Human Metanephrine Virus: HMPV ਵਾਇਰਸ ਨੇ ਦਿੱਤੀ ਭਾਰਤ ‘ਚ ਦਸਤਕ, ਕਈ ਮਾਮਲੇ ਆਏ ਸਾਹਮਣੇ

ਅੰਮ੍ਰਿਤਸਰ 9 ਜਨਵਰੀ 2025 :- (Human Metanephrine Virus) ਹਿਊਮਨ ਮੈਟਾਨਿਉਮੌ ਵਾਇਰਸ ਜਿਸ ਨੇ ਦੇਸ਼ ਵਿਚ ਹਲਚਲ ਮਚਾਈ ਹੋਈ ਹੈ, ਅਤੇ ਲੋਕ ਕਰੋਨਾ (Corona) ਵਾਂਗ ਇਸ ਤੋ ਵੀ ਕਾਫੀ ਡਰੇ ਹੋਏ ਹਨ ਜਿਸ ਸੰਬਧੀ ਅੱਜ ਅੰਮ੍ਰਿਤਸਰ ਦੇ ਪ੍ਰੋਫੈਸਰ ਡਾਂ ਨਰਿੰਦਰਪਾਲ ਸਿੰਘ ਸੀਨੀਅਰ ਕੰਸਲਟੈਂਟ (Amritsar’s Professor Dr. Narinderpal Singh Senior Consultant Civil) ਸਿਵਲ ਹਸਪਤਾਲ ਨੇ ਜਾਣਕਾਰੀ ਸਾਂਝੀ ਕਰ ਦੱਸਿਆ ਕਿ ਇਹ ਕੋਈ ਨਵਾਂ ਵਾਇਰਸ ਨਹੀ|

2001 ਵਿਚ ਨੀਦਰਲੈਂਡ (Netherlands) ਵਿਚੋ ਲਭਿਆ ਗਿਆ ਸੀ ਜੋ ਇਹਨਾਂ ਮਹੀਨਿਆ ਵਿਚ ਅਟੈਕ ਕਰਦਾ ਹੈ ਜੋ ਪੰਜ ਸਾਲ ਤੋ ਥੱਲੇ ਅਤੇ 65 ਸਾਲ ਤੋ ਉਪਰ ਵਾਲੇ ਇਨਸਾਨਾਂ ਨੂੰ ਅਤੇ ਸ਼ੁਗਰ, ਬੀਪੀ, ਹਾਰਟ ਅਤੇ ਹੋਰ ਮੇਜਰ ਬੀਮਾਰੀ ਦੇ ਮਰੀਜਾਂ ਨੂੰ ਜਿਆਦਾ ਪ੍ਰਭਾਵਿਤ ਕਰਦਾ ਹੈ।

ਦੱਸ ਦੇਈਏ ਕਿ ਇਹ ਵਾਈਰਸ ਨਰਵਸ ਸਿਸਟਮ ਤੇ ਅਟੈਕ ਕਰ ਮਰੀਜ ਨੂੰ ਪ੍ਰਭਾਵਿਤ ਕਰਦਾ ਹੈ। ਪਰ ਇਸਦੇ ਪਰਕੋਸ਼ਨ ਲਈ ਅਜੇ ਕੋਈ ਗਾਇਡਲਾਇਨ (GUIDELINE0 ਜਾਰੀ ਨਹੀ ਹੋਈ ਜਿਸ ਤੋਂ ਇਸਦੇ ਟੈਸਟ ਕਰਵਾਉਣ ਬਾਰੇ ਲਛਣ ਪਤਾ ਲਗਣ|

ਉਥੇ ਹੀ ਸੀਨੀਅਰ ਕੰਸਲਟੈਂਟ ਨੇ ਕਿਹਾ ਕਿ ਪਰ ਮੇਰੀ ਇਹ ਸਲਾਹ ਹੈ ਕਿ ਜੋ ਜਿਆਦਾ ਸਮੇ ਤੋ ਬੀਮਾਰ ਚਲ ਰਹੇ ਹਨ ੳਹ ਇਸਦਾ ਟੈਸਟ ਕਰਵਾਉਣ ਕਿਸੇ ਚੰਗੇ ਕੰਸਲਟੈਂਟ ਕੋਲ ਜਾਨ ਤੇ ਇਲਾਜ ਕਰਵਾਉਣ ਦੀ ਸਲਾਹ ਲੈਣ ਅਤੇ ਜ਼ਿਲ੍ਹੇ ਦੇ ਸਰਕਾਰੀ ਗੁਰੂ ਨਾਨਕ ਹਸਪਤਾਲ ਵਿਚ ਜਾ ਇਸਦਾ ਇਲਾਜ ਅਤੇ ਟੈਸਟ ਕਰਵਾਉਣ। ਖਾਸਕਰ ਬਜੁਰਗਾ ਨੂੰ ਇਸਦੀ ਚਪੇਟ ਤੋ ਬਚਣ ਦੀ ਲੋੜ ਹੈ, ਬਜ਼ੁਰਗਾਂ ਨੂੰ ਭੀੜਭਾੜ ਵਾਲੇ ਇਲਾਕੇ, ਠੰਡ ਨਾਲ ਪ੍ਰਭਾਵਿਤ ਇਲਾਕੇ ਅਤੇ ਹੋਰ ਜਗ੍ਹਾ ਤੋ ਜਾਣ ਦੀ ਮਨਾਹੀ ਹੋਵੇ ਕਿਉਕਿ ਇਸ ਬੀਮਾਰੀ ਦਾ ਕੋਈ ਇਲਾਜ ਅਤੇ ਦਵਾਈ ਅਜੇ ਨਹੀ ਆਈ। ਪਰ ਜਲਦ ਇਸਦੀ ਦਵਾ ਅਤੇ ਹੋਰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।

READ MORE: HMPV ਵਾਇਰਸ ਨੂੰ ਲੈ ਕੇ ਅਲਰਟ ‘ਤੇ ਪੰਜਾਬ ਸਰਕਾਰ, ਘਰੋਂ ਨਿਕਲਦੇ ਸਮੇਂ ਪਹਿਨੋ ਮਾਸਕ

Scroll to Top