ਚੰਡੀਗੜ੍ਹ, 21 ਦਸੰਬਰ 2024: ਮੋਹਾਲੀ ਦੇ ਸੋਹਾਣਾ (Sohana) ‘ਚ ਬਹੁ ਮੰਜ਼ਿਲਾਂ ਇਮਾਰਤ ਡਿੱਗਣ ਨਾਲ ਵੱਡਾ ਹਾਦਸਾ ਵਾਪਰਿਆ ਹੈ ਇਮਾਰਤ ਡਿੱਗਦੇ ਹੀ ਹਫੜਾ-ਦਫੜੀ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਕਈ ਜਣਿਆਂ ਦੇ ਮਲਬੇ ਹੇਠਾਂ ਦਬੇ ਹੋਣ ਦਾ ਖਦਸ਼ਾ ਹੈ। ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਰਾਹਤ ਅਤੇ ਬਚਾਅ ਕੰਮ ਜਾਰੀ ਹੈ।
ਇਹ ਹਾਦਸਾ ਸੋਹਾਣਾ (Sohana) ਦੇ ਰਿਹਾਇਸ਼ੀ ਇਲਾਕਿਆਂ ‘ਚ ਵਾਪਰਿਆ ਹੈ | ਇਮਾਰਤ ਡਿੱਗਣ ਨਾਲ ਮਲਬਾ ਚਾਰੇ-ਪਾਸੇ ਫੈਲਿਆ ਹੋਇਆ ਹੈ | ਇਸ ਦੌਰਾਨ ਵੱਡੀ ਗਿਣਤੀ ‘ਚ ਲੋਕ ਵੀ ਇਕੱਠੇ ਹੋਏ ਹਨ |
ਮਿਲੀ ਜਾਣਕਾਰੀ ਮੁਆਬਕ ਇੱਕ ਹੋਰ ਇਮਾਰਤ ਦੀ ਬੇਸਮੈਂਟ ਦਾ ਕੰਮ ਚੱਲ ਰਿਹਾ ਸੀ। ਬੇਸਮੈਂਟ ਲਈ ਖੁਦਾਈ ਕੀਤੀ ਗਈ ਹੈ। ਖੁਦਾਈ ਕਾਰਨ ਇਮਾਰਤ ਦੀ ਨੀਂਹ ਹਿੱਲ ਗਈ, ਜਿਸ ਕਾਰਨ ਇਮਾਰਤ ਦੀ ਨੀਂਹ ਹਿੱਲ ਗਈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ‘ਚ ਜਿੰਮ ਖੋਲ੍ਹੇ ਗਏ ਸਨ।
Read More: ਦਿਵਿਆਂਗ ਵਿਅਕਤੀਆਂ ਦੇ UDID ‘ਚ ਤਰੁੱਟੀਆਂ ਦੂਰ ਕਰਨ ਲਈ ਪੰਜਾਬ ਸਰਕਾਰ ਲਗਾਏਗੀ ਵਿਸ਼ੇਸ਼ ਕੈਂਪ