BDPO

2025 Holidays: 2025 ਦੀਆਂ ਛੁੱਟੀਆਂ ਦੀ ਹੋਈ ਛਾਂਟੀ, ਪੰਜਾਬ ਸਰਕਾਰ ਨੇ ਦਿੱਤੀ ਮਨਜ਼ੂਰੀ

26 ਦਸੰਬਰ 2024: ਪੰਜਾਬ (punjab goverment) ਸਰਕਾਰ ਨੇ ਜਨਵਰੀ 2025 ਵਿੱਚ ਸਕੂਲਾਂ (schools) ਲਈ ਕਈ ਅਹਿਮ ਛੁੱਟੀਆਂ (holidays) ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਮਹੀਨੇ (month) ਦੀਆਂ ਛੁੱਟੀਆਂ (holidays)  ਵਿੱਚ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ(shri guru gobind singh)  ਸਿੰਘ ਜੀ ਦਾ ਪ੍ਰਕਾਸ਼ ਪੁਰਬ (6 ਜਨਵਰੀ, ਸੋਮਵਾਰ) ਅਤੇ ਗਣਤੰਤਰ (Republic Day) ਦਿਵਸ (26 ਜਨਵਰੀ, ਐਤਵਾਰ) ਸ਼ਾਮਲ ਹਨ। ਇਸ ਤੋਂ ਇਲਾਵਾ ਹਰ ਐਤਵਾਰ (5, 12, 19 ਅਤੇ 26 ਜਨਵਰੀ) ਅਤੇ ਦੂਜੇ ਸ਼ਨੀਵਾਰ (11 ਜਨਵਰੀ) ਨੂੰ ਸਕੂਲਾਂ (schools) ਵਿੱਚ ਛੁੱਟੀ ਰਹੇਗੀ।

ਦੱਸ ਦੇਈਏ ਕਿ ਇਸ ਸਾਲ ਗਣਤੰਤਰ (Republic Day) ਦਿਵਸ ਐਤਵਾਰ ਯਾਨੀ ਕਿ 26 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ਹਰ ਸਾਲ ਇਸ ਦਿਨ ਸਕੂਲੀ ਵਿਦਿਆਰਥੀ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਹਨ। ਜਿਸ ਕਾਰਨ ਡਿਪਟੀ ਕਮਿਸ਼ਨਰ (Deputy Commissioner and Cabinet Ministers) ਅਤੇ ਕੈਬਨਿਟ ਮੰਤਰੀਆਂ ਨੇ 27 ਜਨਵਰੀ ਨੂੰ ਛੁੱਟੀ(holiday) ਦਾ ਐਲਾਨ ਕੀਤਾ ਹੈ। ਇਸ ਲਈ 27 ਜਨਵਰੀ ਨੂੰ ਵੀ ਛੁੱਟੀ ਹੋ ​​ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ (punjab sarkar) ਵੱਲੋਂ ਸਰਕਾਰੀ ਮੁਲਾਜ਼ਮਾਂ ਲਈ ਰਾਖਵੀਂਆਂ ਛੁੱਟੀਆਂ ਦਾ ਵੀ ਐਲਾਨ ਕੀਤਾ ਗਿਆ ਹੈ, ਜਿਸ ਅਨੁਸਾਰ ਕਰਮਚਾਰੀ 13 ਜਨਵਰੀ, ਸੋਮਵਾਰ ਲੋਹੜੀ ਅਤੇ 28 ਜਨਵਰੀ ਨੂੰ ਭਗਵਾਨ ਆਦਿਨਾਥ ਦੇ ਸਬੰਧ ਵਿੱਚ ਛੁੱਟੀ ਲੈ ਸਕਦੇ ਹਨ।

READ MORE: Punjab Schools Holidays: 24 ਦਸੰਬਰ ਤੋਂ ਸਕੂਲਾਂ ‘ਚ ਛੁੱਟੀਆਂ ਸ਼ੁਰੂ, 1 ਜਨਵਰੀ ਤੋਂ ਆਮ ਵਾਂਗ ਹੀ ਖੁੱਲ੍ਹਣਗੇ ਸਕੂਲ

 

Scroll to Top