IND vs AUS: ਆਸਟ੍ਰੇਲੀਆ ਨੇ ਪੰਜਵਾਂ ਟੈਸਟ 6 ਵਿਕਟਾਂ ਨਾਲ ਜਿੱਤਿਆ

5 ਜਨਵਰੀ 2025: ਸਿਡਨੀ (Sydney)’ਚ ਖੇਡੇ ਗਏ ਬਾਰਡਰ-ਗਾਵਸਕਰ (Border-Gavaskar Trophy) ਟਰਾਫੀ ਦੇ ਪੰਜਵੇਂ ਅਤੇ ਆਖਰੀ ਟੈਸਟ (test match) ਮੈਚ ‘ਚ ਆਸਟ੍ਰੇਲੀਆ (Australia) ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਹਾਰ ਨਾਲ ਭਾਰਤ ਦਾ ਲਗਾਤਾਰ ਤੀਜੀ ਵਾਰ ਡਬਲਯੂਟੀਸੀ ਫਾਈਨਲ ਵਿੱਚ ਪਹੁੰਚਣ ਦਾ ਸੁਪਨਾ ਵੀ ਚਕਨਾਚੂਰ ਹੋ ਗਿਆ ਹੈ।

ਇਸ ਮੈਚ ‘ਚ ਭਾਰਤ ਨੇ ਕੰਗਾਰੂਆਂ ਨੂੰ 162 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਮੇਜ਼ਬਾਨ ਟੀਮ ਨੇ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਆਸਟਰੇਲੀਆ (Australia) ਲਈ ਟ੍ਰੈਵਿਸ ਹੈੱਡ 34 ਅਤੇ ਬੀਓ ਵੈਬਸਟਰ 39 ਦੌੜਾਂ ਬਣਾ ਕੇ ਨਾਬਾਦ ਪਰਤੇ। ਇਹ ਮੈਚ ਸਿਰਫ਼ ਤਿੰਨ ਦਿਨਾਂ ਵਿੱਚ ਹੀ ਖ਼ਤਮ ਹੋ ਗਿਆ। ਆਸਟਰੇਲੀਆ (Australia) ਨੇ ਪੰਜ ਮੈਚਾਂ ਦੀ ਟੈਸਟ ਸੀਰੀਜ਼ 3-1 ਨਾਲ ਜਿੱਤ ਲਈ ਹੈ। ਕੰਗਾਰੂ 10 ਸਾਲ ਬਾਅਦ ਬਾਰਡਰ-ਗਾਵਸਕਰ (Border-Gavaskar Trophy) ਟਰਾਫੀ ਜਿੱਤਣ ‘ਚ ਸਫਲ ਰਹੇ।

ਸਿਡਨੀ ਟੈਸਟ ਵਿੱਚ ਕੀ ਹੋਇਆ?
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਪਹਿਲੀ ਪਾਰੀ ‘ਚ 185 ਦੌੜਾਂ ਬਣਾਈਆਂ। ਜਵਾਬ ‘ਚ ਆਸਟ੍ਰੇਲੀਆ ਦੀ ਪਹਿਲੀ ਪਾਰੀ 181 ਦੌੜਾਂ ‘ਤੇ ਸਮਾਪਤ ਹੋ ਗਈ। ਟੀਮ ਇੰਡੀਆ ਨੂੰ ਦੂਜੀ ਪਾਰੀ ਵਿੱਚ ਚਾਰ ਦੌੜਾਂ ਦੀ ਬੜ੍ਹਤ ਹਾਸਲ ਸੀ। ਭਾਰਤ ਦੀ ਦੂਜੀ ਪਾਰੀ 157 ਦੌੜਾਂ ‘ਤੇ ਆਲ ਆਊਟ ਹੋ ਗਈ ਅਤੇ ਕੁੱਲ ਲੀਡ 161 ਦੌੜਾਂ ਹੋ ਗਈ। ਜਵਾਬ ‘ਚ ਆਸਟ੍ਰੇਲੀਆ ਨੇ ਸੈਮ ਕੋਂਸਟਾਸ (22), ਉਸਮਾਨ ਖਵਾਜਾ (41), ਮਾਰਨਸ ਲੈਬੁਸ਼ਗਨ (6) ਅਤੇ ਸਟੀਵ ਸਮਿਥ (4) ਦੇ ਵਿਕਟ ਗੁਆ ਦਿੱਤੇ। ਇਸ ਤੋਂ ਬਾਅਦ ਟ੍ਰੈਵਿਸ ਹੈੱਡ (34*) ਅਤੇ ਬੀਓ ਵੈਬਸਟਰ (39*) ਨੇ 46 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਆਸਟਰੇਲੀਆ (Australia)  ਨੂੰ ਜਿੱਤ ਦਿਵਾਈ। ਭਾਰਤ ਦੂਜੀ ਪਾਰੀ ਵਿੱਚ ਕਪਤਾਨ ਜਸਪ੍ਰੀਤ (jaspreet bumrah) ਬੁਮਰਾਹ ਦੇ ਬਿਨਾਂ ਸੀ। ਬੁਮਰਾਹ (bumrah) ਪਿੱਠ ਦੀ ਕਠੋਰਤਾ ਤੋਂ ਪੀੜਤ ਹੈ। ਉਨ੍ਹਾਂ ਦੀ ਜਗ੍ਹਾ ਵਿਰਾਟ (virat kohli) ਕੋਹਲੀ ਨੂੰ ਕਪਤਾਨੀ ਸੌਂਪੀ ਗਈ ਹੈ। ਭਾਰਤ ਲਈ ਪ੍ਰਸਿਧ ਕ੍ਰਿਸ਼ਨ ਨੇ ਤਿੰਨ ਵਿਕਟਾਂ ਲਈਆਂ, ਜਦਕਿ ਸਿਰਾਜ ਨੇ ਇਕ ਵਿਕਟ (vicket) ਹਾਸਲ ਕੀਤੀ।

read more: Sports: ਏਸ਼ੀਅਨ ਚੈਂਪੀਅਨਜ਼ ਟਰਾਫੀ ‘ਚ ਭਾਰਤ-ਪਾਕਿਸਤਾਨ ਮੈਚ: ਭਾਰਤ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ

Scroll to Top