ਚੰਡੀਗੜ੍ਹ, 20 ਦਸੰਬਰ 2024: PM Modi’s Visit To Kuwait: ਪ੍ਰਧਾਨ ਮੰਤਰੀ ਨਰਿੰਦਰ ਮੋਦੀ 21-22 ਦਸੰਬਰ ਨੂੰ ਕੁਵੈਤ (Kuwait) ਦੇ ਦੌਰੇ ‘ਤੇ ਜਾਣਗੇ | ਪ੍ਰਧਾਨ ਮੰਤਰੀ ਮੋਦੀ ਕੁਵੈਤ ਦੇ ਅਮੀਰ ਸ਼ੇਖ ਮੇਸ਼ਲ ਅਲ-ਅਹਿਮਦ ਅਲ-ਜਬਾਰ ਅਲ-ਸਬਾਹ ਦੁਆਰਾ ਦਿੱਤੇ ਗਏ ਸੱਦੇ ਤੋਂ ਬਾਅਦ ਕੁਵੈਤ ਦਾ ਦੌਰਾ ਕਰਨਗੇ।
ਕੁਵੈਤ ‘ਚ ਭਾਰਤ ਦੇ ਰਾਜਦੂਤ ਆਦਰਸ਼ ਸਵੈਕਾ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੁਵੈਤ ਦੌਰਾ ਬਹੁਤ ਮਹੱਤਵਪੂਰਨ ਹੈ ਅਤੇ ਇਸ ਨਾਲ ਦੁਵੱਲੇ ਸਬੰਧਾਂ ਨੂੰ ਬੇਮਿਸਾਲ ਉਚਾਈਆਂ ‘ਤੇ ਲੈ ਜਾਣ ਦੀ ਉਮੀਦ ਹੈ।
ਭਾਰਤ ਦੇ ਰਾਜਦੂਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਦਾ ਦੌਰਾ ਖਾਸ ਤੌਰ ‘ਤੇ ਤਿੰਨ ਮਹੱਤਵਪੂਰਨ ਤੱਥਾਂ ਦੇ ਸੰਦਰਭ ‘ਚ ਹੈ । ਉਨ੍ਹਾਂ ਦੱਸਿਆ ਸਭ ਤੋਂ ਪਹਿਲਾਂ ਇਹ ਦੌਰਾ 43 ਸਾਲਾਂ ਦੇ ਲੰਮੇ ਵਕਫ਼ੇ ਮਗਰੋਂ ਕੁਵੈਤ ਦਾ ਹੋ ਰਿਹਾ ਹੈ। ਦੂਜਾ, ਖਾੜੀ ਖੇਤਰ ਦਾ ਇਹ ਇਕਲੌਤਾ ਦੇਸ਼ ਹੈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜੇ ਤੱਕ ਨਹੀਂ ਗਏ ਹਨ। ਇਸਦੇ ਨਾਲ ਹੀ ਤੀਜਾ ਪਿਛਲੇ ਦਹਾਕੇ ‘ਚ ਦੋਵਾਂ ਪੱਖਾਂ ਵਿਚਕਾਰ ਇਹ ਪਹਿਲੀ ਉੱਚ-ਪੱਧਰੀ ਮੁਲਾਕਾਤ ਹੈ।
ਵਿਦੇਸ਼ ਮੰਤਰਾਲੇ (MEA) ਦੁਆਰਾ ਜਾਰੀ ਇੱਕ ਰੀਲੀਜ਼ ਦੇ ਮੁਤਾਬਕ ਦੌਰੇ ਦੌਰਾਨ, ਪ੍ਰਧਾਨ ਮੰਤਰੀ ਮੋਦੀ ਕੁਵੈਤ ਦੀ ਚੋਟੀ ਦੀ ਲੀਡਰਸ਼ਿਪ ਨੂੰ ਮਿਲਣਗੇ ਅਤੇ ਕੁਵੈਤ ‘ਚ ਵਿਸ਼ਾਲ ਅਤੇ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰਨਗੇ। ਭਾਰਤੀ ਰਾਜਦੂਤ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਦੌਰਾ ਪ੍ਰਤੀਕਾਤਮਕ ਮਹੱਤਵ ਰੱਖਦਾ ਹੈ ਅਤੇ ਇਸ ਦੇ ਠੋਸ ਨਤੀਜੇ ਨਿਕਲਣ ਦੀ ਸੰਭਾਵਨਾ ਹੈ।
ਭਾਰਤੀ ਰਾਜਦੂਤ ਆਦਰਸ਼ ਸਵੈਕਾ ਨੇ ਦੱਸਿਆ ਕਿ ਭਾਰਤ ਕੁਵੈਤ ਦੇ ਚੋਟੀ ਦੇ ਵਪਾਰਕ ਭਾਈਵਾਲਾਂ ‘ਚੋਂ ਇੱਕ ਹੈ। ਸਾਡੇ ਲਈ ਕੁਵੈਤ (Kuwait) ਕੱਚੇ ਤੇਲ ਦਾ ਛੇਵਾਂ ਸਭ ਤੋਂ ਵੱਡਾ ਆਯਾਤ ਸਰੋਤ ਹੈ। ਕੁਵੈਤ ਲਈ ਆਪਣੀ ਖੁਰਾਕ ਸੁਰੱਖਿਆ ਨੂੰ ਪੂਰਾ ਕਰਨ ਲਈ ਭਾਰਤ ਤੋਂ ਭੋਜਨ ਉਤਪਾਦ ਦੀ ਲੋੜ ਹੁੰਦੀ ਹੈ। ਤੁਸੀਂ ਸਾਡੇ ਨਿਰਯਾਤ ਦੇ ਸੰਦਰਭ ‘ਚ ਦੁਵੱਲੇ ਵਪਾਰ ‘ਚ ਵਾਧਾ ਦੇਖ ਰਹੇ ਹੋ, ਪਿਛਲੇ ਸਾਲ ਪਹਿਲੀ ਵਾਰ ਅਸੀਂ $2 ਬਿਲੀਅਨ ਦੇ ਅੰਕੜੇ ਨੂੰ ਛੂਹਿਆ ਸੀ।