Chandigarh: ਪੰਜਾਬ ਤੋਂ ਬਾਅਦ ਹੁਣ ਚੰਡੀਗੜ੍ਹ ਤੇ ਮੋਹਾਲੀ ਦੇ ਪੁਲਿਸ ਹੈੱਡਕੁਆਰਟਰ ਬੰ.ਬ ਦੀ ਮਿਲੀ ਧਮਕੀ

20 ਦਸੰਬਰ 2024: ਪੰਜਾਬ (punjab) ਦੇ ਥਾਣਿਆਂ (police station) ਲਗਾਤਾਰ ਧਮਾਕੇ ਹੋ ਰਹੇ ਹਨ ਜਾ ਹੋਣ ਦੀ ਖਬਰ ਸਾਹਮਣੇ ਰਹੀ ਹੈ, ਉਥੇ ਹੀ ਹੁਣ ਮੋਹਾਲੀ (mohali and chandigarh) ਅਤੇ ਚੰਡੀਗੜ੍ਹ ਦੇ ਸੈਕਟਰ-9 ਸਥਿਤ ਪੰਜਾਬ ਪੁਲਿਸ ਹੈੱਡਕੁਆਰਟਰ (police headquater) ਨੂੰ ਬੰਬ ਧਮਾਕਿਆਂ ਦੀ ਧਮਕੀ ਮਿਲੀ ਹੈ। ਇਸ ਦੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲਿਸ ਚੌਕਸ ਹੋ ਗਈ। ਦੱਸ ਦੇਈਏ ਕਿ ਬੀਤੇ ਦਿਨੀ ਯਾਨੀ ਕਿ ਵੀਰਵਾਰ ਯੂਟੀ ਪੁਲਿਸ ਹੈੱਡਕੁਆਰਟਰ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਹੈੱਡਕੁਆਰਟਰ ਦੇ ਅੱਗੇ ਅਤੇ ਪਿੱਛੇ ਪੁਲਿਸ (police ) ਦੀਆਂ ਕਈ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ। ਹਰ ਆਉਣ ਵਾਲੇ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਨੇ ਹੈੱਡਕੁਆਰਟਰ ਵਿੱਚ ਦਾਖ਼ਲੇ ਨੂੰ ਲੈ ਕੇ ਪਹਿਲਾਂ ਨਾਲੋਂ ਵੱਧ ਚੈਕਿੰਗ ਵਧਾ ਦਿੱਤੀ ਹੈ। ਬਾਹਰੀ ਲੋਕਾਂ ਨੂੰ ਦਾਖਲੇ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।

ਪਿਛਲੇ ਕੁਝ ਦਿਨਾਂ ਤੋਂ ਪੰਜਾਬ ‘ਚ ਪੁਲਿਸ ਥਾਣਿਆਂ ਅਤੇ ਚੌਕੀਆਂ ‘ਤੇ ਬੰਬ ਸੁੱਟੇ ਜਾਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਦੌਰਾਨ ਪੰਜਾਬਪੁਲਿਸ ਨੂੰ ਹੁਣ ਮੋਹਾਲੀ ਅਤੇ ਚੰਡੀਗੜ੍ਹ ਸੈਕਟਰ-9 ਸਥਿਤ ਪੁਲੀਸ ਹੈੱਡਕੁਆਰਟਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪੰਜਾਬ ਨੇ ਇਹ ਜਾਣਕਾਰੀ ਚੰਡੀਗੜ੍ਹ ਪੁਲਿਸ ਨਾਲ ਸਾਂਝੀ ਕੀਤੀ ਹੈ। ਸ਼ੁੱਕਰਵਾਰ ਨੂੰ ਸਵੇਰੇ ਹੈੱਡਕੁਆਰਟਰ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਹੈੱਡਕੁਆਰਟਰ ਦੇ ਗੇਟ ਅੱਗੇ ਦੋ ਗੱਡੀਆਂ ਤੋਂ ਇਲਾਵਾ ਯੂਟੀ ਪੁਲਿਸ ਦਾ ਅਸਲਾ ਅਤੇ ਇੱਕ ਹੋਰ ਵਾਹਨ ਪਿਛਲੇ ਗੇਟ ’ਤੇ ਵੀ ਤਾਇਨਾਤ ਕੀਤਾ ਗਿਆ ਹੈ। ਕਿਸੇ ਵੀ ਅਣਪਛਾਤੇ ਵਿਅਕਤੀ ਨੂੰ ਪਿਛਲੇ ਗੇਟ ਤੋਂ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।

ਇਸ ਦੌਰਾਨ ਪੁਲਿਸ ਨੇ ਇਲਾਕੇ ਵਿੱਚ ਚੈਕਿੰਗ ਮੁਹਿੰਮ ਵੀ ਚਲਾਈ ਪਰ ਪੰਜਾਬ ਅਤੇ ਯੂਟੀ ਪੁਲਿਸ ਨੇ ਇਸ ਮਾਮਲੇ ਨੂੰ ਛੁਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਸ ਨੂੰ ਰੁਟੀਨ ਚੈਕਿੰਗ ਕਿਹਾ। ਇਸ ਧਮਕੀ ਤੋਂ ਬਾਅਦ ਨਾ ਸਿਰਫ਼ ਪੁਲਿਸ ਬਲਕਿ ਹੋਰ ਸੁਰੱਖਿਆ ਏਜੰਸੀਆਂ ਵੀ ਅਲਰਟ ‘ਤੇ ਹਨ। ਹਰ ਸ਼ੱਕੀ ਵਿਅਕਤੀ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ।

read more: ਚੰਡੀਗੜ੍ਹ ਬੰ.ਬ ਧਮਾਕਾ: ਸ਼ੱਕੀਆਂ ਬਾਰੇ ਸੂਚਨਾ ਦੇਣ ਵਾਲੇ ਲਈ ਪੁਲਿਸ ਨੇ ਰੱਖਿਆ 2 ਲੱਖ ਰੁਪਏ ਦਾ ਇਨਾਮ

Scroll to Top