Hoshiarpur: ਪ੍ਰਿੰਸੀਪਲ ਨੇ ਮਾਸੂਮ ਬੱਚੀ ‘ਤੇ ਢਾ.ਹਿ.ਆ ਤ.ਸ਼ੱ.ਦ.ਦ, ਵੀਡੀਓ ਹੋ ਰਹੀ ਵਾਇਰਲ

5 ਜਨਵਰੀ 2025: ਜਿੱਥੇ ਬੱਚਿਆਂ ਨੂੰ ਸਹੀ ਮਾਰਗ ਦਿਖਾਉਣਾ ਮਾਪਿਆਂ ਦਾ ਫਰਜ਼ ਹੈ, ਉੱਥੇ ਹੀ ਬੱਚਿਆਂ ਨੂੰ ਸਹੀ ਦਿਸ਼ਾ ਦਿਖਾਉਣ ਵਿੱਚ ਪ੍ਰਿੰਸੀਪਲ (principal) ਦਾ ਵੀ ਅਹਿਮ ਰੋਲ ਹੁੰਦਾ ਹੈ, ਪਰ ਜਿੱਥੇ ਸਹੀ ਦਿਸ਼ਾ ਦਿਖਾਉਣ ਵਾਲਾ ਖੁਦ ਹੀ ਦਿਸ਼ਾ ਭੁੱਲ ਜਾਵੇ, ਉੱਥੇ ਕੌਣ ਦੋਸ਼ ਕਰਨ ਲਈ? ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ(Hoshiarpur) ਤੋਂ ਸਾਹਮਣੇ ਆਇਆ ਹੈ ਜਿੱਥੇ ਪ੍ਰਿੰਸੀਪਲ ਨੇ ਮਾਸੂਮ ਬੱਚੀ ‘ਤੇ ਇੰਨਾ ਤਸ਼ੱਦਦ ਕੀਤਾ ਕਿ ਦੇਖ ਹੈਰਾਨ ਰਹਿ ਗਏ। ਮਾਮਲਾ ਹੁਸ਼ਿਆਰਪੁਰ (Hoshiarpur)  ਦੇ ਪਿੰਡ ਬਜ਼ੁਰਗਾਂ ਦੇ ਪ੍ਰਾਈਵੇਟ (private school) ਸਕੂਲ ਦਾ ਹੈ, ਜਿੱਥੇ ਪ੍ਰਿੰਸੀਪਲ ਨੇ ਕਲਾਸ ਵਿੱਚ ਹੀ ਇੱਕ ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।

ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਪ੍ਰਿੰਸੀਪਲ ਨੇ ਮਾਸੂਮ ਬੱਚੇ ਨੂੰ ਪੜ੍ਹਾਉਂਦੇ ਸਮੇਂ ਇਕ ਤੋਂ ਬਾਅਦ ਇਕ ਥੱਪੜ ਮਾਰ ਦਿੱਤਾ। ਪ੍ਰਿੰਸੀਪਲ ਨੇ ਮਾਸੂਮ ਬੱਚੇ ਨੂੰ ਕਲਾਸ ਵਿੱਚ ਕਈ ਵਾਰ ਥੱਪੜ ਮਾਰਿਆ ਅਤੇ ਪ੍ਰਿੰਸੀਪਲ ਨੇ ਮਾਸੂਮ ਬੱਚੇ ਨੂੰ ਫੜ ਕੇ ਧੱਕਾ ਮਾਰਿਆ ਅਤੇ ਇਸ ਦੌਰਾਨ ਮਾਸੂਮ ਬੱਚਾ ਜ਼ਮੀਨ ’ਤੇ ਡਿੱਗ ਪਿਆ। ਪ੍ਰਿੰਸੀਪਲ ਦਾ ਅਜਿਹਾ ਵਤੀਰਾ ਦੇਖ ਕੇ ਮੇਰਾ ਦਿਲ ਕੰਬ ਗਿਆ ਅਤੇ ਮਨ ਪੂਰੀ ਤਰ੍ਹਾਂ ਡਰ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਸੂਚਨਾ ਮੰਗਲਵਾਰ ਨੂੰ ਨੋਡਲ ਅਫਸਰ ਨੂੰ ਭੇਜੀ ਜਾਵੇਗੀ ਅਤੇ ਪ੍ਰਿੰਸੀਪਲ (principal)  ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

ਪ੍ਰਿੰਸੀਪਲ ਦੀ ਇਸ ਹਰਕਤ ਦਾ ਮਾਸੂਮ ਬੱਚੇ ‘ਤੇ ਕੀ ਮਾਨਸਿਕ ਅਸਰ ਪਿਆ ਹੋਵੇਗਾ? ਇਸ ਸਬੰਧੀ ਸਕੂਲ ਦੀ ਪ੍ਰਿੰਸੀਪਲ ਸਵਾਲਾਂ ਦੇ ਘੇਰੇ ਵਿੱਚ ਘਿਰ ਗਈ ਹੈ। ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਪ੍ਰਿੰਸੀਪਲ ਨੇ ਇਸ ਕਾਰਵਾਈ ਲਈ ਮੁਆਫੀ ਮੰਗ ਲਈ ਹੈ। ਸਕੂਲੀ ਬੱਚਿਆਂ ਨਾਲ ਧੱਕੇਸ਼ਾਹੀ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਪਰ ਸਿੱਖਿਆ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਕਾਗਜ਼ਾਂ ‘ਤੇ ਹੀ ਰਹਿ ਗਈ ਹੈ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਵੱਲ ਵੀ ਉਂਗਲ ਉਠਾਈ ਜਾ ਰਹੀ ਹੈ ਕਿ ਜੇਕਰ ਸਿੱਖਿਆ ਵਿਭਾਗ ਨੇ ਸਮੇਂ ਸਿਰ ਠੋਸ ਕਦਮ ਚੁੱਕੇ ਹੁੰਦੇ ਤਾਂ ਅੱਜ ਅਜਿਹੇ ਮਾਮਲਿਆਂ ਨੂੰ ਠੱਲ੍ਹ ਪੈ ਸਕਦੀ ਸੀ।

read more: ਸਪੋਰਟਸ ਟੀਚਰ ਵਿਦਿਆਰਥਣਾਂ ਨੂੰ ਦਿਖਾਉਂਦਾ ਸੀ ਅਸ਼ਲੀਲ ਵੀਡੀਓ, ਅਧਿਆਪਕ ਨੂੰ ਲਿਆ ਹਿਰਾਸਤ

Scroll to Top