3 ਜਨਵਰੀ 2025: ਉੱਤਰ (Uttar Pradesh) ਪ੍ਰਦੇਸ਼ ਦੇ ਆਗਰਾ ਵਿੱਚ ਨਕਲੀ ਘਿਓ (Fake ghee) ਬਣਾਉਣ ਵਾਲੀਆਂ ਤਿੰਨ (Three factories) ਫੈਕਟਰੀਆਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਪਤੰਜਲੀ, (Patanjali, Amul and Paras. Urea, palm oil and other hazardous) ਅਮੂਲ ਅਤੇ ਪਾਰਸ ਵਰਗੇ 18 ਵੱਡੇ ਬ੍ਰਾਂਡਾਂ ਦੇ ਨਾਂ ‘ਤੇ ਉੱਤਰੀ ਭਾਰਤ ਦੇ ਵੱਖ-ਵੱਖ ਸੂਬਿਆਂ ‘ਚ ਨਕਲੀ ਘਿਓ ਤਿਆਰ ਕਰਕੇ ਸਪਲਾਈ ਕੀਤਾ ਜਾ ਰਿਹਾ ਸੀ। ਨਕਲੀ ਘਿਓ ਬਣਾਉਣ ਵਿਚ ਯੂਰੀਆ, ਪਾਮ ਆਇਲ ਅਤੇ ਹੋਰ ਖਤਰਨਾਕ ਰਸਾਇਣਾਂ ਦੀ ਵਰਤੋਂ ਕੀਤੀ ਜਾ ਰਹੀ ਸੀ।
2 ਜਨਵਰੀ ਨੂੰ ਪੁਲਿਸ ਨੇ ਤਾਜਗੰਜ ਥਾਣਾ ਖੇਤਰ ‘ਚ ਤਿੰਨ ਗੈਰ-ਕਾਨੂੰਨੀ ਫੈਕਟਰੀਆਂ ‘ਤੇ ਛਾਪੇਮਾਰੀ (raid) ਕੀਤੀ ਸੀ। ਇਹ ਫੈਕਟਰੀਆਂ ‘ਸ਼ਿਆਮ ਐਗਰੋ’ ਦੇ ਨਾਂ ‘ਤੇ ਰਜਿਸਟਰਡ ਸਨ ਅਤੇ ਇਨ੍ਹਾਂ ਦਾ ਮਾਲਕ ਗਵਾਲੀਅਰ ਦਾ ਨੀਰਜ ਅਗਰਵਾਲ ਦੱਸਿਆ ਜਾਂਦਾ ਹੈ। ਪਹਿਲੀ ਫੈਕਟਰੀ ਵਿੱਚ ਨਕਲੀ ਘਿਓ ਬਣਾਇਆ ਗਿਆ, ਦੂਜੀ ਵਿੱਚ ਕੱਚਾ ਮਾਲ ਰੱਖਿਆ ਗਿਆ ਅਤੇ ਤੀਜੀ ਫੈਕਟਰੀ ਵਿੱਚ ਤਿਆਰ ਘਿਓ ਦਾ ਸਟਾਕ ਰੱਖਿਆ ਗਿਆ।
ਛਾਪੇਮਾਰੀ ਦੌਰਾਨ ਕਰੀਬ 2500 ਕਿਲੋ ਕੱਚਾ ਮਾਲ, ਨਕਲੀ ਘਿਓ, 18 ਵੱਡੇ ਬ੍ਰਾਂਡਾਂ ਦੇ ਸਟਿੱਕਰ ਅਤੇ ਪੈਕੇਜਿੰਗ ਸਮੱਗਰੀ ਜ਼ਬਤ ਕੀਤੀ ਗਈ। ਪੁਲੀਸ ਨੇ ਫੈਕਟਰੀ ਵਿੱਚ ਕੰਮ ਕਰਦੇ ਚਾਰ ਮਜ਼ਦੂਰਾਂ ਅਤੇ ਇੱਕ ਮੈਨੇਜਰ ਨੂੰ ਹਿਰਾਸਤ ਵਿੱਚ ਲਿਆ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਤਿਆਰ ਨਕਲੀ ((Fake ghee) ) ਘਿਓ ਨੂੰ ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਆਦਿ ਰਾਜਾਂ ਵਿੱਚ ਭੇਜਿਆ ਜਾ ਰਿਹਾ ਸੀ।
ਡੀਸੀਪੀ ਨਗਰ ਸੂਰਜ ਕੁਮਾਰ ਰਾਏ ਨੇ ਦੱਸਿਆ ਕਿ ਵੀਰਵਾਰ ਨੂੰ ਇੱਕ ਟਰੱਕ ਰਾਹੀਂ 50 ਟੀਨ ਨਕਲੀ ਘਿਓ ਮੇਰਠ ਭੇਜਿਆ ਗਿਆ ਸੀ। ਪੁਲਿਸ ਟਰੱਕ ਦਾ ਪਤਾ ਲਗਾਉਣ ਵਿੱਚ ਜੁਟੀ ਹੈ। ਨਕਲੀ ਘਿਓ ਦੇ ਸੈਂਪਲ ਗੁਣਵੱਤਾ ਜਾਂਚ ਲਈ ਖੁਰਾਕ ਵਿਭਾਗ ਨੂੰ ਭੇਜੇ ਗਏ ਹਨ।
read more: Uttar Pradesh: ਪੰਜਾਬ ‘ਚ ਬ.ਲਾ.ਸ.ਟ, UP ‘ਚ ਐ.ਨ.ਕਾ.ਊਂ.ਟ.ਰ