Faridkot: ਪੰਜਾਬ ‘ਚ ਮੁੜ ਤੋਂ ਹੋਇਆ ਐ.ਨ.ਕਾ.ਊਂ.ਟ.ਰ, ਬੰਬੀਹਾ ਗੈਂਗ ਦੇ ਦੋ ਗੁਰਗੇ ਕੀਤੇ ਕਾਬੂ

8 ਜਨਵਰੀ 2025: ਪੰਜਾਬ (punjab) ਵਿੱਚ ਇੱਕ ਵਾਰ ਫਿਰ ਐਨਕਾਊਂਟਰ (encounter) ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ (Faridkot) ਫਰੀਦਕੋਟ ‘ਚ ਮੰਗਲਵਾਰ ਅੱਧੀ ਰਾਤ ਨੂੰ ਪੁਲਿਸ ਅਤੇ (police)  ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਇਸ ਵਿੱਚ ਬੰਬੀਹਾ (Bambiha gang) ਗੈਂਗ ਦੇ ਦੋ ਗੁੰਡਿਆਂ ਨੂੰ ਕਾਬੂ ਕੀਤਾ ਗਿਆ। ਫਰੀਦਕੋਟ (Faridkot police )ਪੁਲਿਸ ਨੇ ਬੰਬੀਹਾ ਗੈਂਗ ਦੇ ਏ-ਕੈਟਾਗਰੀ ਦੇ ਗੈਂਗਸਟਰ ਹਰਸਿਮਰਨਜੀਤ ਉਰਫ਼ ਸਿੰਮਾ ਬਹਿਬਲ ਦੇ ਦੋ ਸਾਥੀਆਂ ਨੂੰ ਫਰੀਦਕੋਟ (Faridkot) ਦੇ ਬੀੜ ਸਿੱਖਾਂ ਵਾਲਾ ਨੇੜੇ ਐਨਕਾਊਂਟਰ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਗੈਂਗਸਟਰ ਸਿੰਮਾ ਦੇ ਖਿਲਾਫ ਕਤਲ, ਨਸ਼ਾਖੋਰੀ, ਚੋਰੀ, ਫਿਰੌਤੀ ਅਤੇ ਹਥਿਆਰ ਐਕਟ ਤਹਿਤ ਕਰੀਬ 26 ਕੇਸ ਦਰਜ ਹਨ ਫਰੀਦਕੋਟ ਦੇ।

ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਈ.ਏ ਜੈਤੋ ਅਤੇ ਥਾਣਾ ਜੈਤੋ ਦੀਆਂ ਟੀਮਾਂ ਨੇ ਬੀੜ ਸਿੱਖਾਂਵਾਲਾ ਨੇੜੇ ਨਾਕਾ ਲਾਇਆ ਹੋਇਆ ਸੀ, ਉਸੇ ਸਮੇਂ ਮੁਲਜ਼ਮਾਂ ਨੂੰ ਇੱਕ ਫਾਰਚੂਨਰ ਗੱਡੀ ਵਿੱਚ ਆਉਂਦੇ ਦੇਖਿਆ ਗਿਆ, ਜਦੋਂ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨ੍ਹਾਂ ਪੁਲੀਸ ਟੀਮ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਸਰਕਾਰੀ ਗੱਡੀ ‘ਤੇ ਤਿੰਨ ਗੋਲੀਆਂ (firing) ਚਲਾਈਆਂ ਗਈਆਂ ਅਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਮੌਕੇ ‘ਤੇ ਜਵਾਬੀ ਕਾਰਵਾਈ ਕੀਤੀ ਅਤੇ ਗੋਲੀਬਾਰੀ ਕੀਤੀ, ਜਿਸ ਵਿਚ ਇਹ ਦੋਵੇਂ ਦੋਸ਼ੀ ਜ਼ਖਮੀ (injured) ਹੋ ਗਏ।

ਪੁਲਿਸ  ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਸੁਖਜੀਤ ਸਿੰਘ ਉਰਫ਼ ਸੁੱਖ ਰੋਮਾਣਾ ਉਰਫ਼ ਕਾਲਾ ਪੁੱਤਰ ਬਲਜੀਤ (baljit singh) ਸਿੰਘ ਵਾਸੀ ਰੋਮਾਣਾ ਅਲਬੇਲ ਸਿੰਘ ਅਤੇ ਹਰਮਨਦੀਪ ਸਿੰਘ ਉਰਫ਼ ਰੁਸ਼ਾ ਪੁੱਤਰ ਜ਼ੋਰਾ ਸਿੰਘ ਵਾਸੀ ਬਹਿਬਲ ਕਲਾਂ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਕੋਲੋਂ ਇੱਕ ਪਿਸਤੌਲ 315 ਬੋਰ ਅਤੇ ਇੱਕ ਪਿਸਤੌਲ .32 ਬੋਰ ਅਤੇ 6 ਕਾਰਤੂਸ ਬਰਾਮਦ ਕੀਤੇ ਹਨ ਅਤੇ ਉਨ੍ਹਾਂ ਦੀ ਫਾਰਚੂਨਰ ਕਾਰ ਵੀ ਜ਼ਬਤ ਕਰ ਲਈ ਗਈ ਹੈ।

read more:  ਪੁਲਿਸ ਤੇ ਬ.ਦ.ਮਾ.ਸ਼ਾਂ ਵਿਚਕਾਰ ਮੁਕਾਬਲਾ, ਚੱਲੀਆਂ ਗੋ.ਲੀ.ਆਂ

Scroll to Top