21 ਦਸੰਬਰ 2024: ਪੰਜਾਬ (punjab) ਵਿੱਚ ਨਗਰ (Municipal Corporation elections) ਨਿਗਮ ਚੋਣਾਂ ਲਈ ਵੋਟਿੰਗ (voting) ਸ਼ੁਰੂ ਹੋ ਗਈ ਹੈ। ਇਸ ਦੌਰਾਨ ਹੁਸ਼ਿਆਰਪੁਰ (Hoshiarpur) ‘ਚ ਸਿਆਸੀ ਜੰਗ ਦੇਖਣ ਨੂੰ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਹੁਸ਼ਿਆਰਪੁਰ(Hoshiarpur)ਦੇ ਵਾਰਡ ਨੰਬਰ 6 ਵਿੱਚ ਜਬਰਦਸਤ ਹੰਗਾਮਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਵੋਟਿੰਗ (voting) ਦੌਰਾਨ ਸਾਬਕਾ ਮੰਤਰੀ ਬ੍ਰਹਮਾ ਸ਼ੰਕਰ (Brahma Shankar Jimpa) ਜਿੰਪਾ ਅਤੇ ਸਾਬਕਾ ਮੰਤਰੀ ਸੁੰਦਰ ਸ਼ਾਮ (Sunder Sham Arora) ਅਰੋੜਾ ਆਹਮੋ-ਸਾਹਮਣੇ ਨਜ਼ਰ ਆਏ। ਦੋਵੇਂ ਆਪ ਅਤੇ ਕਾਂਗਰਸ ਦੇ ਸਾਬਕਾ ਮੰਤਰੀ ਹਨ।
ਜਾਣਕਾਰੀ ਮੁਤਾਬਕ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਾਬਕਾ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ‘ਤੇ ਵਾਰ-ਵਾਰ ਪੋਲਿੰਗ ਬੂਥ ‘ਤੇ ਜਾਣ ਦੇ ਦੋਸ਼ ਲਾਏ ਹਨ। ਪ੍ਰਸ਼ਾਸਨ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਵਾਰ-ਵਾਰ ਅੰਦਰ ਜਾਣ ਦਾ ਕੀ ਹੱਕ ਹੈ। ਥੋੜ੍ਹੀ ਜਿਹੀ ਗੱਲ ਹੋਈ, ਐੱਸ.ਪੀ. ਅਤੇ ਡੀ.ਸੀ. ਨੇ ਵੀ ਚੋਣਾਂ ਨਿਰਪੱਖ ਕਰਾਉਣ ਦੀ ਮੰਗ ਕੀਤੀ ਹੈ। ਜਿੰਪਾ ਵਾਰ-ਵਾਰ ਦਬਾਅ ਪਾਉਣ ਲਈ ਅੰਦਰ ਜਾ ਰਿਹਾ ਸੀ। ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਵੋਟਿੰਗ ਕਰਵਾਈ ਜਾਵੇ।
ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਵਿੱਚ 3 ਵਾਰਡ ਹਨ। ਹੁਸ਼ਿਆਰਪੁਰ ਦੇ ਵਾਰਡ ਨੰਬਰ 7, 7, 27 ਵਿੱਚ ਚੋਣਾਂ ਹੋ ਰਹੀਆਂ ਹਨ। ਮਾਹਿਲਪੁਰ ਵਿੱਚ 13 ਵਾਰਡਾਂ ਵਿੱਚ ਵੋਟਾਂ ਪੈ ਰਹੀਆਂ ਹਨ। ਹੁਸ਼ਿਆਰਪੁਰ, ਹਰਿਆਣਾ ਅਤੇ ਟਾਂਡਾ ਉੜਮੁੜ ਵਿੱਚ ਵੀ ਵੋਟਾਂ ਪੈ ਰਹੀਆਂ ਹਨ।
read more: Municipal Corporation Voting : ਨਗਰ ਨਿਗਮ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ‘ਚ ਵੋਟਿੰਗ ਪ੍ਰਕਿਰਿਆ ਹੋਈ ਸ਼ੁਰੂ