ਚੰਡੀਗੜ੍ਹ, 06 ਜਨਵਰੀ 2025: Delhi Assembly Elections 2025: ਦਿੱਲੀ ‘ਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਸਬੰਧੀ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਅੰਤਿਮ ਵੋਟਰ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਾਰ ਇੱਕ ਕਰੋੜ 55 ਲੱਖ ਤੋਂ ਵੱਧ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ।
ਇਸ ਦੌਰਾਨ ਦਿੱਲੀ ਚੋਣਾਂ ਦੀਆਂ ਤਾਰੀਖ਼ਾਂ ਦੇ ਐਲਾਨ ਤੋਂ ਪਹਿਲਾਂ ਕਾਂਗਰਸ (Congress) ਨੇ ਵੱਡਾ ਐਲਾਨ ਕੀਤਾ ਹੈ। ਕਾਂਗਰਸ ਨੇ ਦਿੱਲੀ ਵਾਸੀਆਂ ਲਈ ‘ਪਿਆਰੀ ਦੀਦੀ ਸਕੀਮ’ ਦਾ ਐਲਾਨ ਕੀਤਾ ਹੈ। ਇਸ ਐਲਾਨ ਤਹਿਤ ਕਾਂਗਰਸ ਨੇ ਦਿੱਲੀ ‘ਚ ਸਰਕਾਰ ਬਣਨ ‘ਤੇ ਬੀਬੀਆਂ ਨੂੰ ਹਰ ਮਹੀਨੇ 2500 ਰੁਪਏ ਦੇਣ ਦਾ ਵਾਅਦਾ ਕੀਤਾ ਹੈ।
ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ (Deputy CM DK Shivakumar) ਨੇ ਕਿਹਾ, “ਅੱਜ ਮੈਂ ਇੱਥੇ ‘ਪਿਆਰੀ ਦੀਦੀ’ ਯੋਜਨਾ ਨੂੰ ਲਾਂਚ ਕਰਨ ਆਇਆ ਹਾਂ। ਮੈਨੂੰ ਪੂਰਾ ਭਰੋਸਾ ਹੈ ਕਿ ਦਿੱਲੀ ‘ਚ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਅਸੀਂ ਬੀਬੀਆਂ ਨੂੰ 2500 ਰੁਪਏ ਦੇਵਾਂਗੇ ਅਤੇ ਇਹ ਫੈਸਲਾ ਅੱਜ ਇੱਥੇ ਲਿਆ ਗਿਆ। ਇਹ ਉਸੇ ਮਾਡਲ ‘ਤੇ ਹੈ ਜੋ ਅਸੀਂ ਕਰਨਾਟਕ ‘ਚ ਲਾਗੂ ਕੀਤਾ ਹੈ।
ਦਿੱਲੀ ‘ਚ ਚੋਣਾਂ ਦਾ ਐਲਾਨ ਕਰਦੇ ਹੋਏ ਕਰਨਾਟਕ ਦੇ ਉਪ ਮੁੱਖ ਮੰਤਰੀ ਅਤੇ ਕਰਨਾਟਕ ਦੇ ਸੂਬਾ ਪ੍ਰਧਾਨ ਡੀ.ਕੇ.ਸ਼ਿਵਕੁਮਾਰ ਨੇ ਕਿਹਾ ਕਿ ਜਿਸ ਤਰ੍ਹਾਂ ਕਰਨਾਟਕ ‘ਚ ਸਰਕਾਰ ਬਣਦੇ ਹੀ ਬੀਬੀਆਂ ਨੂੰ ਵਿੱਤੀ ਸਹਾਇਤਾ ਦੇਣ ਦੀ ਯੋਜਨਾ ਸ਼ੁਰੂ ਹੋਈ, ਉਸੇ ਤਰ੍ਹਾਂ ਦਿੱਲੀ ‘ਚ ਵੀ ਪਹਿਲੀ ਬੈਠਕ ‘ਚ ਸਰਕਾਰ ਬਣਨ ਤੋਂ ਬਾਅਦ ਇਸ ਸਕੀਮ ਨੂੰ ਹਰੀ ਝੰਡੀ ਦੇ ਦਿੱਤੀ ਜਾਵੇਗੀ।
Read More: Delhi Assembly Elections 2025: ਦਿੱਲੀ ਵਿਧਾਨ ਸਭਾ ਚੋਣਾਂ ਲਈ ਅੰਤਿਮ ਵੋਟਰ ਸੂਚੀ ਜਾਰੀ