Punjab News: ਕਪੂਰਥਲਾ ‘ਚ ਵਾਪਰੀ ਹੈਰਾਨੀਜਨਕ ਘਟਨਾ, ਚੋਰ ਸਮੇਤ ਦੁਕਾਨ ਮਾਲਕ ਦੀ ਮੌਤ

6 ਜਨਵਰੀ 2025: ਪੰਜਾਬ (punjab ) ਵਿੱਚ ਇੱਕ ਵਾਰ ਫਿਰ ਵੱਡੀ ਘਟਨਾ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕਪੂਰਥਲਾ-(Kapurthala-Sultanpur Lodhi road) ਸੁਲਤਾਨਪੁਰ ਲੋਧੀ ਰੋਡ ‘ਤੇ ਸਥਿਤ ਭਾਨੋ ਲੰਗਾ ਬੱਸ ਸਟੈਂਡ ‘ਤੇ ਸਥਿਤ ਇਕ ਮੈਡੀਕਲ (medical store) ਸਟੋਰ ‘ਚ ਚੋਰੀ ਦੀ ਘਟਨਾ ਵਾਪਰੀ ਹੈ। ਇਸ ਸਬੰਧੀ ਸੂਚਨਾ ਮਿਲਣ ’ਤੇ ਦੁਕਾਨ ਮਾਲਕ ਮੌਕੇ ’ਤੇ ਪੁੱਜੇ ਅਤੇ ਚੋਰਾਂ ਨਾਲ ਹੱਥੋਪਾਈ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਮੌਕੇ ‘ਤੇ ਫਾਇਰਿੰਗ (firing) ਵੀ ਹੋਈ। ਇਸ ਦੌਰਾਨ ਦੁਕਾਨ ਮਾਲਕ (shop owner) ਅਤੇ ਚੋਰ ਦੀ ਮੌਤ ਹੋ ਗਈ।

ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ (gurcharan singh) ਪੁੱਤਰ ਪਵਨਦੀਪ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਪਤਾ ਲੱਗਾ ਕਿ ਚੋਰਾਂ ਨੇ ਉਸ ਦੀ ਦੁਕਾਨ ‘ਤੇ ਛਾਪਾ ਮਾਰਿਆ ਹੈ। ਸੂਚਨਾ ਮਿਲਣ ਦੇ ਬਾਅਦ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਚੋਰ ਦੁਕਾਨ ਦਾ ਸ਼ਟਰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ।

ਇਸ ਦੌਰਾਨ ਮਾਲਕ ਨੇ ਆਪਣੀ ਰਾਈਫਲ ਨਾਲ ਚੋਰ ‘ਤੇ ਹਮਲਾ (attack) ਕਰ ਦਿੱਤਾ। ਮੌਕੇ ‘ਤੇ ਚੱਲੀ ਗੋਲੀ ਦੁਕਾਨ ਦੇ ਮਾਲਕ ਨੂੰ ਲੱਗੀ ਅਤੇ ਉਸ ਦੀ ਮੌਤ ਹੋ ਗਈ। ਜ਼ਖਮੀ ਚੋਰ ਦੀ ਵੀ ਮੌਤ ਹੋ ਗਈ। ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ ਗਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

read more: ਤੇਜ਼ ਰਫਤਾਰ ਕਾਰ ਨੇ ਈ-ਰਿਕਸ਼ਾ ਨੂੰ ਮਾਰੀ ਟੱਕਰ, ਦੋ ਬੀਬੀਆਂ ਦੀ ਗਈ ਜਾਨ

Scroll to Top