਮ ‘ਚ ਨਵੀਂ ਖਿਡਾਰਨ ਸਯਾਲੀ ਸਤਘਰੇ (Sayali Satghare) ਨੇ ਆਇਰਲੈਂਡ ਵਿਰੁੱਧ ਇੱਕ ਰੋਜ਼ਾ ਲੜੀ ‘ਚ ਆਪਣਾ ਡੈਬਿਊ ਕੀਤਾ ਹੈ। ਮੁੰਬਈ ਦੇ ਇਸ ਤੇਜ਼ ਗੇਂਦਬਾਜ਼ ਆਲਰਾਊਂਡਰ ਨੇ ਘਰੇਲੂ ਕ੍ਰਿਕਟ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਭਾਰਤੀ ਟੀਮ ‘ਚ ਜਗ੍ਹਾ ਬਣਾਈ ਹੈ।

ਸਯਾਲੀ ਸਤਘਰੇ ਨੇ ਘਰੇਲੂ ਕ੍ਰਿਕਟ ‘ਚ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। 2021 ‘ਚ ਮਹਿਲਾ ਸੀਨੀਅਰ ਵਨਡੇ ਟਰਾਫੀ ‘ਚ ਨਾਗਾਲੈਂਡ ਵਿਰੁੱਧ ਇੱਕ ਮੈਚ ‘ਚ ਸਯਾਲੀ ਨੇ 7 ਵਿਕਟਾਂ ਲੈ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ।

ਸਯਾਲੀ ਨੇ ਇਸ ਮੈਚ ‘ਚ 8.4 ਓਵਰ ਗੇਂਦਬਾਜ਼ੀ ਕੀਤੀ ਅਤੇ ਸਿਰਫ਼ 5 ਦੌੜਾਂ ਦੇ ਕੇ 7 ਵਿਕਟਾਂ ਲਈਆਂ, ਜਿਸ ‘ਚ 4 ਮੇਡਨ ਓਵਰ ਵੀ ਸ਼ਾਮਲ ਸਨ। ਇਸ ਪ੍ਰਦਰਸ਼ਨ ਨੇ ਮੁੰਬਈ ਦੀ ਟੀਮ ਨੂੰ ਨਾਗਾਲੈਂਡ ਨੂੰ ਸਿਰਫ਼ 17 ਦੌੜਾਂ ‘ਤੇ ਆਊਟ ਕਰ ਦਿੱਤਾ ਸੀ। ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸਯਾਲੀ ਚਰਚਾ ਦਾ ਕੇਂਦਰ ਬਣ ਗਈ ਅਤੇ ਇਸ ਦੇ ਆਧਾਰ ‘ਤੇ ਗੁਜਰਾਤ ਟਾਈਟਨਸ ਨੇ ਸਯਾਲੀ ਨੂੰ 2024 ‘ਚ ਮਹਿਲਾ ਪ੍ਰੀਮੀਅਰ ਲੀਗ ‘ਚ ਸ਼ਾਮਲ ਕੀਤਾ।

ਸਯਾਲੀ ਸਤਘਰੇ (Sayali Satghare) ਸੱਜੇ ਹੱਥ ਦੀ ਬੱਲੇਬਾਜ਼ ਅਤੇ ਸੱਜੇ ਹੱਥ ਦੀ ਤੇਜ਼ ਗੇਂਦਬਾਜ਼ ਹੈ। ਸਯਾਲੀ ਨੂੰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ‘ਚ ਮੁਹਾਰਤ ਹੈ, ਜਿਸ ਕਰਕੇ ਉਹ ਇੱਕ ਆਲਰਾਡਰ ਖਿਡਾਰੀ ਹੈ। ਉਹ ਭਾਰਤੀ ਟੀਮ ਲਈ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਸਯਾਲੀ ਸਤਘਰੇ ਨੂੰ ਆਇਰਲੈਂਡ ਖਿਲਾਫ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ‘ਚ ਡੈਬਿਊ ਕਰਨ ਦਾ ਮੌਕਾ ਮਿਲਿਆ ਹੈ। ਇਹ ਲੜੀ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਮਹੱਤਵਪੂਰਨ ਹੈ ਅਤੇ ਸਯਾਲੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਦਾ ਇੱਕ ਵਧੀਆ ਮੌਕਾ ਪ੍ਰਦਾਨ ਕਰਦੀ ਹੈ।

ਸਯਾਲੀ ਸਤਘਰੇ ਦਾ ਜਨਮ 2 ਜੁਲਾਈ 2000 ਨੂੰ ਮੁੰਬਈ ‘ਚ ਹੋਇਆ ਸੀ। ਉਸਨੇ ਆਪਣੇ ਘਰੇਲੂ ਕ੍ਰਿਕਟ ਕਰੀਅਰ ‘ਚ 51 ਲਿਸਟ-ਏ ਮੈਚ ਖੇਡੇ ਹਨ, ਜਿਸ ‘ਚ 666 ਦੌੜਾਂ ਬਣਾਈਆਂ ਅਤੇ 56 ਵਿਕਟਾਂ ਲਈਆਂ। ਇਸ ਤੋਂ ਇਲਾਵਾ 49 ਟੀ-20 ਮੈਚਾਂ ਵਿੱਚ 422 ਦੌੜਾਂ ਬਣਾਈਆਂ ਅਤੇ 37 ਵਿਕਟਾਂ ਲਈਆਂ ਹਨ।

ਪਹਿਲੇ ਵਨਡੇ ‘ਚ ਆਇਰਲੈਂਡ ਦੀ ਮਹਿਲਾ ਟੀਮ ਦੀ ਕਪਤਾਨ ਗੈਬੀ ਲੁਈਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾਆਇਰਲੈਂਡ ਨੇ ਹੁਣ ਤੱਕ ਚਾਰ ਵਿਕਟਾਂ ਗੁਆ ਕੇ 150 ਦੌੜਾਂ ਬਣਾ ਲਈਆਂ ਹਨ |

Read More: Martin Guptill: ਵਿਸ਼ਵ ਕੱਪ ‘ਚ ਇਕੱਲੇ ਸਭ ਤੋਂ ਵੱਧ ਸਕੋਰ ਬਣਾਉਣ ਵਾਲੇ ਮਾਰਟਿਨ ਗੁਪਟਿਲ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

Scroll to Top