Manipur

ਮਣੀਪੁਰ ਦੇ CM ਐਨ. ਬੀਰੇਨ ਸਿੰਘ ਵੱਲੋਂ ਮੁਆਫ਼ੀ ਮੰਗਣ ‘ਤੇ ਕਾਂਗਰਸ ਨੇ PM ਮੋਦੀ ‘ਤੇ ਸਾਧਿਆ ਨਿਸ਼ਾਨਾ

ਚੰਡੀਗੜ੍ਹ, 31 ਦਸੰਬਰ 2024: ਮਣੀਪੁਰ (Manipur) ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਵੱਲੋਂ ਮਣੀਪੁਰ ‘ਚ ਜਾਤੀ ਟਕਰਾਅ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਦੀ ਮੁਆਫ਼ੀ ਤੋਂ ਬਾਅਦ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਦੇ ਆਗੂ ਜੈਰਾਮ ਰਮੇਸ਼ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਅਤੇ ਦੁਨੀਆ ਦੀ ਯਾਤਰਾ ਕਰਦੇ ਰਹਿੰਦੇ ਹਨ, ਪਰ ਉਹ ਮਣੀਪੁਰ ਜਾ ਕੇ ਮੁਆਫੀ ਕਿਉਂ ਨਹੀਂ ਮੰਗ ਸਕਦੇ।

ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਰਾਹੀਂ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਮਣੀਪੁਰ ਦੇ ਲੋਕਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਜਾਣਬੁੱਝ ਕੇ ਮਣੀਪੁਰ ਦਾ ਦੌਰਾ ਮੁਲਤਵੀ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਮਣੀਪੁਰ ਜਾ ਕੇ ਇਹ (ਮੁਆਫੀ) ਕਿਉਂ ਨਹੀਂ ਕਹਿ ਸਕਦੇ? ਉਨ੍ਹਾਂ ਨੇ ਜਾਣਬੁੱਝ ਕੇ 4 ਮਈ 2023 ਤੋਂ ਸੂਬੇ ਦਾ ਦੌਰਾ ਕਰਨ ਤੋਂ ਬਚ ਰਹੇ ਹਨ।

ਸੀਐਮ ਬੀਰੇਨ ਸਿੰਘ ਦਾ ਬਿਆਨ

ਜੈਰਾਮ ਰਮੇਸ਼ ਨੇ ਇਹ ਬਿਆਨ ਮਣੀਪੁਰ (Manipur) ‘ਚ ਚੱਲ ਰਹੀ ਜਾਤੀ ਹਿੰਸਾ ਲਈ ਸੀਐਮ ਬੀਰੇਨ ਸਿੰਘ ਵੱਲੋਂ ਮੁਆਫ਼ੀ ਮੰਗਣ ਤੋਂ ਬਾਅਦ ਦਿੱਤਾ ਹੈ। ਮਣੀਪੁਰ ‘ਚ ਪਿਛਲੇ ਸਾਲ ਮਈ ਤੋਂ ਜਾਤੀ ਹਿੰਸਾ ਚੱਲ ਰਹੀ ਹੈ, ਜਿਸ ‘ਚ ਹੁਣ ਤੱਕ 200 ਤੋਂ ਵੱਧ ਜਣੇ ਮਾਰੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ।

ਬੀਰੇਨ ਸਿੰਘ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ ਇਹ ਸਾਰਾ ਸਾਲ ਬਹੁਤ ਮਾੜਾ ਰਿਹਾ। ਪਿਛਲੇ ਸਾਲ 3 ਮਈ ਤੋਂ ਲੈ ਕੇ ਅੱਜ ਤੱਕ ਜੋ ਵੀ ਹੋਇਆ ਉਨ੍ਹਾਂ ਲਈ ਮੈਂ ਸੂਬੇ ਦੇ ਲੋਕਾਂ ਤੋਂ ਮੁਆਫੀ ਮੰਗਦਾ ਹਾਂ। ਕਈ ਲੋਕਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ। ਬਹੁਤ ਸਾਰੇ ਲੋਕ ਆਪਣੇ ਘਰ ਛੱਡ ਕੇ ਚਲੇ ਗਏ, ਮੈਂ ਇਸ ਤੋਂ ਦੁਖੀ ਹਾਂ। ਪਿਛਲੇ ਤਿੰਨ-ਚਾਰ ਮਹੀਨਿਆਂ ‘ਚ ਸ਼ਾਂਤੀਪੂਰਨ ਸਥਿਤੀ ਨੂੰ ਦੇਖਦੇ ਹੋਏ, ਮੈਨੂੰ ਉਮੀਦ ਹੈ ਕਿ 2025 ‘ਚ ਸੂਬਾ ‘ਚ ਸਥਿਤੀ ਆਮ ਵਾਂਗ ਹੋ ਜਾਵੇਗੀ।

Read More: New Year 2025: ਸਭ ਤੋਂ ਪਹਿਲਾਂ ਤੇ ਅਖ਼ੀਰ ‘ਚ ਕਿਹੜਾ ਦੇਸ਼ ਮਨਾਉਂਦਾ ਹੈ ਨਵਾਂ ਸਾਲ ?

Scroll to Top