ਚੰਡੀਗੜ੍ਹ 02 ਜਨਵਰੀ 2025: ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ (Shivraj Singh Chauhan) ਨੇ ਕਿਸਾਨਾਂ ਦੇ ਮੁੱਦੇ ‘ਤੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ (CM Atishi) ਨੂੰ ਚਿੱਠੀ ਲਿਖੀ ਹੈ। ਹੁਣ ਮੁੱਖ ਮੰਤਰੀ ਆਤਿਸ਼ੀ ਨੇ ਇਸ ਚਿੱਠੀ ਦਾ ਜਵਾਬ ਦਿੱਤਾ ਹੈ। ਇਸ ਚਿੱਠੀ ਦੇ ਜਵਾਬ ‘ਚ ਪ੍ਰਧਾਨ ਮੰਤਰੀ ਮੋਦੀ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਮੁੱਖ ਮੰਤਰੀ ਆਤਿਸ਼ੀ (CM Atishi) ਨੇ ਚਿੱਠੀ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ ਭਾਜਪਾ ਦਾ ਕਿਸਾਨਾਂ ਬਾਰੇ ਗੱਲ ਕਰਨਾ ਉਸ ਤਰ੍ਹਾਂ ਹੈ, ਜਿਵੇਂ ਦਾਊਦ ਅਹਿੰਸਾ ‘ਤੇ ਉਪਦੇਸ਼ ਦੇ ਰਿਹਾ ਹੋਵੇ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਹਾਲਤ ਜਿੰਨੀ ਹੀ ਮਾੜੀ ਭਾਜਪਾ ਵੇਲੇ ਹੋਈ ਹੈ, ਇੰਨਾ ਕਦੇ ਨਹੀਂ ਹੋਇਆ।
ਆਤਿਸ਼ੀ ਨੇ ਕਿਹਾ ਕਿ ਪੰਜਾਬ ‘ਚ ਕਿਸਾਨ ਮਰਨ ਵਰਤ ’ਤੇ ਹਨ। ਪ੍ਰਧਾਨ ਮੰਤੀ ਮੋਦੀ ਨੂੰ ਉਨ੍ਹਾਂ ਨਾਲ ਗੱਲ ਕਰਨ ਲਈ ਕਹਿਣਾ ਚਾਹੀਦਾ ਹੈ। ਕਿਸਾਨਾਂ ਨਾਲ ਰਾਜਨੀਤੀ ਕਰਨੀ ਬੰਦ ਕਰਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਜ ਦੌਰਾਨ ਕਿਸਾਨਾਂ ‘ਤੇ ਗੋਲੀਆਂ ਅਤੇ ਲਾਠੀਆਂ ਚਲਾਈਆਂ ਗਈਆਂ ਹਨ।
ਜਿਕਰਯੋਗ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ (Shivraj Singh Chauhan) ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਸੀ। ਉਨ੍ਹਾਂ ਦਿੱਲੀ ਦੇ ਕਿਸਾਨਾਂ ਦੀ ਹਾਲਤ ‘ਤੇ ਦੁੱਖ ਅਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਮੈਂ ਬੜੇ ਦੁੱਖ ਨਾਲ ਲਿਖ ਰਿਹਾ ਹਾਂ। ਤੁਸੀਂ ਦਿੱਲੀ ਦੇ ਕਿਸਾਨਾਂ ਦੇ ਹਿੱਤ ‘ਚ ਕਦੇ ਵੀ ਯੋਗ ਫੈਸਲੇ ਨਹੀਂ ਲਏ। ਤੁਹਾਡੀ ਸਰਕਾਰ ਨੇ ਕੇਂਦਰ ਸਰਕਾਰ ਦੀਆਂ ਕਿਸਾਨ ਹਿਤੈਸ਼ੀ ਸਕੀਮਾਂ ਨੂੰ ਦਿੱਲੀ ‘ਚ ਲਾਗੂ ਕਰਨ ਤੋਂ ਵੀ ਰੋਕ ਦਿੱਤਾ। ਤੁਹਾਡੀ ਸਰਕਾਰ ਨੂੰ ਕਿਸਾਨਾਂ ਨਾਲ ਕੋਈ ਹਮਦਰਦੀ ਨਹੀਂ ਹੈ। ਅੱਜ ਦਿੱਲੀ ਦੇ ਕਿਸਾਨ ਚਿੰਤਤ ਹਨ।
Read More: CTET Answer Key 2024: ਕਿਵੇਂ ਡਾਊਨਲੋਡ ਕਰੀਏ CTET ਪ੍ਰੀਖਿਆ ਦੀ ਅਨਸਰ-ਕੀ ? ਜਾਣੋ ਸਟੈਪ