Punjab Election

MC Election: ਪੰਜਾਬ ‘ਚ ਨਗਰ ਨਿਗਮ ਤੇ ਹੋਰਨਾਂ ਚੋਣਾਂ ਲਈ ਅੱਜ ਸ਼ਾਮ ਤੋਂ ਚੋਣ ਪ੍ਰਚਾਰ ਬੰਦ

ਚੰਡੀਗੜ੍ਹ, 19 ਦਸੰਬਰ 2024: MC Election Punjab: ਪੰਜਾਬ ‘ਚ 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ (Municipal Corporation ) ਅਤੇ ਹੋਰਨਾਂ ਚੋਣਾਂ ਲਈ ਅੱਜ ਸ਼ਾਮ 4 ਵਜੇ ਚੋਣ ਪ੍ਰਚਾਰ ਬੰਦ ਹੋ ਜਾਵੇਗਾ | ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਅੱਜ ਸ਼ਾਮ 4 ਵਜੇ ਤੱਕ ਚੋਣ ਪ੍ਰਚਾਰ ਕਰ ਸਕਣਗੇ। ਇਸ ਤੋਂ ਬਾਅਦ ਉਮੀਦਵਾਰ ਸਿਰਫ਼ ਘਰ-ਘਰ ਜਾ ਕੇ ਪ੍ਰਚਾਰ ਕਰ ਸਕਣਗੇ। ਵੋਟਿੰਗ 21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਵੋਟਿੰਗ ਦੇ ਨਤੀਜੇ 21 ਦਸੰਬਰ ਸ਼ਾਮ ਨੂੰ ਹੀ ਐਲਾਨੇ ਜਾਣਗੇ |

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕੱਲ੍ਹ ਦੱਸਿਆ ਸੀ ਕਿ ਕੁੱਲ 12,28,187 ਵੋਟਰ ਆਪਣੀ ਵੋਟ ਪਾਉਣਗੇ। ਐਮਸੀਐਲ ਚੋਣਾਂ ਲਈ 447 ਐਮਸੀਐਲ ਉਮੀਦਵਾਰ ਮੈਦਾਨ ‘ਚ ਹਨ। ਨਗਰ ਨਿਗਮ ਚੋਣਾਂ ‘ਚ 95 ਵਾਰਡ ਹਨ। ਮਾਛੀਵਾੜਾ ਅਤੇ ਸਾਹਨੇਵਾਲ ਨਗਰ ਕੌਂਸਲਾਂ ‘ਚ 15-15 ਵਾਰਡ ਹਨ, ਜਦਕਿ ਮੁੱਲਾਂਪੁਰ ਦਾਖਾ ਨਗਰ ਕੌਂਸਲ ‘ 13 ਵਾਰਡ ਹਨ।

ਇਸਦੇ ਨਾਲ ਹੀ ਮਲੌਦ ਨਗਰ ਪੰਚਾਇਤ ਦੇ 11 ਵਾਰਡ ਹਨ, ਜਦਕਿ ਖੰਨਾ ਨਗਰ ਕੌਂਸਲ ਅਤੇ ਸਮਰਾਲਾ ਨਗਰ ਕੌਂਸਲ ਦੇ ਇੱਕ-ਇੱਕ ਵਾਰਡ ਹਨ। ਖੰਨਾ ਅਤੇ ਸਮਰਾਲਾ ਦੋਵਾਂ ਵਾਰਡਾਂ ‘ਚ ਜ਼ਿਮਨੀ ਚੋਣਾਂ ਹੋਣੀਆਂ ਹਨ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਕੁੱਲ 11054 ਅਧਿਕਾਰੀ ਨਿਯੁਕਤ ਕੀਤੇ ਹਨ। ਪੋਲਿੰਗ ਸਟੇਸ਼ਨਾਂ ‘ਤੇ ਸੀਸੀਟੀਵੀ ਕੈਮਰੇ ਵਿਸ਼ੇਸ਼ ਤੌਰ ‘ਤੇ ਲਗਾਏ ਜਾਣਗੇ।

ਲੁਧਿਆਣਾ ‘ਚ ਕੁੱਲ 165749 ਵੋਟਰ

ਲੁਧਿਆਣਾ ਦੇ ਨਗਰ ਨਿਗਮ (Ludhiana Municipal Elections) ਚੋਣਾਂ ਲਈ ਕੁੱਲ 11,65,749 ਵੋਟਰ ਹਨ, ਜਿਨ੍ਹਾਂ ‘ਚ 6,24,708 ਪੁਰਸ਼ ਵੋਟਰ, 5,40,938 ਮਹਿਲਾ ਵੋਟਰ ਅਤੇ 103 ਤੀਜੇ ਲਿੰਗ ਵੋਟਰ ਸ਼ਾਮਲ ਹਨ। ਜੋਰਵਾਲ ਨੇ ਕਿਹਾ ਕਿ 21 ਦਸੰਬਰ ਨੂੰ ਨਿਰਪੱਖ ਚੋਣ ਪ੍ਰਕਿਰਿਆ ਦੀ ਗਾਰੰਟੀ ਦੇਣ ਲਈ 420 ਪੋਲਿੰਗ ਸਟੇਸ਼ਨਾਂ ਨੂੰ ਅਤਿ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ ਅਤੇ ਸਥਾਨਕ ਪੁਲਿਸ ਤੋਂ ਸੁਰੱਖਿਆ ਕਵਰੇਜ ਪ੍ਰਾਪਤ ਕੀਤੀ ਜਾਵੇਗੀ, ਇਨ੍ਹਾਂ ਚੋਣਾਂ ਲਈ 447 ਉਮੀਦਵਾਰ ਮੈਦਾਨ ‘ਚ ਹਨ।

Read More: Road accident: ਫਰੀਦਕੋਟ ‘ਚ ਧੁੰਦ ਦਾ ਕਹਿਰ, ਸਕੂਲ ਵੈਨ ਤੇ ਬੱਸ ਵਿਚਾਲੇ ਟੱ.ਕ.ਰ

Scroll to Top