ਚੰਡੀਗੜ੍ਹ, 28 ਦਸੰਬਰ 2024: IND vs AUS Test: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੈਲਬੌਰਨ ‘ਚ ਟੈਸਟ ਦਾ ਅੱਜ ਤੀਜਾ ਦਿਨ ਹੈ। ਨਿਤੀਸ਼ ਰੈੱਡੀ (Nitish Reddy) ਨੇ ਮੈਲਬੌਰਨ ‘ਚ ਚੱਲ ਰਹੇ ਬਾਕਸਿੰਗ ਡੇ ਟੈਸਟ ‘ਚ ਸੈਂਕੜਾ ਜੜਿਆ ਹੈ। ਨਿਤੀਸ਼ ਰੈੱਡੀ ਨੇ 171 ਗੇਂਦਾਂ ‘ਚ ਬੋਲੈਂਡ ‘ਤੇ ਚੌਕਾ ਲਗਾ ਕੇ ਸੈਂਕੜਾ ਜੜਿਆ ਹੈ । ਇਹ ਨਿਤੀਸ਼ ਦੇ ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਸੈਂਕੜਾ ਹੈ।
ਨਿਤੀਸ਼ (Nitish Reddy) ਨੇ ਟੈਸਟ ‘ਚ ਪਹਿਲੀ ਵਾਰ 50 ਤੋਂ ਵੱਧ ਦੌੜਾਂ ਬਣਾਈਆਂ ਅਤੇ ਉਸ ਪਾਰੀ ਨੂੰ ਸੈਂਕੜੇ ‘ਚ ਬਦਲ ਦਿੱਤਾ। ਇਸ ਨਾਲ ਨਿਤੀਸ਼ ਆਸਟ੍ਰੇਲੀਆ ‘ਚ ਟੈਸਟ ‘ਚ ਸੈਂਕੜਾ ਲਗਾਉਣ ਵਾਲੇ ਤੀਜੇ ਸਭ ਤੋਂ ਨੌਜਵਾਨ ਭਾਰਤੀ ਬਣ ਗਏ ਹਨ। ਸਿਰਫ਼ ਸਚਿਨ ਤੇਂਦੁਲਕਰ ਅਤੇ ਰਿਸ਼ਭ ਪੰਤ ਹੀ ਉਸ ਤੋਂ ਅੱਗੇ ਹਨ। ਨਿਤੀਸ਼ ਲਈ ਇਹ ਸੈਂਕੜਾ ਇਸ ਲਈ ਵੀ ਖਾਸ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਮੁਤਿਆਲਾ ਰੈੱਡੀ ਦਰਸ਼ਕ ਗੈਲਰੀ ‘ਚ ਮੌਜੂਦ ਹਨ ਅਤੇ ਇਹ ਮੈਚ ਦੇਖ ਰਹੇ ਹਨ। ਪਿਤਾ ਦੇ ਸਾਹਮਣੇ ਸੈਂਕੜਾ ਜੜਨ ਤੋਂ ਬਾਅਦ ਨਿਤੀਸ਼ ਵੀ ਭਾਵੁਕ ਹੋ ਗਏ।
ਦੋਵਾਂ ਟੀਮਾਂ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਇਹ ਚੌਥਾ ਟੈਸਟ ਹੈ, ਫਿਲਹਾਲ ਸੀਰੀਜ਼ 1-1 ਨਾਲ ਬਰਾਬਰ ਹੈ। ਅਗਲੇ ਦੋ ਟੈਸਟ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪਹੁੰਚਣ ਲਈ ਅਹਿਮ ਹਨ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸ਼ੁੱਕਰਵਾਰ ਨੂੰ ਦੂਜੇ ਦਿਨ ਆਸਟਰੇਲੀਆ ਨੇ ਆਪਣੀ ਪਹਿਲੀ ਪਾਰੀ ‘ਚ 474 ਦੌੜਾਂ ਬਣਾਈਆਂ ਸਨ। ਜਵਾਬ ‘ਚ ਭਾਰਤ ਦੀ ਪਹਿਲੀ ਪਾਰੀ ਜਾਰੀ ਹੈ।
ਇਸਦੇ ਨਾਲ ਹੀ ਵਾਸ਼ਿੰਗਟਨ ਸੁੰਦਰ ਨੇ ਆਪਣੇ ਟੈਸਟ ਕਰੀਅਰ ਦਾ ਚੌਥਾ ਅਰਧ ਸੈਂਕੜਾ ਲਗਾਇਆ। ਭਾਰਤ ਨੇ ਹੁਣ ਤੱਕ 9 ਵਿਕਟਾਂ ਗੁਆ ਕੇ 358 ਦੌੜਾਂ ਬਣਾ ਲਈਆਂ ਹਨ। ਉਨ੍ਹਾਂ ਨੇ ਨਿਤੀਸ਼ ਰੈੱਡੀ ਨਾਲ 124 ਦੌੜਾਂ ਦੀ ਸਾਂਝੇਦਾਰੀ ਕੀਤੀ ਹੈ।
Read More: IND vs AUS Test: ਆਸਟਰੇਲੀਆ ਖਿਲਾਫ਼ ਚੌਥੇ ਟੈਸਟ ਮੈਚ ਲਈ ਸ਼ੁਭਮਨ ਗਿੱਲ ਭਾਰਤੀ ਟੀਮ ਤੋਂ ਬਾਹਰ