Panipat

Ferozepur: ਵਿਆਹ ਦਾ ਕਾਰਡ ਵੰਡਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਸੜਕ ਹਾਦਸਾ

ਰਿਪੋਰਟਰ ਪਰਮਜੀਤ ਸਖਾਣਾ, 27 ਦਸੰਬਰ 2024: ਫਿਰੋਜ਼ਪੁਰ(Ferozepur) ਦੇ ਪਿੰਡ ਗਿੱਲ(village gill)  ਦੇ ਨਜਦੀਕ ਇੱਕ ਕਾਰ ਅਤੇ (car and motorcycle) ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤਾ ਚੱਲਿਆ ਹੈ ਕਿ ਪਰਿਵਾਰ (family) ਨੇ ਘਰ (home) ਧੀ ਦਾ ਵਿਆਹ ਵਿਆਹ ਰੱਖਿਆ ਹੋਇਆ ਸੀ ਅਤੇ ਸਾਕ ਸਬੰਧੀਆਂ ਨੂੰ ਵਿਆਹ ਦੇ ਕਾਰਡ(card)  ਵੰਡਣ ਲਈ ਜਾ ਰਹੇ ਸਨ, ਕਿ ਰਾਸਤੇ ਵਿੱਚ ਗਲਤ ਸਾਇਡ ਤੋਂ ਆਈ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ(motorcycle) ਨੂੰ ਟੱਕਰ ਮਾਰ ਦਿੱਤੀ| ਜਿਸ ਦੌਰਾਨ ਲੜਕੀ ਦੇ ਮਾਂ ਬਾਪ ਸਣੇ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ ਹਨ|

ਉਥੇ ਹੀ ਜਖਮੀਆਂ ਦੇ ਰਿਸ਼ਤੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਾਇਕਲ ਚੂਰਾ-ਚੂਰਾ ਹੋ ਗਿਆ ਅਤੇ ਕਾਰ ਮੋਟਰਸਾਈਕਲ ਸਵਾਰਾਂ ਨੂੰ ਕੁਚਲਦੀ ਹੋਈ ਖੇਤਾਂ ‘ਚ ਲੱਗੇ ਇੱਕ ਦਰਖਤ ‘ਚ ਜਾ ਵੱਜੀ।

ਇਸ ਭਿਅਨਕ ਹਾਦਸੇ ਦੌਰਾਨ ਜ਼ਖ਼ਮੀ ਸੜਕ ਤੇ ਤੜਫਦੇ ਰਹੇ ਤੇ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਗਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਕਾਰ ਸਵਾਰ ਦੇ ਖਿਲਾਫ਼ ਸਖਤ ਕਾਰਵਾਈ ਕਰ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।

ਦੂਸਰੇ ਪਾਸੇ ਜਖਮੀਆਂ ਦੀ ਹਾਲਤ ਨੂੰ ਲੈਕੇ ਜਦੋਂ ਸਿਵਲ ਹਸਪਤਾਲ ਦੀ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਤਿੰਨ ਲੋਕ ਜ਼ਖ਼ਮੀ ਹਾਲਤ ਵਿਚ ਲਿਆਂਦੇ ਗਏ ਜਿਨ੍ਹਾਂ ਵਿਚੋਂ ਇੱਕ ਜਿਆਦਾ ਗੰਭੀਰ ਜ਼ਖਮੀ ਹੈ। ਜਿਨ੍ਹਾਂ ਦਾ ਉਨ੍ਹਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ।

Read More: Ferozepur News: ਦਿਨ ਦਿਹਾੜੇ ਚੱਲੀਆਂ ਗੋ.ਲੀ.ਆਂ, ਦੋ ਜਣੇ ਜ਼.ਖ਼.ਮੀ

Scroll to Top