ਐੱਸ.ਐੱਸ.ਐੱਫ ਦੀ ਮੁਸ਼ਤੈਦੀ ਨਾਲ ਕਈ ਲੋਕਾਂ ਨੂੰ ਮਿਲਿਆ ‘ਜੀਵਨ ਦਾਨ’
ਸੜਕ ਸੁਰੱਖਿਆ ਫੋਰਸ ਨਹੀਂ ਜਾਣ ਦੇਵੇਗੀ ਤੁਹਾਡੀ ਜਾਨ
ਹੁਣ ਤੱਕ ਦੀ ਸਭ ਤੋਂ ਵੱਧ ਕਾਰਗਰ ਸਾਬਿਤ ਹੋਈ ਸਕੀਮ
05 ਜਨਵਰੀ 2024: Sadak Suraksha Force (SSF): ਅਕਸਰ ਅਸੀਂ ਸੁਣਦੇ ਸੀ ਕਿ ਸੜਕ ਦੇ ਹਾਦਸਾ ਹੋ ਗਿਆ ਅਤੇ ਕਿਸੇ ਦੇ ਉੱਥੇ ਨਾ ਹੋਣ ਕਰਕੇ ਜਾਨ ਚਲੀ ਗਈ। ਪਰ ਹੁਣ ਅਜਿਹਾ ਨਹੀਂ ਹੋਵੇਗਾ, ਕਿਉਂਕਿ ਇਸ ਦਾ ਵੱਡਾ ਕਾਰਨ ਹੈ ਕਿ ਸੂਬੇ ਦੀ ਭਗਵੰਤ ਸਿੰਘ ਮਾਨ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਦਾ ਗਠਿਨ ਕੀਤਾ ਹੈ, ਇਹ ਫੋਰਸ ਨਿਰੋਲ ਸੜਕੀ ਹਾਦਸਿਆਂ ਦੌਰਾਨ ਜਖ਼ਮੀਆਂ ਨੂੰ ਫਸਟ ਏਡ ਦੇਣ ਅਤੇ ਉਨ੍ਹਾਂ ਨੂੰ ਸਮੇਂ ਸਿਰ ਹਸਪਤਾਲ ਪਹੁਚਾਉਣ ਲਈ ਬਣਾਈ ਗਈ ਹੈ।
ਅਜਿਹਾ ਕਦੇ ਨਹੀਂ ਹੋਵੇਗਾ, ਹੁਣ ਉਹ ਕਦੇ ਨਹੀਂ ਮੁੜੇਗਾ, ਬੱਚਿਆਂ ਦੇ ਸਿਰ ਤੋਂ ਢਲਦੀ ਸ਼ਾਮ ਸਾਇਆ ਸਦਾ ਲਈ ਉੱਠ ਗਿਆ, ਧੀ ਰਾਣੀ ਵਿਆਹੁਣ ਵਾਲੀ ਸੀ, ਘਰ ‘ਚ ਇੱਕੋ-ਇੱਕ ਕਮਾਉਣ ਵਾਲਾ ਦਰਦਨਾਕ ਸੜਕ ਹਾਦਸੇ ‘ਚ ਜਾਨ ਗੁਆ ਗਿਆ, ਉਸ ਦੇ ਸਿਰ ‘ਚੋਂ ਨਿਕਲਿਆ ਖੂਨ ਕਹਾਣੀ ਬਿਆਨ ਕਰਦਾ ਹੈ ਕਿ ਉਹ ਕਈ ਘੰਟੇ ਜਿੰਦਗੀ ਤੇ ਮੌਤ ਦੀ ਲੜਾਈ ਲੜਦਾ ਰਿਹਾ | ਸ਼ਾਇਦ ਕੋਈ ਫਰਿਸ਼ਤਾ ਬਣ ਕੇ ਪਹੁੰਚਦਾ, ਸ਼ਾਇਦ ਜਾਨ ਬਚ ਜਾਂਦੀ, ਇਹ ਸ਼ਾਇਦ ਸ਼ਬਦ ਕਿਸੇ ਦੀ ਜਿੰਦਗੀ ‘ਚ ਦੁਬਾਰਾ ਨਾ ਆਵੇ |
ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉੱਦਮ ਕੀਤਾ, ਸੜਕ ਸੁਰੱਖਿਆ ਫੋਰਸ ਤਿਆਰ ਕਰਕੇ | ਇਹ ਉਦਮ ਹਰ ਰੋਜ ਸੜਕ ਹਾਦਸਿਆਂ ਤੋਂ ਨਿਜਾਤ ਦਿਵਾਉਣ ਲਈ ਹੰਭਲਾ ਹੈ | ਸ਼ਾਇਦ ਹਾਲੇ ਬੜਾ ਕੁਝ ਕਰਨਾ ਬਾਕੀ ਹੈ, ਪਰ ਸ਼ੁਰੂਆਤ ਚੰਗੀ ਹੋਵੇ ਤਾਂ ਨਤੀਜਾ ਬੜਾ ਵਧੀਆ ਮਿਲਦਾ ਹੈ | ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸੜਕ ਸੁਰੱਖਿਆ ਫੋਰਸ ਹੁਣ ਤੱਕ ਇਨ੍ਹੇ ਲੋਕਾਂ ਦੀ ਬੇਸ਼ਕੀਮਤੀ ਜਾਨ ਬਚਾ ਚੁੱਕੀ ਹੈ।
ਕਿਵੇਂ ਕੰਮ ਕਰਦੀ ਹੈ ਸੜਕ ਸੁਰੱਖਿਆ ਫੋਰਸ ?
ਹਰ ਮਾਰਗ ‘ਤੇ ਹਰ 30 ਕਿਲੋਮੀਟਰ ਦੇ ਘੇਰੇ ‘ਚ ਹਾਇਟੈਕ ਗੱਡੀ ‘ਚ ਸੜਕ ਸੁਰੱਖਿਆ ਫੋਰਸ ਦੇ ਜਵਾਨ ਤਾਇਨਾਤ ਰਹਿੰਦੇ ਹਨ। ਕਿਸੇ ਵੀ ਹਾਦਸੇ ਦੀ ਜਾਣਕਾਰੀ 112 ਟੋਲ ਫ੍ਰੀ ‘ਤੇ ਮਿਲਦੀ ਹੈ ਤਾਂ ਕੰਟਰੋਲ ਰੂਮ ਸਰਗਰਮ ਹੋ ਜਾਂਦਾ ਹੈ | ਬਿਨਾਂ ਕਿਸੇ ਦੇਰੀ ਹਾਦਸੇ ਵਾਲੀ ਜਗ੍ਹਾ ‘ਤੇ ਪਹੁੰਚ ਜਾਂਦੀ ਹੈ ਫਰਿਸ਼ਤਾ ਰੂਪੀ ਟੀਮ ਯਾਨੀ ਕਿ ਸੜਕ ਸੁਰਖਿਆ ਫੋਰਸ ਦੇ ਜਵਾਨ.. |
ਟੀਮ ਦੀ ਕੋਸ਼ਿਸ਼ ਹੁੰਦੀ ਹੈ ਸਭ ਤੋਂ ਪਹਿਲਾਂ ਫਸਟ ਏਡ ਦੇਕੇ ਮੁੱਡਲਾ ਇਲਾਜ ਸ਼ੁਰੂ ਕੀਤਾ ਜਾਵੇ ਅਤੇ ਵਗ ਰਹੇ ਖੂਨ ਦੇ ਰਸਾਅ ਨੂੰ ਰੋਕਿਆ ਜਾਵੇ, ਫਿਰ ਮਰੀਜ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਜਾਵੇ |
ਖੁਸੀ ਹੈ ਅੱਜ ਸਾਡੀ ਇਸ ਕੋਸ਼ਿਸ਼ ਨੇ ਕਈ ਪਰਿਵਾਰ ਉੱਜੜਨ ਤੋ ਬਚਾਏ, ਕਈ ਬੱਚਿਆਂ ਦੇ ਸਿਰ ਤੋਂ ਬਾਪ ਦੇ ਸਾਏ ਨੂੰ ਸਦਾ ਲਈ ਉੱਠਣ ਤੋ ਬਚਾਇਆ, ਕਿੰਨੇ ਲੋਕਾਂ ਦੀ ਜਾਨ ਬਚੀ ਇਹ ਅੰਕੜੇ ਹਰ ਮਿੰਟ ਹਰ ਘੰਟੇ, ਹਰ ਦਿਨ, ਹਰ ਹਫ਼ਤੇ, ਹਰ ਮਹੀਨੇ ਬਦਲ ਰਹੇ ਹਨ, ਸੜਕ ਹਾਦਸਿਆਂ ‘ਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਘੱਟ ਰਹੀ ਹੈ, ਕੋਸ਼ਿਸ਼ ਹੈ ਕਿ ਛਿਪਦੇ ਦਿਨ ਕਿਸੇ ਦੀ ਜਾਨ ਨਾ ਜਾਵੇ ‘ਤੇ ਚੜ੍ਹਦੀ ਸਵੇਰ ਕੰਮ ਤੋਂ ਨਿਕਲਿਆ ਕਾਮਾ ਸਹੀ ਸਲਾਮਤ ਸ਼ਾਮ ਢਲਦੀ ਆਪਣੇ ਘਰ ਪਰਤੇ।
Read More: ਫਰਿਸ਼ਤੇ’ ਬਚਾਉਣਗੇ ਤੁਹਾਡੀ ਜਾਨ