ਚੰਡੀਗੜ੍ਹ, 01 ਜਨਵਰੀ 2025: PSEB Exam Date Sheet 2025: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 10ਵੀਂ ਅਤੇ 12ਵੀਂ ਜਮਾਤ ਦੀਆਂ ਵੋਕੇਸ਼ਨਲ ਅਤੇ NSQF ਵਿਸ਼ਿਆਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਇਹ ਪ੍ਰੀਖਿਆਵਾਂ 27 ਜਨਵਰੀ 2025 ਤੋਂ 4 ਫਰਵਰੀ 2025 ਤੱਕ ਕਰਵਾਈਆਂ ਜਾਣਗੀਆਂ। ਸਿੱਖਿਆ ਬੋਰਡ ਨੇ ਪ੍ਰੀਖਿਆਵਾਂ ਸਬੰਧੀ ਸੂਚਨਾ ਸਕੂਲਾਂ ਨੂੰ ਭੇਜ ਦਿੱਤੀ ਹੈ।
ਸਿੱਖਿਆ ਬੋਰਡ ਨੇ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਡੇਟਸ਼ੀਟ ਨੋਟ ਕਰਵਾਉਣ ਲਈ ਕਿਹਾ ਹੈ। ਪ੍ਰੀਖਿਆਵਾਂ ਦੀ ਡੇਟਸ਼ੀਟ ਨਾਲ ਸਬੰਧਤ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਈਮੇਲ srsecconduct.pseb@punjab.gov.in ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜਾਣਕਾਰੀ ਮੁਤਾਬਕ 10ਵੀਂ ਅਤੇ 12ਵੀਂ ਜਮਾਤ ਲਈ PSEB ਦੀ ਪ੍ਰੀਖਿਆ ‘ਚ ਪੰਜਾਬ ਭਰ ਦੇ ਕਰੀਬ ਸੱਤ ਲੱਖ ਵਿਦਿਆਰਥੀ ਬੈਠਣਗੇ। ਪ੍ਰੀਖਿਆ ਲਈ ਪ੍ਰਸ਼ਨ ਪੱਤਰ ਬੈਂਕਾਂ ਰਾਹੀਂ ਸਕੂਲਾਂ ਨੂੰ ਭੇਜੇ ਜਾਣਗੇ। ਇਸ ਤੋਂ ਇਲਾਵਾ ਪ੍ਰੀਖਿਆ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣਗੇ।
Read More: Holiday In Punjab: ਪੰਜਾਬ ਦੇ ਇਸ ਜ਼ਿਲ੍ਹੇ ‘ਚ ਕੱਲ੍ਹ ਛੁੱਟੀ ਦਾ ਐਲਾਨ, ਜਾਣੋ ਕਾਰਨ