Punjab News: ਹੁਣ ਇਸ ਥਾਣੇ ਨੂੰ ਬਣਾਇਆ ਨਿਸ਼ਾਨਾ, ਲੋਕਾਂ ‘ਚ ਡਰ

21 ਦਸੰਬਰ 2024: ਪੰਜਾਬ (punjab) ‘ਚ ਥਾਣਿਆਂ (police station) ‘ਤੇ ਹਮਲਿਆਂ ਦਾ ਸਿਲਸਿਲਾ ਜਾਰੀ ਹੈ। ਬੀਤੀ ਰਾਤ ਕਰੀਬ 10 ਵਜੇ ਥਾਣੇ ਨੇੜੇ ਧਮਾਕਾ (blast) ਹੋਣ ਦਾ ਸਮਾਚਾਰ ਹੈ। ਅਜੇ ਦੋ ਦਿਨ ਪਹਿਲਾਂ ਹੀ ਕਲਾਨੌਰ ਦੇ ਬਖਸ਼ੀਵਾਲ ਇਲਾਕੇ ਵਿੱਚ ਸਥਿਤ ਪੁਲਿਸ(police station) ਚੌਕੀ ’ਤੇ ਗ੍ਰਨੇਡ (grenade attack) ਹਮਲੇ ਦੀ ਘਟਨਾ ਵਾਪਰੀ ਸੀ। ਇਸ ਘਟਨਾ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਜਾਣਕਾਰੀ ਅਨੁਸਾਰ ਇਹ ਚੌਕੀ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੀ ਵਡਾਲਾ ਬਾਗ ਪੁਲਿਸ ਚੌਕੀ ਦੱਸੀ ਜਾ ਰਹੀ ਹੈ। ਇਸ ਮਾਮਲੇ ‘ਚ ਐੱਸਐੱਸਪੀ ਗੁਰਦਾਸਪੁਰ ਹਰੀਸ਼ ਦਾਇਮਾ ਨੇ ਦੱਸਿਆ ਕਿ ਸਿਰਫ ਸ਼ੀਸ਼ੇ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ, ਜਿਸ ਦੀ ਆਵਾਜ਼ ਸੁਣਾਈ ਦਿੱਤੀ, ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਚੌਕੀ ਪਿਛਲੇ ਕੁਝ ਸਮੇਂ ਤੋਂ ਬੰਦ ਸੀ, ਜਿਸ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪਰ ਵੱਖ-ਵੱਖ ਟੀਮਾਂ ਜਾਂਚ ਵਿੱਚ ਜੁਟੀਆਂ ਨਜ਼ਰ ਆ ਰਹੀਆਂ ਹਨ।

read more: Punjab News: ਬੀਬੀ ਕੈਦੀ ਦੀ ਮੌਤ ਮਾਮਲੇ ‘ਚ ਲੁਧਿਆਣਾ ਪਹੁੰਚੀ CBI ਦੀ ਟੀਮ

 

Scroll to Top