ਸੀ.ਐੱਮ. ਦੀ ਯੋਗਸ਼ਾਲਾ’ ਤੰਦਰੁਸਤ ਪੰਜਾਬ ਬਣਾਉਣ ’ਚ ਸਹਾਈ
ਪੰਜਾਬ ਦੇ ਲੋਕਾਂ ਨੂੰ ਮਿਲ ਰਹੀਆਂ ਹਨ ਮੁਫ਼ਤ ਕਲਾਸਾਂ
ਲਾਭਪਾਤਰੀਆਂ ਲਈ ਟੋਲ ਫਰੀ ਨੰਬਰ ਤੇ ਵੈੱਬਸਾਈਟ ਉਪਲਬੱਧ
03 ਜਨਵਰੀ 2025: CM Di Yogashala ਸਾਲ 2022 ‘ਚ ਸੱਤਾ ਸੰਭਾਲਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਨੇ ਇਹ ਅਹਿਦ ਲਿਆ ਸੀ ਕਿ ਪੰਜਾਬ ਦੀ ਸਿੱਖਿਆ ਅਤੇ ਸਿਹਤ ਨੂੰ ਮਿਆਰੀ ਬਣਾਉਣ ਲਈ ਦਿਨ-ਰਾਤ ਕੰਮ ਕੀਤਾ ਜਾਵੇਗਾ | ਇਸ ਦੇ ਨਤੀਜੇ ਵਜੋਂ ਪੰਜਾਬ ਸਰਕਾਰ ਨੇ ਸਿਹਤਮੰਦ, ਗਤੀਸ਼ੀਲ, ਖ਼ੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਲਈ ‘ਸੀ.ਐਮ. ਦੀ ਯੋਗਸ਼ਾਲਾ’ ਦਾ ਪ੍ਰੋਗਰਾਮ ਲਿਆਂਦਾ |
ਇਸ ਪ੍ਰੋਗਰਾਮ ਨੇ ਪੰਜਾਬ ਦੇ ਲੋਕਾਂ ’ਚ ਇੱਕ ਨਵੀ ਉਮੀਦ ਜਗਾਈ ਤੇ ਪੰਜਾਬੀ ਜਿੱਥੇ ਇਸ ਪ੍ਰੋਗਰਾਮ ਦਾ ਖੁੱਲ੍ਹ ਕੇ ਸਵਾਗਤ ਕਰਦੇ ਨਜ਼ਰ ਆਏ, ਉੱਥੇ ਹੀ ਇਸ ਪ੍ਰੋਗਰਾਮ ਦਾ ਵਧ-ਚੜ੍ਹ ਕੇ ਹਿੱਸਾ ਵੀ ਬਣੇ | ਇਸ ਪ੍ਰੋਗਰਾਮ ਦੇ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਾਰੇ ਬਲਾਕਾਂ ਅਤੇ ਪਿੰਡਾਂ ‘ਚ ਵੱਧ ਤੋਂ ਵੱਧ ਲੋਕਾਂ ਨੂੰ ਯੋਗ ਦੇ ਨਾਲ ਜੋੜਿਆ ਜਾ ਰਿਹਾ ਹੈ, ਰੋਜ਼ਾਨਾ ਹੀ ਵੱਡੀ ਗਿਣਤੀ ‘ਚ ਲੋਕ ਇਨ੍ਹਾਂ ਯੋਗ ਕਲਾਸਾਂ ਦਾ ਲਾਭ ਲੈ ਰਹੇ ਹਨ |
ਇਸ ਪ੍ਰੋਗਰਾਮ ਦੇ ਸਾਰਥਕ ਨਤੀਜੇ ਲੈਣ ਲਈ ਪੰਜਾਬ ਸਰਕਾਰ ਨੇ ਸੂਬੇ ਭਰ ‘ਚ ਪ੍ਰਮਾਣਿਤ ਯੋਗ ਅਧਿਆਪਕਾਂ ਦੀਆਂ ਟੀਮਾਂ ਬਣਾਈਆਂ ਹਨ | ਯੋਗ ਅਧਿਆਪਕ ਸੋਸਾਇਟੀ ਅਤੇ ਮੁਹੱਲਿਆਂ ‘ਚ ਲੋਕਾਂ ਨੂੰ ਯੋਗ ਦੀ ਮੁਫ਼ਤ ਸਿੱਖਿਆ ਦੇ ਰਹੇ ਹਨ | ਇਸ ਪਹਿਲਕਦਮੀ ਦਾ ਉਦੇਸ਼ ਨਾਗਰਿਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣਾ, ਧਿਆਨ ਅਤੇ ਯੋਗ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ।
ਮਾਹਰ ਅਤੇ ਡਾਕਟਰ ਮੰਨਦੇ ਹਨ ਕਿ ਯੋਗ ਸਰੀਰਕ ਤੇ ਮਾਨਸਿਕ ਤੌਰ ‘ਤੇ ਸਿਹਤਮੰਦ ਬਣਾਉਣ ਦਾ ਇੱਕ ਪ੍ਰਾਚੀਨ ਅਤੇ ਵਧੀਆ ਸਾਧਨ ਹੈ | ਪੰਜਾਬ ਸਰਕਾਰ ਨੇ ਸੂਬੇ ਭਰ ‘ਚ ਮੁਫ਼ਤ ਯੋਗ ਸਿਖਲਾਈ ਲਈ ਟੋਲ ਫਰੀ ਨੰਬਰ 76694-00500 ਅਤੇ ਵੈੱਬਸਾਈਟ https://cmdiyogshala.punjab.gov.in ਵੀ ਜਾਰੀ ਕੀਤੀ, ਇਨ੍ਹਾਂ ‘ਤੇ ਸੰਪਰਕ ਕਰਕੇ ਪੰਜਾਬ ਵਾਸੀ ਮੁਫ਼ਤ ‘ਚ ਯੋਗ ਸਿਖਲਾਈ ਲੈ ਸਕਦੇ ਹਨ |
ਜੇਕਰ ਕਿਸੇ ਵਿਅਕਤੀ ਕੋਲ ਯੋਗਾ ਕਲਾਸ ਲਈ ਢੁੱਕਵਾਂ ਸਥਾਨ ਉਪਲਬੱਧ ਹੈ ਅਤੇ ਘੱਟ ਤੋਂ ਘੱਟ 25 ਜਣਿਆਂ ਦਾ ਸਮੂਹ ਹੈ, ਤਾਂ ਪੰਜਾਬ ਸਰਕਾਰ ਯੋਗ ਮਾਹਿਰਾਂ ਨੂੰ ਘਰ ਭੇਜੇਗੀ। ਇਹ ਮੁਫ਼ਤ ਯੋਗ ਯੋਗਸ਼ਾਲਾਵਾਂ ਪੰਜਾਬ ਦੇ ਲੋਕਾਂ ਨੂੰ ਮਾਨਸਿਕ ਤਣਾਅ ਤੋਂ ਬਚਾਉਣ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ। ਵਿਅਕਤੀ ਆਪਣੇ ਜੀਵਨ ‘ਚ ਯੋਗ ਦੇ ਆਸਣਾਂ ਰਾਹੀਂ ਜੀਵਨ ਸ਼ੈਲੀ ‘ਚ ਕੁੱਝ ਜ਼ਰੂਰੀ ਤਬਦੀਲੀਆਂ ਲਿਆ ਸਕਦਾ ਹੈ |
‘ਸੀ.ਐਮ. ਦੀ ਯੋਗਸ਼ਾਲਾ’ ਪ੍ਰੋਗਰਾਮ ਤਹਿਤ ਪੰਜਾਬ ਸਰਕਾਰ ਵੱਲੋਂ ਯੋਗ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਰਿਹਾ ਹੈ ਅਤੇ ਇਸ ਉਪਰਾਲੇ ਨੂੰ ਸੂਬੇ ਭਰ ‘ਚ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ|
Read More: 118 ਅਤਿ-ਆਧੁਨਿਕ ‘ਸਕੂਲ ਆਫ਼ ਐਮੀਨੈਂਸ’ ਬਦਲੇ ਰਹੇ ਨੇ ਸਕੂਲੀ ਬੱਚਿਆਂ ਦੀ ਤਕਦੀਰ