ਰਿਪੋਰਟਰ ਸੁਨੀਲ ਨਾਗਪਾਲ, 19 ਦਸੰਬਰ 2024: ਅਬੋਹਰ (abohar) ਵਿਖੇ ਅਬੋਹਰ ਮਲੋਟ (abohar malout road) ਰੋਡ ਤੇ ਇੱਕ ਸੜਕ (road accident) ਹਾਦਸਾ ਵਾਪਰਿਆ ਹੈ l ਦੱਸ ਦੇਈਏ ਕਿ ਟਰੈਕਟਰ ਟਰਾਲੀ (tractor-trolley) ਦੇ ਵਿੱਚ ਥਾਰ ਦੀ ਟੱਕਰ ਹੋਈ ਹੈ| ਜਿਸ ਦੌਰਾਨ ਥਾਰ ਚਲਾ ਰਹੇ ਥਾਰ ਚਾਲਕ ਵਕੀਲ ਦੀ ਮੌਤ (died) ਹੋ ਗਈ l
ਹਾਲਾਂਕਿ ਜਾਣਕਾਰੀ ਮਿਲੀ ਹੈ ਕਿ ਥਾਰ (thar) ਚਾਲਕ ਨੌਜਵਾਨ ਦਾ ਪੰਜ ਦਿਨ ਪਹਿਲਾਂ ਹੀ ਵਿਆਹ (marriage) ਹੋਇਆ ਸੀ l ਦੱਸ ਦੇਈਏ ਕਿ ਸੜਕ ਕੰਡੇ ਖੜੀ ਟਰੈਕਟਰ (tractor-trolley) ਟਰਾਲੀ ਦੇ ਵਿੱਚ ਟੱਕਰ ਤੋਂ ਬਾਅਦ ਥਾਰ ਚਾਲਕ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ | ਜਿਸ ਨੂੰ ਹਸਪਤਾਲ (hospital) ਲਿਜਾਇਆ ਗਿਆ, ਜਿੱਥੇ ਉਸ ਨੂੰ ਰੈਫਰ ਕਰ ਦਿੱਤਾ ਗਿਆ|
ਉਥੇ ਹੀ ਦੱਸ ਦੇਈਏ ਕਿ ਪਰਿਵਾਰਿਕ ਮੈਂਬਰ ਉਸਨੂੰ ਇਲਾਜ ਲਈ ਬਠਿੰਡਾ ਲੈ ਗਏ ਜਿੱਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਮਿਤਕ ਦੀ ਪਹਿਚਾਣ ਪਿੰਡ ਚਾਨਣਖੇੜਾ ਨਿਵਾਸੀ ਸੁਜੋਤ ਬਰਾੜ ਉਮਰ ਕਰੀਬ 26 ਸਾਲ ਵਜੋਂ ਹੋਈ ਹੈ।
read more: ਨੌਜਵਾਨ ਦਾ ਗਲਾ ਵੱਢ ਕੀਤਾ ਕ.ਤ.ਲ, ਦੂਜੇ ਦੀ ਹਾਲਤ ਨਾਜ਼ੁਕ




