ਚਾਰ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਔਰਤਾਂ ਨੂੰ ਦਿੱਤੇ ਜਾਣਗੇ ਲੱਖਾਂ ਰੁਪਏ, ਜਾਣੋ ਵੇਰਵਾ

28 ਦਸੰਬਰ 2024: ਰੂਸ (Russia) ਵਿੱਚ ਆਬਾਦੀ ਅਤੇ ਜਨਮ ਦਰ ਵਿੱਚ ਗਿਰਾਵਟ ਨੇ ਅਧਿਕਾਰੀਆਂ ਲਈ ਇੱਕ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਜਿੱਥੇ ਇੱਕ ਪਾਸੇ ਰੂਸ ਅਤੇ (Russia and Ukraine) ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੇ ਕਈ ਹੋਰ ਸਮੱਸਿਆਵਾਂ ਪੈਦਾ ਕੀਤੀਆਂ ਹਨ, ਉੱਥੇ ਹੀ ਦੂਜੇ ਪਾਸੇ ਇਹ ਦੇਸ਼ ਦੀ ਆਬਾਦੀ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਯੁੱਧ ਦੇ ਨਤੀਜੇ ਵਜੋਂ ਸੈਨਿਕਾਂ ਦੀ ਮੌਤ, ਇੱਕ ਸ਼ਰਨਾਰਥੀ ਸੰਕਟ, ਅਤੇ ਜੀਵਨ ਦੇ ਹੋਰ ਖੇਤਰਾਂ ਵਿੱਚ ਨੁਕਸਾਨ ਹੋਇਆ ਹੈ, ਜਿਸ ਨਾਲ ਰੂਸ (Russia)ਦੀ ਆਬਾਦੀ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ।

ਇਸ ਗੰਭੀਰ ਸਥਿਤੀ ਨਾਲ ਨਜਿੱਠਣ ਲਈ, ਰੂਸ ਦੇ ਨਿਜ਼ਨੀ ਨੋਵਗੋਰੋਡ (Nizhny Novgorod) ਓਬਲਾਸਟ ਦੇ ਗਵਰਨਰ ਗਲੇਬ ਨਿਕਿਤਿਨ ਨੇ ਔਰਤਾਂ ਨੂੰ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਐਲਾਨ ਕੀਤਾ ਹੈ। ਇਸ ਤਹਿਤ ਚਾਰ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਔਰਤਾਂ ਨੂੰ 10 ਲੱਖ ਰੂਬਲ (ਭਾਰਤੀ ਕਰੰਸੀ ਮੁਤਾਬਿਕ ਲਗਭਗ 8 ਲੱਖ ਰੁਪਏ ਤੋਂ ਵੱਧ ) ਦਿੱਤੇ ਜਾਣਗੇ। ਇਹ ਕਦਮ ਰੂਸ ਦੀ ਡਿੱਗਦੀ ਜਨਮ ਦਰ ਅਤੇ ਆਬਾਦੀ ਵਿੱਚ ਗਿਰਾਵਟ ਨੂੰ ਸੁਧਾਰਨ ਲਈ ਚੁੱਕਿਆ ਗਿਆ ਹੈ।

ਰਾਜਪਾਲ ਦੇ ਅਨੁਸਾਰ, ਪਹਿਲੇ ਅਤੇ ਦੂਜੇ ਬੱਚਿਆਂ ਲਈ ਭੁਗਤਾਨ ਸੰਘੀ ਫੰਡਾਂ ਤੋਂ ਕੀਤਾ ਜਾਵੇਗਾ, ਜਦੋਂ ਕਿ ਤੀਜੇ ਅਤੇ ਚੌਥੇ ਬੱਚਿਆਂ ਲਈ ਭੁਗਤਾਨ ਖੇਤਰੀ ਫੰਡਾਂ ਤੋਂ ਕੀਤਾ ਜਾਵੇਗਾ। ਹਾਲਾਂਕਿ ਇਸ ਸਕੀਮ ਦੇ ਨਿਯਮ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹਨ ਅਤੇ ਇਸ ਦੇ ਵੇਰਵਿਆਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਰੂਸ ਦੀ ਆਬਾਦੀ ਨੂੰ ਸੰਤੁਲਿਤ ਰੱਖਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ, ਕਿਉਂਕਿ ਇਸ ਸਮੇਂ ਰੂਸ ਦੀ ਜਨਮ ਦਰ ਪ੍ਰਤੀ ਔਰਤ 1.5 ਬੱਚੇ ਹੈ, ਜਦੋਂ ਕਿ ਆਬਾਦੀ ਨੂੰ ਬਣਾਈ ਰੱਖਣ ਲਈ ਇਹ ਗਿਣਤੀ 2.1 ਬੱਚੇ ਪ੍ਰਤੀ ਔਰਤ ਹੋਣੀ ਚਾਹੀਦੀ ਹੈ।

ਰੂਸ ਦੀ ਜਨਮ ਦਰ ਵਿੱਚ ਗਿਰਾਵਟ ਦੇ ਕਾਰਨ
ਰੂਸ ਵਿੱਚ ਜਨਮ ਦਰ ਵਿੱਚ ਗਿਰਾਵਟ ਦਾ ਮੁੱਖ ਕਾਰਨ ਦੇਸ਼ ਵਿੱਚ ਚੱਲ ਰਹੀ ਜੰਗ ਨੂੰ ਮੰਨਿਆ ਜਾਂਦਾ ਹੈ। ਯੂਕਰੇਨ ਨਾਲ ਜੰਗ ਕਾਰਨ ਨੌਜਵਾਨਾਂ ਦੀ ਮੌਤ ਅਤੇ ਰੂਸ ਵਿੱਚ ਸੈਨਿਕਾਂ ਦੀ ਘਾਟ ਨੇ ਦੇਸ਼ ਦੀ ਆਬਾਦੀ ਨੂੰ ਪ੍ਰਭਾਵਿਤ ਕੀਤਾ ਹੈ। ਇਸ ਤੋਂ ਇਲਾਵਾ ਆਰਥਿਕ ਸੰਕਟ ਅਤੇ ਜੀਵਨ ਪੱਧਰ ਵਿੱਚ ਗਿਰਾਵਟ ਨੇ ਵੀ ਲੋਕਾਂ ਨੂੰ ਪਰਿਵਾਰ ਪਾਲਣ ਤੋਂ ਝਿਜਕਣ ਲਈ ਮਜਬੂਰ ਕੀਤਾ ਹੈ। ਸਤੰਬਰ 2023 ਵਿੱਚ, ਰੂਸ ਦੀ ਜਨਮ ਦਰ 25 ਸਾਲਾਂ ਵਿੱਚ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ।

read more: Russia News: ਰੂਸ ਦੇ ਕਜ਼ਾਨ ਸ਼ਹਿਰ ‘ਚ ਇਮਾਰਤ ‘ਤੇ ਵੱਡਾ ਡਰੋਨ ਹ.ਮ.ਲਾ

 

Scroll to Top