Supreme Court

Supreme court: ਸੱਤ ਜਨਮਾ ਦੇ ਰਿਸ਼ਤੇ ਬਾਰੇ ਸੁਪਰੀਮ ਕੋਰਟ ਨੇ ਦਿੱਤੀ ਅਹਿਮ ਜਾਣਕਾਰੀ, ਜਾਣੋ

22 ਦਸੰਬਰ 2024: ਅੱਜਕੱਲ੍ਹ ਪਤੀ-ਪਤਨੀ(husband wife relationship)  ਦਾ ਰਿਸ਼ਤਾ ਸਿਰਫ ਨਾਂ ਦਾ ਰਿਸ਼ਤਾ ਹੀ ਰਹਿ ਚੁੱਕਿਆ ਹੈ, ਕਿਉਕਿ ਸਭ ਦੇ ਵਿੱਚੋ ਸਹਿਣਸ਼ੀਲਤਾ ਕੀਤੇ ਨਾ ਕੀਤੇ ਖ਼ਤਮ ਹੁੰਦੀ ਜਾ ਰਹੀ ਹੈ, ਉਥੇ ਹੀ ਇਹ ਸੱਤ ਜਨਮਾ ਦੇ ਰਿਸ਼ਤੇ ਬਾਰੇ ਸੁਪਰੀਮ ਕੋਰਟ (supreme court) ਨੇ ਅਹਿਮ ਜਾਣਕਾਰੀ ਦਿੱਤੀ ਹੈ, ਦੱਸ ਦੇਈਏ ਸੁਪਰੀਮ ਕੋਰਟ (supreme court) ਨੇ ਕਿਹਾ ਕਿ ਵਿਆਹ ਦਾ ਰਿਸ਼ਤਾ ਆਪਸੀ ਵਿਸ਼ਵਾਸ, ਸਾਥ ਅਤੇ ਸਾਂਝੇ ਤਜ਼ਰਬਿਆਂ ‘ਤੇ ਆਧਾਰਿਤ ਹੈ। ਜੇਕਰ ਇਹ ਗੱਲਾਂ ਲੰਬੇ ਸਮੇਂ ਤੱਕ ਨਾ ਹੋਣ ਤਾਂ ਵਿਆਹ ਕਾਗਜ਼ਾਂ ‘ਤੇ ਹੀ ਰਹਿ ਜਾਂਦਾ ਹੈ।

ਅਦਾਲਤ (court) ਨੇ ਅੱਗੇ ਕਿਹਾ ਕਿ ਵਿਆਹ ਦਾ ਮਕਸਦ ਦੋਹਾਂ ਦੀ ਖੁਸ਼ੀ ਅਤੇ ਸਨਮਾਨ ਹੈ, ਨਾ ਕਿ ਤਣਾਅ ਅਤੇ ਵਿਵਾਦ।

ਅਦਾਲਤ ਨੇ ਇਹ ਟਿੱਪਣੀ ਮਦਰਾਸ ਹਾਈ ਕੋਰਟ ਦੇ ਉਸ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਕੀਤੀ ਹੈ, ਜਿਸ ਨੇ 20 ਸਾਲਾਂ ਤੋਂ ਵੱਖ ਰਹਿ ਰਹੇ ਸਾਫਟਵੇਅਰ ਇੰਜੀਨੀਅਰ ਜੋੜੇ ਦੇ ਤਲਾਕ ਦਾ ਹੁਕਮ ਦਿੱਤਾ ਸੀ।

ਸੁਪਰੀਮ ਕੋਰਟ ਨੇ ਤਲਾਕ ਮਨਜ਼ੂਰ ਕਰਦਿਆਂ ਪਤਨੀ ਨੂੰ 50 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਬੇਟੀ ਦੀ ਪੜ੍ਹਾਈ ਅਤੇ ਭਵਿੱਖ ਦੇ ਖਰਚੇ ਲਈ 50 ਲੱਖ ਰੁਪਏ ਦੇਣ ਲਈ ਵੀ ਕਿਹਾ ਗਿਆ। ਪਤੀ ਨੂੰ ਇਹ ਰਕਮ ਚਾਰ ਮਹੀਨਿਆਂ ਦੇ ਅੰਦਰ ਅਦਾ ਕਰਨੀ ਪਵੇਗੀ।

ਸੁਪਰੀਮ ਕੋਰਟ ਦੀਆਂ 3 ਟਿੱਪਣੀਆਂ

ਪਤੀ-ਪਤਨੀ ਪਿਛਲੇ 20 ਸਾਲਾਂ ਤੋਂ ਵੱਖ-ਵੱਖ ਰਹਿ ਰਹੇ ਹਨ।
ਦੋਵਾਂ ਦੇ ਰਿਸ਼ਤੇ ਇੰਨੇ ਵਿਗੜ ਗਏ ਹਨ ਕਿ ਇਸ ਨੂੰ ਠੀਕ ਕਰਨਾ ਸੰਭਵ ਨਹੀਂ ਹੈ।
ਲੰਮਾ ਸਮਾਂ ਵਿਛੋੜਾ ਅਤੇ ਝਗੜੇ ਇਸ ਗੱਲ ਦਾ ਸਬੂਤ ਹਨ ਕਿ ਇਹ ਵਿਆਹ ਟੁੱਟ ਗਿਆ ਹੈ।
20 ਸਾਲ ਤੱਕ ਘਰੋਂ ਨਾ ਪਰਤੀ ਪਤਨੀ, ਪਤੀ ਨੇ ਮੰਗਿਆ ਤਲਾਕ

ਜੋੜੇ ਦਾ ਵਿਆਹ 30 ਜੂਨ 2002 ਨੂੰ ਹੋਇਆ ਸੀ। 2003 ਵਿੱਚ ਉਨ੍ਹਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ। ਬੇਟੀ ਦੇ ਜਨਮ ਤੋਂ ਬਾਅਦ ਪਤਨੀ ਆਪਣੇ ਨਾਨਕੇ ਘਰ ਚਲੀ ਗਈ, ਪਰ ਵਾਪਸ ਨਹੀਂ ਆਈ। ਉਦੋਂ ਤੋਂ ਪਤੀ-ਪਤਨੀ ਵੱਖ-ਵੱਖ ਰਹਿ ਰਹੇ ਹਨ।

ਪਤੀ ਨੇ ਤਲਾਕ ਲਈ ਅਦਾਲਤ ਵਿਚ ਕਿਹਾ ਕਿ ਪਤਨੀ ਨੇ ਉਸ ‘ਤੇ ਅਤੇ ਉਸ ਦੇ ਪਰਿਵਾਰ ‘ਤੇ ਝੂਠੇ ਦੋਸ਼ ਲਗਾਏ ਅਤੇ ਸ਼ਿਕਾਇਤਾਂ ਦਰਜ ਕਰਵਾਈਆਂ, ਜਿਸ ਨਾਲ ਉਸ ਨੂੰ ਮਾਨਸਿਕ ਅਤੇ ਭਾਵਨਾਤਮਕ ਤੌਰ ‘ਤੇ ਪ੍ਰੇਸ਼ਾਨੀ ਹੋਈ। ਪਤਨੀ ਨੇ ਇਸ ਤਲਾਕ ਦਾ ਵਿਰੋਧ ਕੀਤਾ ਸੀ ਪਰ ਅਦਾਲਤ ਨੇ ਉਸ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ।

Scroll to Top