HMPV

ਹਰਿਆਣਾ ‘ਚ ਸਿਹਤ ਵਿਭਾਗ ਵੱਲੋਂ HMPV ਵਾਇਰਸ ਨੂੰ ਲੈ ਕੇ ਅਲਰਟ ਜਾਰੀ, ਹਸਪਤਾਲਾਂ ਨੂੰ ਦਿਸ਼ਾ- ਨਿਰਦੇਸ਼ ਜਾਰੀ

ਚੰਡੀਗੜ੍ਹ, 09 ਜਨਵਰੀ 2025: HMPV Virus In India: ਚੀਨ ‘ਚ ਫੈਲ ਰਿਹਾ ਹਿਊਮਨ ਮੈਟਾਪਨੀਓਮੋਵਾਇਰਸ (HMPV) ਸੰਕਰਮਣ ਭਾਰਤ ‘ਚ ਵੀ ਦਸਤਕ ਦੇ ਚੁੱਕਾ ਹੈ | ਇਸਦੇ ਨਾਲ ਹੀ ਭਾਰਤ ‘ਚ ਇਸਦੇ ਕੁਝ ਮਾਮਲੇ ਸਾਹਮਣੇ ਆਏ ਹਨ |

ਸਥਿਤੀ ਨੂੰ ਦੇਖਦੇ ਹੋਏ ਹਰਿਆਣਾ ਦੇ ਸਿਹਤ ਵਿਭਾਗ ਨੇ ਹਰਿਆਣਾ ‘ਚ ਇਸ ਕੋਰੋਨਾ ਵਰਗੇ ਵਾਇਰਸ HMPV ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਸਿਹਤ ਵਿਭਾਗ ਨੇ ਸੂਬੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ‘ਚ ਆਰਟੀ-ਪੀਸੀਆਰ ਲੈਬਾਂ ‘ਚ ਪੂਰਾ ਸਟਾਫ਼ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ।

ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਮੁੱਖ ਮੈਡੀਕਲ ਅਫ਼ਸਰ (ਸੀਐਮਓ) ਨੂੰ ਕਿਹਾ ਹੈ ਕਿ ਐਚਐਮਪੀਵੀ ਦੇ ਲੱਛਣਾਂ ਵਾਲੇ ਮਰੀਜ਼ਾਂ ਦੀ ਜਾਂਚ ਸਿਰਫ਼ ਹਸਪਤਾਲ ਦੇ ਫਲੂ ਵਾਰਡ ‘ਚ ਹੀ ਕੀਤੀ ਜਾਣੀ ਚਾਹੀਦੀ ਹੈ। ਸਾਰੇ ਸਿਹਤ ਕੇਂਦਰਾਂ ਵਿੱਚ ਇਨਫੈਕਸ਼ਨ ਨਾਲ ਸਬੰਧਤ ਮਾਮਲਿਆਂ ਲਈ ਆਈਸੋਲੇਸ਼ਨ ਵਾਰਡ ਅਤੇ ਫਲੂ ਵਾਰਡ ਬਣਾਏ ਜਾਣਗੇ। ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਸਾਰੇ ਹਸਪਤਾਲਾਂ ਵਿੱਚ ਨਿਗਰਾਨੀ ਵਧਾ ਦਿੱਤੀ ਹੈ।

ਇਸ ਦੌਰਾਨ ਰੇਵਾੜੀ ਸਿਵਲ ਹਸਪਤਾਲ ਦੇ ਡਿਪਟੀ ਸਿਵਲ ਸਰਜਨ ਡਾ. ਦੀਪਕ ਨੇ ਕਿਹਾ ਕਿ ਇਹ ਵਾਇਰਸ ਕੋਵਿਡ 19 ਜਿੰਨਾ ਖ਼ਤਰਨਾਕ ਨਹੀਂ ਹੈ, ਫਿਰ ਵੀ 5 ਸਾਲ ਤੱਕ ਦੇ ਬੱਚਿਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।

ਦੂਜੇ ਪਾਸੇ ਪੰਜਾਬ ‘ਚ HMPV ਵਾਇਰਸ ਸੰਬੰਧੀ ਸਿਹਤ ਵਿਭਾਗ ਨੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ। ਚੰਡੀਗੜ੍ਹ ਪੀਜੀਆਈ ਦੇ ਅੰਦਰੂਨੀ ਦਵਾਈ ਦੇ ਮੁਖੀ ਨੇ ਕਿਹਾ ਕਿ ਪੀਜੀਆਈਐਮਈਆਰ ਵਿਖੇ ਇਨਫਲੂਐਂਜ਼ਾ ਵਰਗੇ ਮਾਮਲਿਆਂ ਜਾਂ ਹਸਪਤਾਲਾਂ
‘ਚ ਭਰਤੀ ਹੋਣ ਦੀ ਗਿਣਤੀ ‘ਚ ਕੋਈ ਵਾਧਾ ਨਹੀਂ ਹੋਇਆ ਹੈ। ਫਿਲਹਾਲ ਹਰਿਆਣਾ, ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ‘ਚ HMPVਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਕੀ ਹੈ ਹਿਊਮਨ ਮੈਟਾਪਨੀਉਮੋਵਾਇਰਸ (What is HMPV Virus)

ਹਿਊਮਨ ਮੈਟਾਪਨੀਉਮੋਵਾਇਰਸ ਨੂੰ HMPV ਵਾਇਰਸ ਕਿਹਾ ਜਾਂਦਾ ਹੈ। ਇਹ ਵਾਇਰਸਾਂ ਦੇ ਪਰਿਵਾਰ ਤੋਂ ਆਉਂਦਾ ਹੈ ਜੋ ਨਮੂਨੀਆ ਦਾ ਕਾਰਨ ਬਣਦਾ ਹੈ। ਇਸ ਇਨਫੈਕਸ਼ਨ ਕਾਰਨ ਕਿਸੇ ਵੀ ਉਮਰ ਦੇ ਲੋਕਾਂ ਨੂੰ ਬਿਮਾਰੀਆਂ ਹੋ ਸਕਦੀਆਂ ਹਨ।

ਹਿਊਮਨ ਮੈਟਾਪਨੀਉਮੋਵਾਇਰਸ ਦੀ ਪਛਾਣ ਪਹਿਲੀ ਵਾਰ 2001 ‘ਚ ਹੋਈ ਸੀ ਅਤੇ ਨੀਦਰਲੈਂਡ ਦੇ ਵਿਗਿਆਨੀਆਂ ਵੱਲੋਂ ਇਸ ਦੀ ਖੋਜ ਕੀਤੀ ਸੀ। ਇਹ HMPV ਵਾਇਰਸ ਮਨੁੱਖੀ ਸਾਹ ਪ੍ਰਣਾਲੀ ‘ਤੇ ਅਸਰ ਪਾਉਂਦਾ ਹੈ | ਇਸ ਵਾਇਰਸ ਨੂੰ Paramyxoviridae ਪਰਿਵਾਰ ਦਾ ਇੱਕ ਵਾਇਰਸ ਮੰਨਿਆ ਜਾਂਦਾ ਹੈ |

HMPV ਵਾਇਰਸ ਦਾ ਕਿੰਨਾ ਨੂੰ ਜ਼ਿਆਦਾ ਖ਼ਤਰਾ ?

ਇਸ HMPV ਵਾਇਰਸ ਦਾ ਉਨ੍ਹਾਂ ਲੋਕਾਂ ‘ਤੇ HMPV ਜ਼ਿਆਦਾ ਖ਼ਤਰਾ ਹੁੰਦਾ ਹੈ, ਇਨ੍ਹਾਂ ‘ਚ ਛੋਟੇ ਬੱਚੇ, ਬਜ਼ੁਰਗ ਜਾਂ ਉਹ ਲੋਕ ਜਿਨ੍ਹਾਂ ਦੀ ਇਮਿਊਨ ਸਿਸਟਮ ਕਮਜ਼ੋਰ ਹੈ। ਇੱਥੋਂ ਤੱਕ ਕਿ ਹੁਣ ਤੱਕ ਦੇ ਸਾਹਮਣੇ ਆਏ ਮਾਮਲਿਆਂ ‘ਚ ਵੀ ਬੱਚਿਆਂ ਨੂੰ ਜ਼ਿਆਦਾ ਸ਼ਿਕਾਰ ਬਣਾਇਆ ਹੈ। ਇਸ ਲਈ ਇਨ੍ਹਾਂ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।

HMPV ਵਾਇਰਸ ਦੇ ਲੱਛਣ (Symptoms of HMPV Virus)

ਇਸ ਲਾਗ ਦੇ ਸੰਪਰਕ ‘ਚ ਆਉਣ ਦੇ 3 ਤੋਂ 6 ਦਿਨਾਂ ਦੇ ਅੰਦਰ ਜ਼ੁਕਾਮ ਵਰਗੇ ਆਮ ਅਤੇ ਹਲਕੇ ਲੱਛਣ ਦਿਖਾਈ ਦਿੰਦੇ ਹਨ। ਪਰ ਕਈ ਵਾਰ ਇਹ ਗੰਭੀਰ ਰੂਪ ਲੈ ਲੈਂਦਾ ਹੈ, ਜਿਸ ‘ਚ ਬ੍ਰੌਨਕਾਈਟਸ ਅਤੇ ਨਮੂਨੀਆ ਸ਼ਾਮਲ ਹਨ। ਨਿਮੋਨੀਆ ਉਦੋਂ ਹੁੰਦਾ ਹੈ ਜਦੋਂ ਫੇਫੜੇ ਪਾਣੀ ਨਾਲ ਭਰ ਜਾਂਦੇ ਹਨ।

ਇਹ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ‘ਚ ਵੀ ਫੈਲਦਾ ਹੈ, ਇਸ ਲਈ ਇਹ ਗੱਲਾਂ ਧਿਆਨ ਨਾਲ ਕਰੋ। ਇਸਦੇ ਨਾਲ ਹੀ ਖੰਘ ਅਤੇ ਜ਼ੁਕਾਮ ਦੇ ਮਰੀਜ਼ ਦੇ ਆਲੇ-ਦੁਆਲੇ ਹੋਣਾ, ਬਿਮਾਰ ਲੋਕਾਂ ਨੂੰ ਛੂਹਣਾ ਜਾਂ ਉਨ੍ਹਾਂ ਦੀ ਦੇਖਭਾਲ ਕਰਨਾ, ਕਿਸੇ ਵੀ ਸਤ੍ਹਾ ਨੂੰ ਛੂਹਣ ਤੋਂ ਬਾਅਦ ਨੱਕ ਅਤੇ ਮੂੰਹ ਨੂੰ ਛੂਹਣਾ ਆਦਿ ਸ਼ਾਮਲ ਹੈ |

HMPV ਵਾਇਰਸ ਤੋਂ ਬਚਣ ਲਈ ਵਰਤੋ ਇਹ ਸਾਵਧਾਨੀਆਂ:-

ਘੱਟੋ-ਘੱਟ 20 ਸਕਿੰਟਾਂ ਤੱਕ ਸਾਬਣ ਨਾਲ ਹੱਥ ਧੋਵੋ
ਬਿਨਾਂ ਧੋਤੇ ਹੋਏ ਹੱਥਾਂ ਨਾਲ ਅੱਖਾਂ, ਨੱਕ, ਮੂੰਹ ਨੂੰ ਨਾ ਛੂਹੋ
ਜੇ ਹੋ ਸਕੇ ਤਾਂ ਬਿਮਾਰ ਲੋਕਾਂ ਤੋਂ ਸਹੀ ਦੂਰੀ ਬਣਾ ਕੇ ਰੱਖੋ
ਖੰਘ ਜਾਂ ਜ਼ੁਕਾਮ ਹੋਣ ‘ਤੇ ਆਪਣਾ ਮੂੰਹ ਅਤੇ ਨੱਕ ਢੱਕੋ।
ਵਾਰ ਵਾਰ ਹੱਥ ਧੋਵੋ |
ਬਿਮਾਰ ਹੋਣ ‘ਤੇ ਘਰ ਰਹੋ |
ਆਲੇ-ਦੁਆਲੇ ਦੀ ਸਫਾਈ ਦਾ ਧਿਆਨ ਰੱਖੋ |

Read More: Human Metanephrine Virus: HMPV ਵਾਇਰਸ ਨੇ ਦਿੱਤੀ ਭਾਰਤ ‘ਚ ਦਸਤਕ, ਕਈ ਮਾਮਲੇ ਆਏ ਸਾਹਮਣੇ

Scroll to Top