ਰਿਪੋਰਟਰ ਦੀਪਕ ਸੂਦ, 28 ਦਸੰਬਰ 2024: ਫਤਹਿਗੜ੍ਹ (Fatehgarh Sahib) ਸਾਹਿਬ ਵਿਖੇ ਚੱਲ ਰਹੇ ਸ਼ਹੀਦੀ ਜੋੜ-ਮੇਲ ਵਿੱਚ ਸ਼ਾਮਲ ਹੋਣ ਲਈ ਹਰਿਆਣਾ (haryana) ਦੇ ਜੀਂਦ ਤੋਂ ਆ ਰਹੀ ਇੱਕ ਲੜਕੀ ਅਤੇ ਉਸਦੀ ਤਾਈ ਨੂੰ ਸਰਹਿੰਦ ਰੇਲਵੇ (railway station) ਸਟੇਸ਼ਨ ’ਤੇ ਰੇਲਗੱਡੀ (railgaddi) ਨੇ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ‘ਚ ਬੱਚੀ ਦੀ ਮੌਤ ਹੋ ਗਈ ਜਦਕਿ ਉਸ ਦੀ ਤਾਈ ਉਸ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਗੰਭੀਰ ਜ਼ਖਮੀ ਹੋ ਗਈ। ਮ੍ਰਿਤਕਾ ਦੀ ਪਛਾਣ ਪ੍ਰੀਤੀ ਕੌਰ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਲੜਕੀ ਪ੍ਰੀਤੀ ਕੌਰ ਅਚਾਨਕ ਟਰੇਨ (train) ਦੀ ਲਪੇਟ ‘ਚ ਆ ਗਈ ਅਤੇ ਉਸ ਨੂੰ ਬਚਾਉਂਦੇ ਹੋਏ ਉਸ ਦੀ ਤਾਈ ਰਜਨੀ ਕੌਰ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਜੀ.ਆਰ.ਪੀ ਥਾਣਾ ਸਰਹਿੰਦ ਦੇ ਜਾਂਚ ਅਧਿਕਾਰੀ ਏ.ਐਸ.ਆਈ. ਕਾਬਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
read more: Fatehgarh Sahib: ਸ੍ਰੀ ਫਤਿਹਗੜ੍ਹ ਸਾਹਿਬ ਆਉਣ ਵਾਲੀ ਸੰਗਤ ਲਈ ਅਹਿਮ ਜਾਣਕਾਰੀ,ਜਾਣੋ