ਚੰਡੀਗੜ੍ਹ, 07 ਜਨਵਰੀ 2025: Chandigarh News: ਚੰਡੀਗੜ੍ਹ ਦੇ ਸੈਕਟਰ-17 ‘ਚ ਬੀਤੇ ਦਿਨ ਯਾਨੀ ਸੋਮਵਾਰ ਸਵੇਰੇ 7 ਵਜੇ ਇੱਕ ਬਹੁਮੰਜ਼ਿਲਾ ਇਮਾਰਤ ਡਿੱਗ ਗਈ। ਇਹ ਇਮਾਰਤ ਕਾਫ਼ੀ ਸਮੇਂ ਤੋਂ ਖਾਲੀ ਪਈ ਸੀ। ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਇਮਾਰਤ ਡੀਸੀ ਦਫਤਰ ਅਤੇ ਮਸ਼ਹੂਰ ਸ਼ੋਅਰੂਮ ਨੇੜੇ ਬਣੀ ਹੋਈ ਸੀ ਅਤੇ ਕਾਫ਼ੀ ਪੁਰਾਣੀ ਸੀ | ਮਿਲੀ ਜਾਣਕਾਰੀ ਮੁਤਾਬਕ ਇਹ ਇਮਾਰਤ ਸਾਲ 1970 ‘ਚ ਬਣੀ ਸੀ।
ਲੋਕਾਂ ਮੁਤਾਬਕ ਜਦੋਂ 5 ਮੰਜ਼ਿਲਾ ਇਮਾਰਤ ਡਿੱਗੀ ਤਾਂ ਅਜਿਹਾ ਲੱਗ ਰਿਹਾ ਸੀ ਜਿਵੇਂ ਕੋਈ ਧਮਾਕਾ ਹੋਇਆ ਹੋਵੇ। ਇਸ ਇਮਾਰਤ ‘ਚ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਦਾ ਹੋਟਲ ਚਲਦਾ ਸੀ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ‘ਚ ਕਰੀਬ 2 ਮਹੀਨਿਆਂ ਤੋਂ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸ ਕਾਰਨ ਇਮਾਰਤ ‘ਚ ਤਰੇੜਾਂ ਆ ਗਈਆਂ। ਜਦੋਂ ਇਹ ਮਾਮਲਾ ਪ੍ਰਸ਼ਾਸਨ (Chandigarh Administration) ਦੇ ਧਿਆਨ ‘ਚ ਆਉਂਦੇ ਹੀ 27 ਦਸੰਬਰ ਨੂੰ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਸੀ ।
ਘਟਨਾ ਤੋਂ ਬਾਅਦ ਡੀਸੀ ਨਿਸ਼ਾਂਤ ਯਾਦਵ ਨੇ ਬਾਅਦ ਦੁਪਹਿਰ ਉਕਤ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ 10 ਦਿਨ ਪਹਿਲਾਂ ਇਮਾਰਤ ‘ਚ ਤਰੇੜਾਂ ਆ ਗਈਆਂ ਸਨ। ਜਿਸ ਤੋਂ ਬਾਅਦ ਨਾਲ ਲੱਗਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ।
ਇਸ ਤੋਂ ਪਹਿਲਾਂ 21 ਦਸੰਬਰ ਨੂੰ ਮੋਹਾਲੀ ਦੇ ਸੋਹਣਾ ‘ਚ ਇੱਕ ਬਹੁਮੰਜ਼ਿਲਾ ਇਮਾਰਤ ਢਹਿ ਗਈ ਸੀ। ਇਸਦੇ ਨਾਲ ਲੱਗਦੀ ਬੇਸਮੈਂਟ ਦੀ ਖੁਦਾਈ ਕਾਰਨ ਇਹ ਇਮਾਰਤ ਢਹਿ ਗਈ ਸੀ। ਇਸ ‘ਚ ਹਿਮਾਚਲ ਪ੍ਰਦੇਸ਼ ਦੀ ਇੱਕ ਲੜਕੀ ਅਤੇ ਅੰਬਾਲਾ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਮਾਮਲੇ ‘ਚ ਬਿਲਡਿੰਗ ਮਾਲਕ ਅਤੇ ਠੇਕੇਦਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
Read More: Punjab Weather: ਮੌਸਮ ਵਿਭਾਗ ਨੇ ਪੰਜਾਬ ‘ਚ ਸੰਘਣੀ ਧੁੰਦ ਦਾ ਅਲਰਟ ਕੀਤਾ ਜਾਰੀ